ਸ਼੍ਰੀ 108 ਦਰਬਾਰ ਬਾਬਾ ਦੁਧਾਧਰੀ ਭੂਪ ਦਾਸ ਜੀ ਮਹਾਰਾਜ ਕਰਵਾਇਆ ਗਿਆ ਸਲਾਨਾ ਜੋੜ ਮੇਲਾ ਪਿੰਡ ਮੇਹਟਾਂ ।

ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) 
(ਸਮਾਜ ਵੀਕਲੀ) ਸ਼੍ਰੀ ਹਰਿ ਕਿਸ਼ਨ ਵਿਰਦੀ ਜੀ ਨੇ ਦਸਿਆ ਕੇ ਹਰ ਸਾਲ ਦੀ ਤਰ੍ਹਾ ਇਸ ਸਾਲ ਵੀ ਧਾਰਮਿਕ ਸਭਿਆਚਾਰਕ ਮੇਲਾ ਪਿੰਡ ਮੇਹਟਾਂ ਦੇ ਵਿਚ ਕਰਵਾਇਆ ਗਿਆ ਜਿਹਦੇ ਵਿਚ ਪੰਜਾਬ ਦੇ ਬਹੁਤ ਹੀ ਮਸ਼ਹੂਰ ਗਾਇਕ ਜੋੜੀਆਂ ਨੂੰ ਬੁਲਾਇਆ ਗਿਆ ਜਿਹਨਾਂ ਵਿਚ ਪੰਜਾਬ ਦੀ ਮਸ਼ਹੂਰ ਦੋਗਾਣਾ ਗਾਇਕ ਜੋੜੀ ਅਮਰੀਕ ਮਾਇਕਲ ਤੇ ਰਿੰਪੀ ਭੱਟੀ, ਕੁਲਦੀਪ ਰਸੀਲਾ ਤੇ ਖੁਸ਼ਦੀਪ ਖੁਸ਼ੀ, ਮਨਜੀਤ ਪੱਪੂ ਤੇ ਜਤਿੰਦਰ ਕੌਰ ਜੀ। ਤਿੰਨ ਜੋੜੀਆਂ ਨੇ ਇਕ ਦੂਜੇ ਤੋਂ ਵਧ ਤੋਂ ਵਧ ਆਪਣੀ ਆਪਣੀ ਗਾਇਕੀ ਦਾ ਜੋਰ ਦਿਖਾਕੇ ਪੰਜਾਬੀ ਮਾਂ ਬੋਲੀ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਮਹਿਮਾ ਦੇ ਨਾਲ ਸਾਰੀ ਸਾਧ ਨੂੰ ਜੋੜਿਆ। ਸੂਫ਼ੀ ਗਾਇਕਾ ਸੋਨਾ ਡੋਗਰਾ ਪੰਜਾਬੀ ਮਾਂ ਬੋਲੀ ਦੇ ਨਾਲ ਨਾਲ ਗਾਇਕ ਅਮਰੀਕ ਮਾਇਕਲ ਨੇ ਸਤਿਗੁਰੁ ਰਵਿਦਾਸ ਮਹਾਰਾਜ ਦੇ ਇਤਿਹਾਸ ਨਾਲ ਵੀ ਜੋੜਿਆ। ਬਹੁਤ ਹੀ ਖੂਬਸੂਰਤ ਬੋਲਾਂ ਨਾਲ ਹਰ ਕਲਾਕਾਰ ਨੂੰ ਮਣਕੇ ਦੀ ਤਰ੍ਹਾ ਪਰੋ ਕੇ ਸਰੋਤਿਆ ਦੇ ਸਾਮ੍ਹਣੇ ਪੇਸ਼ ਕਰਵਾਇਆ ਸਟੇਜ ਸੈਕਟਰੀ ਨੂਰ ਮੋਹੰਮਦ ਜੀ ਨੇ । ਸਾਰੀ ਸਾਧ ਸੰਗਤ ਬਹੁਤ ਖੁਸ਼ ਹੋਈ ਅਤੇ ਬਹੁਤ ਜਿਆਦਾ ਧੰਨਵਾਦ ਜਿੰਨੇ ਵੀ ਐਨ ਆਰ ਆਈ ਪਰਿਵਾਰ ਅਤੇ ਪਿੰਡ ਦੀ ਸਾਧ ਸੰਗਤ ਦਾ ਵੀ ਬਹੁਤ ਧੰਨਵਾਦ। ਆਏ ਹੋਏ ਪ੍ਰੈਸ ਮੀਡੀਆ ਦਾ ਕੀਤਾ ਗਿਆ ਧੰਨਵਾਦ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੱਤਕਾ ਸਿਖਲਾਈ ਕੈਂਪ ਦੀ ਸ਼ਾਨਦਾਰ ਸਮਾਪਤੀ
Next articleਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ NEET ਘੁਟਾਲੇ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ਼ ਵੱਡੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ