ਜੁਲਾਈ 21 ਮਹਿੰਗਾਈ ਭੱਤਾ ਦੇਣ ਦੇ ਵਾਅਦੇ ਤੋਂ ਸਰਕਾਰ ਮੁੱਕਰੀ:- ਝੰਡ , ਧੰਜੂ

ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਅਧਿਆਪਕ ਦਲ ਪੰਜਾਬ ਦੀ ਕਪੂਰਥਲਾ ਇਕਾਈ ਦੀ ਮੀਟਿੰਗ ਸੁਖਦਿਆਲ ਸਿੰਘ ਝੰਡ ਪ੍ਰਧਾਨ ਕਪੂਰਥਲਾ , ਮਨਜਿੰਦਰ ਸਿੰਘ ਧੰਜੂ ਜਨਰਲ ਸਕੱਤਰ, ਲੈਕ ਰਜੇਸ਼ ਜੋਲੀ, ਸ: ਭਜਨ ਸਿੰਘ ਮਾਨ ਤੇ ਸ਼੍ਰੀ ਰਮੇਸ਼ ਕੁਮਾਰ ਭੇਟਾ ਸੂਬਾਈ ਆਗੂਆਂ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਦੇ ਮੁੱਖਮੰਤਰੀ ਸ: ਚਰਨਜੀਤ ਸਿੰਘ ਚੰਨੀ ਮੁਲਾਜਮ ਵਰਗ ਨੂੰ 11 ਪ੍ਰਤੀਸ਼ਤ ਡੀ.ਏ ਦੀਆਂ ਕਿਸ਼ਤ ਇੱਕ ਜੁਲਾਈ 2021 ਤੋਂ ਦੇ ਰਹੇ ਹਨ ਜਦਕਿ ਦੂੂਜੇ ਪਾਸੇ ਉਹਨਾਂ ਦੀ ਸਰਕਾਰ ਦੇ ਵਜੀਰ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਹੁਕਮਾਂ ਨੂੰ ਨਜਰਅੰਦਾਜ ਕਰਦੇ ਹੋਏ ਆਪਣੇ ਵਿਭਾਗ ਤੋਂ ਮੁਲਾਜਮ ਵਰਗ ਨੂੰ ਇੱਕ ਨਵੰਬਰ ਤੋਂ 11 ਪ੍ਰਤੀਸ਼ਤ ਡੀ.ਏ ਜਾਰੀ ਕਰਨ ਦਾ ਨੋਟੀਫਿਕੇਸ਼ਨ ਜਾਰੀ ਕਰਕੇ ਮੁਲਾਜਮ ਵਰਗ ਨਾਲ ਧੋਖਾ ਕਰ ਰਹੇ ਹਨ।

ਆਗੂਆਂ ਨੇ ਕਿਹਾ ਕਿ ਇੱਕ ਪਾਸੇ ਤਾਂ ਸੂਬੇ ਦੇ ਮੁੱਖਮੰਤਰੀ ਸਾਹਿਬ ਮੁਲਾਜਮ ਵਰਗ ਨੂੰ ਡੀ.ਏ ਦੇ ਖੁਸ਼ ਕਰ ਰਹੇ ਹਨ, ਜਦਕਿ ਉਨ੍ਹਾਂ ਦੇ ਵਜੀਰ ਮਨਪ੍ਰੀਤ ਸਿੰਘ ਬਾਦਲ ਮੁਲਾਜਮ ਵਰਗ ਨੂੰ ਖਫਾ ਕਰਨ ਤੇ ਤੁਲੇ ਹੋਏ ਹਨ, ਆਗੂਆਂ ਨੇ ਮੁੱਖਮੰਤਰੀ ਪੰਜਾਬ ਕੋਲੋਂ ਮੰਗ ਕੀਤੀ ਕਿ ਮੁਲਾਜਮ ਵਰਗ ਦੀਆਂ ਮੰਗਾਂ ਨੂੰ ਆਪ ਆਪਣੀ ਨਿੱਜੀ ਜਿੰਮੇਵਾਰੀ ਸਮਝ ਕੇ ਜਲਦੀ ਤੋਂ ਜਲਦੀ ਜੁਲਾਈ 21 ਤੋਂ ਡੀ.ਏ 11 ਪ੍ਰਤੀਸ਼ਤ ਦਾ ਪੱਤਰ ਜਾਰੀ ਕਰਵਾਉਣ।ਇਸ ਮੌਕੇ ਵਿਸ਼ੇਸ ਤੌਰ ਤੇ ਸ਼੍ਰੀ ਹਰਮੇਸ਼ ਲਾਲ ਚਿੱਟੀ ਸਰਪ੍ਰਸਤ ਕਪੂਰਥਲਾ ਹਾਜਰ ਹੋਏ।

ਇਸ ਮੌਕੇ ਹਰਦੇਵ ਸਿੰਘ ਖਾਨੋਵਾਲ, ਸ਼੍ਰੀ ਰਮੇਸ਼ ਕੁਮਾਰ ਭੇਟਾ,. ਗੁਰਮੀਤ ਸਿੰਘ ਖਾਲਸਾ, ਵਨੀਸ਼ ਸ਼ਰਮਾ, ਰਜੀਵ ਸਹਿਗਲ, ਕਮਲਜੀਤ ਸਿੰਘ ਬੂਲਪੁਰੀ, ਅਮਨ ਸੂਦ, ਜੋਗਿੰਦਰ ਸਿੰਘ, ਮਨਜੀਤ ਸਿੰਘ ਤੋਗਾਂਵਾਲ, ਰਣਜੀਤ ਸਿੰਘ ਮੋਠਾਂਵਾਲ, ਸੁਰਜੀਤ ਸਿੰਘ ਲੱਖਣਪਾਲ, ਸਤੀਸ਼ ਟਿੱਬਾ, ਅਮਰੀਕ ਸਿੰਘ ਰੰਧਾਵਾ,ਵਿਜੈ ਕੁਮਾਰ ਭਵਾਨੀਪੁਰ, ਜਗਜੀਤ ਸਿੰਘ ਮਿਰਜਾਪੁਰ, ਟੋਨੀ ਕੌੜਾ, ਸਰਬਜੀਤ ਸਿੰਘ ਔਜਲਾ, ਆਸ਼ੀਸ਼ ਸ਼ਰਮਾ, ਭਾਗ ਸਿੰਘ, ਰਜੇਸ਼ ਸ਼ਰਮਾ, ਵਿਕਾਸ ਧਵਨ, ਰੇਸ਼ਮ ਸਿੰਘ ਰਾਮਪੁਰੀ, ਕੁਲਬੀਰ ਸਿੰਘ ਕਾਲੀ, ਡਾ. ਅਰਵਿੰਦਰ ਸਿੰਘ ਭਰੋਥ, ਵੱਸਣਦੀਪ ਸਿੰਘ ਜੱਜ, ਮਨਦੀਪ ਸਿੰਘ ਫੱਤੂਢੀਗਾਂ, ਸੁਖਬੀਰ ਸਿੰਘ, ਮਨਜੀਤ ਸਿੰਘ ਥਿੰਦ, ਵਿਜੈ ਕੁਮਾਰ ਭਵਾਨੀਪੁਰ, ਸੁਰਿੰਦਰ ਕੁਮਾਰ, ਜਤਿੰਦਰ ਸ਼ੈਲੀ, ਮਨਿੰਦਰ ਸਿੰਘ, ਮਨੂੰ ਕੁਮਾਰ ਪ੍ਰਾਸ਼ਰ, ਮੁਖਤਿਆਰ ਲਾਲ, ਪਰਵੀਨ ਕੁਮਾਰ, ਪਰਦੀਪ ਕੁਮਾਰ ਵਰਮਾ , ਹਰਸਿਮਰਤ ਸਿੰਘ, ਅਮਰਜੀਤ ਸਿੰਘ ਡੈਨਵਿੰਡ, ਰੋਸ਼ਨ ਲਾਲ , ਮਨੋਜ ਟਿੱਬਾ, ਕਮਲਜੀਤ ਸਿੰਘ ਮੇਜਰਵਾਲ, ਅਮਰਜੀਤ ਸਿੰਘ ਕਾਲਾ, ਰਕੇਸ਼ ਕੁਮਾਰ ਕਾਲਾਸੰਘਿਆ, ਬਿਕਰਮਜੀਤ ਸਿੰਘ ਮੰਨਣ, ਸ਼ੁੱਭਦਰਸ਼ਨ ਆਨੰਦ ,ਸੁਖਜਿੰਦਰ ਸਿੰਘ ਢੋਲਣ, ਇੰਦਰਜੀਤ ਸਿੰਘ ਖਹਿਰਾ, ਲ਼ੈਕਚਰਾਰ ਵਿਕਾਸ ਭੰਬੀ, ਬਿੱਟੂ ਸਿੰਘ, ਗੁਰਪ੍ਰੀਤ ਸਿੰਘ ਹੁਸੈਨਪੁਰ, ਅਜੀਤਪਾਲ ਸਿੰਘ, ਅਮਨਦੀਪ ਸਿੰਘ ਵੱਲਣੀ, ਅਮਿਤ ਕੁਮਾਰ, ਅਤੁਲ ਸੇਠੀ, ਬਲਜਿੰਦਰ ਸਿੰਘ ਕਾਹਲਵਾਂ, ਨਰਿੰਦਰ ਭੰਡਾਰੀ, ਬਿਕਰਮਜੀਤ ਸਿੰਘ ਮੰਨਣ, ਹਰਜਿੰਦਰ ਸਿੰਘ ਨਾਂਗਲੂ, ਜਸਵਿੰਦਰ ਸਿੰਘ ਗਿੱਲ, ਮਹਾਂਵੀਰ, ਪਾਰਸ ਧੀਰ, ਰਜੇਸ਼ ਟਿੱਬਾ,ਮਨਿੰਦਰ ਸਿੰਘ ਰੂਬਲ,,ਸੰਦੀਪ ਸਿੰਘ , ਜਸਵਿੰਦਰ ਸਿੰਘ ਸੋਢੀ , ਜਤਿੰਦਰ ਸਿੰਘ ਸੰਧੂ, ਪਰਮਜੀਤ ਸਿੰਘ, ਪਵਨ ਮੰਡ ਇੰਦਰਪੁਰ ਆਦਿ ਹਾਜਰ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੁਸਤਕ ਸਮੀਖਿਆ
Next articleਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ।