“ਸ਼ਿਵਾਲਿਕ ਹਿਲਜ਼ ਵੈਲਫੇਅਰ” ਸੁਸਾਇਟੀ ਨੇ ਪ੍ਰਵਾਸੀ ਬਸਤੀ ਪ੍ਰੀਤ ਨਗਰ ਵਿਖੇ ਆਯੂਰਵੈਦਿਕ ਮੈਡੀਕਲ ਕੈਂਪ ਲਗਾਇਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਸਰਕਾਰ ਦੇ ਆਯੂਸ਼ ਵਿਭਾਗ ਦੇ ਸਹਿਯੋਗ ਨਾਲ ਸ਼ਿਵਾਲਿਕ ਹਿਲਜ਼ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਅੱਜੋਵਾਲ, ਸਲਵਾੜਾ ਵਿਖੇ ਚਲਾਏ ਜਾ ਰਹੇ ਪ੍ਰੋਜੈਕਟ ਮਾਂ ਤੇ ਬੱਚਾ ਸਿਹਤ ਕੇਂਦਰ ਵੱਲੋਂ ਅੱਜੋਵਾਲ ਵਿੱਚ ਪ੍ਰਵਾਸੀ ਮਜਦੂਰਾਂ ਦੀ ਬਸਤੀ ਪ੍ਰੀਤ ਨਗਰ ਵਿਖੇ ਆਯੂਰਵੈਦਿਕ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 100 ਤੋਂ ਵੱਧ ਗਰੀਬ, ਮਜਦੂਰ, ਪ੍ਰਵਾਸੀ ਆਦਮੀਆਂ, ਔਰਤਾਂ ਅਤੇ ਬੱਚਿਆਂ ਦਾ ਮੁਆਇਨਾ ਕੀਤਾ ਗਿਆ ਅਤੇ 88 ਬਿਮਾਰ ਵਿਅਕਤੀਆਂ ਨੂੰ ਦਵਾਈਆਂ ਦਿੱਤੀਆਂ ਗਈਆਂ। ਜ਼ਿਲ੍ਹਾਂ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਹੁਸ਼ਿਆਰਪੁਰ ਡਾ. ਪ੍ਰਦੀਪ ਸਿੰਘ ਵੱਲੋਂ ਨਿਯੁਕਤ ਕੀਤੇ ਗਏ ਆਯੂਰਵੈਦਿਕ ਮੈਡੀਕਲ ਅਫਸਰ ਡਾ. ਸ਼ਿਵਾਨੀ, ਉਪ ਵੈਦ ਅਮਨਜੋਤ ਕੌਰ, ਸਹਾਇਕ ਹਰਕੀਰਤ ਕੌਰ, ਗੁਰਪ੍ਰੀਤ ਸਿੰਘ ਅਤੇ ਸਿਹਤ ਕੇਂਦਰ ਦੇ ਸਿਹਤ ਕਰਮਚਾਰੀ ਜੋਤੀ ਪੁਰੀ, ਨਿਤੂ ਸਿੰਘ, ਆਸ਼ਾ ਵਰਕਰ ਇੰਦਰਜੀਤ ਕੌਰ ਆਦਿ ਨੇ ਹਿੱਸਾ ਲਿਆ। ਇਸ ਮੌਕੇ ਤੇ ਸੰਸਥਾਂ ਦੇ ਮੁੱਖ ਸਲਾਹਕਾਰ ਅਤੇ ਸੇਵਾ ਮੁਕਤ ਸਕੱਤਰ ਅਮਰਜੀਤ ਹਮਰੋਲ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਪ੍ਰਵਾਸੀ ਮਜਦੂਰਾਂ ਅਤੇ ਉਨ੍ਹਾਂ ਦੇ ਬੱਚਿਆਂ ਆਦਿ ਦੀ ਸਿਹਤ ਸਬੰਧੀ ਦੇਖਭਾਲ ਲਈ ਹੁਣ ਤੱਕ 37 ਮੈਡੀਕਲ ਕੈਂਪ ਲਗਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਟੀ.ਬੀ., ਨਸ਼ਿਆਂ ਵਰਗੀਆਂ ਨਾਮੁਰਾਦ ਅਲਾਮਤਾਂ, ਗਰਭਵਤੀ ਔਰਤਾਂ, ਦੁੱਧ ਪਿਲਾਓ ਔਰਤਾ ਦਾ ਟੀਕਾ ਕਰਨ, ਪੋਸ਼ਟਿਕ ਆਹਾਰ, ਸਾਫ-ਸਫਾਈ ਸਬੰਧੀ ਅਲੱਗ-ਅਲੱਗ ਵਿਸ਼ਿਆਂ ਤੇ ਜਾਣਕਾਰੀ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਤੇ ਆਪਣੇ ਸੁਨੇਹੇ ਵਿੱਚ ਡਾ. ਪ੍ਰਦੀਪ ਸਿੰਘ ਜਿਲ੍ਹਾ ਆਯੂਰਵੈਦਿਕ ਅਫਸਰ ਨੇ ਦੱਸਿਆ ਕਿ ਆਯੂਰਵੈਦਿਕ ਵਿਭਾਗ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਲੋੜਵੰਦ ਅਤੇ ਗਰੀਬ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ। ਇਸ ਮੌਕੇ ਤੇ ਉੱਘੇ ਸਮਾਜ ਸੇਵੀ ਪ੍ਰੋ. ਬਹਾਦਰ ਸਿੰਘ, ਡਾ. ਸਰਬਜੀਤ ਸਿੰਘ ਮਾਨਕੂ, ਗੁਰਦੁਆਰਾ ਪ੍ਰੀਤ ਨਗਰ ਦੇ ਪ੍ਰਧਾਨ, ਪ੍ਰਧਾਨ ਸਿੰਘ ਅਤੇ ਹੋਰ ਪਤਵੰਤੇ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਫਲਾਹੀ ਸਰਕਾਰੀ ਸਕੂਲ ਵਿੱਚ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹਾਦਤ ਬਾਰੇ ਖੇਡਿਆ ਗਿਆ ਨੁੱਕੜ ਨਾਟਕ
Next articleਲੁਧਿਆਣਾ ਬ੍ਰੇਵਰੀਜ ਲਿਮਟਡ ਨੇ ਸਾਂਝੀ ਰਸੋਈ ਨੂੰ 60 ਹਜ਼ਾਰ ਰੁਪਏ ਮਹੀਨਾ ਦੇਣ ਦਾ ਕੀਤਾ ਵਾਅਦਾ, ਡਿਪਟੀ ਕਮਿਸ਼ਨਰ ਨੂੰ ਸੌਂਪਿਆ 60 ਹਜ਼ਾਰ ਰੁਪਏ ਦਾ ਚੈਕ