ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਸੁਖਦਿਆਲ ਸਿੰਘ ਝੰਡ ਜ਼ਿਲ੍ਹਾ ਪ੍ਰਧਾਨ ,ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ ,ਸਰਦਾਰ ਭਜਨ ਸਿੰਘ ਮਾਨ , ਲੈਕਚਰਾਰ ਰਜੇਸ਼ ਜੋਲੀ, ਸ਼੍ਰੀ ਰਮੇਸ਼ ਕੁਮਾਰ ਭੇਟਾ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਆਗੂਆਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਕੋਲੋਂ ਮੰਗ ਕੀਤੀ ਹੈ ਕਿ ਪੰਜਾਬ ਵਿੱਚ ਲਗਾਤਾਰ ਪੈ ਰਹੀ ਭਿਆਨਕ ਗਰਮੀ ਦੇ ਚਲਦਿਆਂ ਸਕੂਲੀ ਬੱਚਿਆਂ ਦੇ ਮਾਪਿਆਂ ਤੇ ਅਧਿਆਪਕ ਆਗੂਆਂ ਨੇ ਸਰਕਾਰ ਕੋਲੋਂ ਸਕੂਲਾਂ ਵਿੱਚ ਛੁੱਟੀਆਂ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਗਰਮੀ ਨੇ ਮਈ ਮਹੀਨੇ ਵਿੱਚ ਹੀ ਜੂਨ ਵਰਗਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਪਾਰਾ 42 ਤੋਂ 44 ਡਿਗਰੀ ਸੈਲਸੀਅਸ ਤੱਕ ਪਹੁੰਚਣ ਕਾਰਨ ਜਾਂ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਗਰਮੀ ਨੇ ਸਕੂਲੀ ਬੱਚਿਆਂ ਤੇ ਉਹਨੇ ਮਾਪਿਆਂ ਦੀ ਚਿੰਤਾ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ ਦੁਪਹਿਰ ਵੇਲੇ ਜਦੋਂ ਸਕੂਲਾਂ ਦੀ ਛੁੱਟੀ ਹੁੰਦੀ ਹੈ ਉਸ ਵੇਲੇ ਸੂਰਜ ਦੀ ਤਪਸ਼ ਆਪਣੇ ਸਿਖਰ ਤੇ ਹੁੰਦੀ ਹੈ ਲਗਾਤਾਰ 42 ਡਿਗਰੀ ਦੇ ਤਾਪ ਵਿੱਚ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਉਣਾ ਮਾਪਿਆਂ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ ਵੱਧ ਰਹੀ ਗਰਮੀ ਕਾਰਨ ਬੱਚਿਆਂ ਵਿੱਚ ਡੀਹਾਈਡਰੇਸ਼ਨ ਪਾਣੀ ਦੀ ਕਮੀ ਤੇ ਲੂ ਲੱਗਣ ਦੇ ਖਤਰੇ ਨੂੰ ਦੇਖਦੇ ਹੋਏ ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਕੂਲਾਂ ਵਿੱਚ ਛੁੱਟੀਆਂ ਕਰ ਦਿੱਤੀਆਂ ਜਾਣ ਤਾਂ ਜੋ ਬੱਚੇ ਦੁਪਹਿਰ ਦੀ ਤਪਸ਼ ਤੋਂ ਬਚ ਸਕਣ। ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਸਕੂਲਾਂ ਵਿੱਚ ਵੱਧ ਪੈ ਰਹੀ ਗਰਮੀ ਕਾਰਨ ਛੁੱਟੀਆਂ ਕਰਨ ਦੀ ਮੰਗ ਕੀਤੀ । ਇਸ ਤੋਂ ਇਲਾਵਾ 90 ਫੀਸਦੀ ਸਟਾਫ਼ ਡਰੱਗ ਸੋਸੀਓ ਇਕਨੋਮਿਕ ਸਰਵੇ, ਜਨਗਣਨਾ ਅਤੇ ਐਮ ਸੀ ਦੀਆਂ ਚੋਣਾਂ ਵਿੱਚ ਡਿਊਟੀ ਲੱਗੀ ਹੋਣ ਕਰਕੇ ਸਕੂਲਾਂ ਵਿੱਚ ਪੜ੍ਹਾਈ ਦਾ ਕੋਈ ਵੀ ਮਾਹੌਲ ਨਹੀਂ ਰਿਹਾ ਜਿਸ ਨਾਲ ਸਮਾਜ ਵਿੱਚ ਸਿੱਖਿਆ ਵਿਭਾਗ ਦਾ ਗਲਤ ਅਕਸ ਹੋ ਰਿਹਾ ਹੈ ਇਸ ਸਮੱਸਿਆ ਨੂੰ ਵੇਖਦੇ ਹੋਏ ਵੀ ਸਕੂਲਾਂ ਵਿੱਚ ਛੁੱਟੀਆਂ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਵਰਿੰਦਰ ਕੰਬੋਜ, ਲੈਕਚਰਾਰ ਵਨੀਸ਼ ਕੁਮਾਰ ਸ਼ਰਮਾ , ਵੱਸਣਦੀਪ ਸਿੰਘ ਜੱਜ ,ਸੁਖਜਿੰਦਰ ਸਿੰਘ ਢੋਲਣ, ਕਮਲਜੀਤ ਸਿੰਘ ਮੇਜਰਵਾਲ, ਗੁਰਮੀਤ ਸਿੰਘ ਖਾਲਸਾ, ਟੋਨੀ ਕੋੜਾ ,ਪ੍ਰਦੀਪ ਕੁਮਾਰ ਵਰਮਾ ,ਰੋਸ਼ਨ ਲਾਲ ਸੈਫਲਾਾਬਾਦ, ਅਮਰਜੀਤ ਕਾਲਾ ਸੰਘਿਆ , ਮਨੂੰ ਕੁਮਾਰ ਪਰਾਸ਼ਰ, ਰਾਜਨਜੋਤ ਸਿੰਘ ਖਹਿਰਾ, ਅਜੇ ਕੁਮਾਰ ਸਿੰਗਲਾ, ਦਵਿੰਦਰ ਸਿੰਘ, ਰਾਮ ਗੋਪਾਲ, ਅਸ਼ਵਨੀ ਭਾਟੀਆ, ਕਰਮਜੀਤ ਸਿੰਘ, ਜਸਵਿੰਦਰ ਖੇੜਾ, ਸ਼ੰਮੀ ਕੁਮਾਰ, ਰੁਪਿੰਦਰ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਕੁਮਾਰ ਭਵਾਨੀਪੁਰ ,ਰਕੇਸ਼ ਕੁਮਾਰ ਸਾਨਿਆਲ ,ਜਗਜੀਤ ਸਿੰਘ ਮਿਰਜਾਪੁਰ, ਸ਼ੁੱਭ ਦਰਸ਼ਨ ਨਰਾਇਣ ਅਨੰਦ ,ਡਾਕਟਰ ਧਿਆਨ ਸਿੰਘ, ਮਨੋਜ ਕੁਮਾਰ ਟਿੱਬਾ, ਸਤੀਸ਼ ਕੁਮਾਰ ਟਿੱਬਾ, ਅਮਰੀਕ ਸਿੰਘ ਰੰਧਾਵਾ ,ਸਰਬਜੀਤ ਸਿੰਘ ਔਜਲਾ ,ਮਨਦੀਪ ਸਿੰਘ ਔਲਖ,ਪ੍ਰਵੀਨ ਕੁਮਾਰ, ਜਤਿੰਦਰ ਸਿੰਘ ਸ਼ੈਲੀ ,ਕੁਲਬੀਰ ਸਿੰਘ, ਮਨਜੀਤ ਸਿੰਘ ਥਿੰਦ ,ਗੁਰਵਿੰਦਰ ਸਿੰਘ ਉੱਚਾ ,ਅਮਰਜੀਤ ਸ਼ਰਮਾ, ਅਮਰਜੀਤ ਸਿੰਘ ਡੈਨਵਿੰਡ ,ਅਮਨ ਸੂਦ ,ਅਮਨਦੀਪ ਸਿੰਘ ਵਲਨੀ,ਹਰਜੀਤ ਸਿੰਘ ,ਸੁਮਿਤ ਗੁਪਤਾ, ਮਨੋਹਰ ਸਿੰਘ ਆਦਿ ਅਧਿਆਪਕ ਸਾਥੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


