ਸਮਝਣਾ ਚਾਹੀਦਾ ਹੈ

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਸਮਝਣਾ ਚਾਹੀਦਾ ਹੈ ਐਵੇਂ ਕਿਸੇ ਦੇ
ਧੱਕੇ ਨਾ ਚੜ੍ਹ ਬਹੀਏ
ਸਮਝਣਾ ਚਾਹੀਦਾ ਹੈ ਐਵੇਂ ਕਿਸੇ ਦੇ
ਆਖੇ ਨਾ ਲੜ ਬਹੀਏ
ਫੁੱਟਾਂ ਪਾਉਣ ਵਾਲੇ ਫੁੱਟ ਪਾਉਣਗੇ
ਘਰ ਨਾ ਗਵਾ ਬਹੀਏ
ਛੋਟਿਆ ਤੇਰੀ ਕੀ ਮੱਤ ਮਾਰੀ ਸੀ
ਗੈਰਾਂ ਹੱਥ ਨਾ ਚੜ੍ਹ ਰਹੀਏ
ਅੱਗ ਲਾ ਕੇ ਤੇਰਾ ਤਮਾਸ਼ਾ ਬਣਾ ਕੇ
ਹੁਣ ਆਖੇ ਨਾਲ ਨਾ ਖੜ੍ਹੀਏ
ਯੂਕਰੇਨ ਬੱਚੇ ਸਮਝ ਚਾਲ ਲੋਕਾਂ ਦੀ
ਚੱਕ ਚ ਆ ਨਾ ਪੰਗੇ ਲਈਏ
ਰੂਸ ਤੂੰ ਤਾਂ ਵੱਡਾ ਅਕਲ ਦਿਖਾ ਜਾਂਦਾ
ਤਾਕਤਾਂ ਦੇ ਹੰਕਾਰ ਨਾ ਕਰੀਏ
ਸਮਝਣਾ ਚਾਹੀਦਾ ਹੈ ਵੱਡੇ ਛੋਟੇ ਨੂੰ
ਐਨਾ ਘਾਣ ਕਿਉਂ ਕਰੀਏ
ਤੀਜੀ ਜੰਗ ਨੂੰ ਦਸਤਕ ਨਾ ਦੇ ਦਿਓ
ਕੱਠੇ ਬਹਿ ਸਮਝੌਤਾ ਕਰੀਏ
ਦੋਵੇਂ ਪਾਸੇ ਟੈਂਕ ਤੋਪਾਂ ਗੋਲ਼ੇ ਬੰਬ ਬਾਰੀ
ਚੱਲਣ ਤੇ ਕੀ ਕਹੀਏ
ਮਾਰੇ ਜਾਣੇ ਪੁੱਤ ਭਰਾ ਸਾਈਂ ਤੇ ਬਾਪੂ
ਵਹਿੰਦੇ ਅੱਥਰੂ ਕੀ ਕਹੀਏ
ਸਮਝਣਾ ਚਾਹੀਦਾ ਹੈ ਐਵੇਂ ਕਿਸੇ ਦੇ
ਧੱਕੇ ਨਾ ਚੜ੍ਹ ਬਹੀਏ

ਬਰਜਿੰਦਰ ਕੌਰ ਬਿਸਰਾਓ…
9988901324

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੀਵੀਆਂ ਦੇ ਕੌਮਾਂਤਰੀ ਦਿਨ ਦੀਆਂ ਵਧਾਈਆਂ ਜੀ
Next articleਸਿਲਸਿਲਾ !