ਸ਼ਿਵ ਸੈਨਾ ਵੱਲੋਂ 30 ਜਰੂਰਤਮੰਦ ਬੱਚਿਆਂ ਨੂੰ ਬੂਟ ਭੇਂਟ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਰਕਾਰੀ ਮਿਡਲ ਸਕੂਲ ਸੁੰਨੜ ਵਾਲ ਦੇ ਇੰਚਾਰਜ ਸੁਖਦਿਆਲ ਸਿੰਘ ਝੰਡ ਦੀ ਪ੍ਰੇਰਨਾ ਸਦਕਾ ਸ੍ਰੀ ਦੀਪਕ ਮਦਾਨ ਜ਼ਿਲ੍ਹਾ ਪ੍ਰਧਾਨ ਸ਼ਿਵ ਸੈਨਾ ਉਧਵ ਸਾਹਿਬ ਠਾਕਰੇ ਨੇ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਕੱਢ ਕੇ ਸਕੂਲ ਦੇ 30 ਬੱਚਿਆਂ ਨੂੰ ਗਰਮੀ ਤੋਂ ਬਚਣ ਲਈ ਬੂਟ ਲੈ ਕੇ ਦਿੱਤੇ ਉਨ੍ਹਾਂ ਕਿਹਾ ਕੀ ਸਾਨੂੰ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚਿਆਂ ਲਈ ਆਪਣੀਆਂ ਨੇਕ ਕਮਾਈਆਂ ਵਿੱਚੋਂ ਦਸਵੰਧ ਕੱਢ ਕੇ ਕੁਝ ਨ ਕੁਝ ਜਰੂਰ ਦੇਣਾ ਚਾਹੀਦਾ ਹੈ। ਇਸ ਮੌਕੇ ਸਕੂਲ ਇੰਚਾਰਜ ਸੁਖਦਿਆਲ ਸਿੰਘ ਝੰਡ ਨੇ ਸ਼੍ਰੀ ਦੀਪਕ ਮਦਾਨ, ਰਜੇਸ਼ ਲਾਲੀ ਭਾਸਕਰ, ਬਲਵਿੰਦਰ ਸਿੰਘ ਪਿੰਕਾ ਤੇ ਸੰਦੀਪ ਪੰਡਤ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਤਰਲੋਚਨ ਸਿੰਘ ਗੋਸ਼ੀ ਨੇ ਕਿਹਾ ਕਿ ਦਾਨ ਕਰਨ ਨਾਲ ਅਕਾਲ ਪੁਰਖ ਕਮਾਈਆਂ ਵਿੱਚ ਬਰਕਤਾਂ ਵਰਸਾਉਂਦਾ ਹੈਾ ਇਹ ਸਾਨੂੰ ਸਾਡੇ ਗੁਰ ਸਾਹਿਬਾਨ ਵਲੋਂ ਵੀ ਰਾਹ ਵਿਖਾਇਆ ਗਿਆ ਹੈ। ਉਨ੍ਹਾਂ ਇਸ ਮੌਕੇ ਸਮੂਹ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜੋ ਹਰ ਉਸਾਰੂ ਕਾਰਜ ਲਈ ਦਿਲ ਖੋਲ ਕੇ ਦਾਨ ਕਰਦੇ ਹਨ। ਇਸ ਮੌਕੇ ਬਲਦੇਵ ਸਿੰਘ ਦੇਬੀ, ਅਜੀਤ ਸਿੰਘ, ਮਨੂੰ ਕੁਮਾਰ ਪਰਾਸ਼ਰ, ਗੁਰਿੰਦਰਜੀਤ ਸਿੰਘ ਬਿੱਟੂ, ਰਮੇਸ਼ ਕੁਮਾਰ ਭੇਟਾ, ਗੁਰਬੀਰ ਸਿੰਘ ਡੀ ਸੀ, ਇੰਦਰਪਾਲ ਮਨਚੰਦਾ, ਸਾਈ ਮਦਾਨ, ਪੰਮ ਖੁਸ਼ ਹਾਜ਼ਰ ਸਨ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਖ਼ਤ ਮਿਹਨਤ ਦੀ ਪਾਠਸ਼ਾਲਾ ਹੈ “ਸੁਪਰ 30”
Next articleਔਰਤ -ਹਾਸ ਵਿਅੰਗ