ਔਰਤ -ਹਾਸ ਵਿਅੰਗ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਔਰਤਾਂ ਕਿਸੇ ਦੀਆਂ ਨ੍ਹੀਂ ਸਕੀਆਂ ਹੁੰਦੀਆਂ,
ਜੇ ਕਹੋ ਚੱਲਣ ਲਈ ਖੱਬੇ, ਮੁੜ ਜਾਵਣ ਸੱਜੇ।
ਸਿਆਸੀ ਪਾਰਟੀਆਂ ਵਾਂਗੂੰ ਰੰਗ ਬਦਲਦੀਆਂ,
ਸ਼ਰੀਫ਼ ਆਦਮੀਆਂ ਨੂੰ ਲਾਉਣ ਅੱਗੇ।
ਸ਼ੱਕੀ ਕਿਰਦਾਰ ਹੋਣ ਕਰਕੇ,
ਸੁੰਘ ਸੁੰਘ ਕਦਮ ਹੈ ਧਰਦੀ।
ਮਨ ਵਿਚ ਘਰਵਾਲੇ ਦਾ ਕਰੇ ਮੁਕਾਬਲਾ,
ਨੁਕਸ ਉਸੇ ਵਿਚ ਕੱਢਦੀ ।
ਜੋੜ-ਤੋੜ ਕਰਦੀ ਰਹੇ,
ਘਰਵਾਲੇ ਦਾ ਖੜਕਾਵੇ ਪੀਪਾ ।
ਬਥੇਰਾ ਸਬਰ ਕਰੀ ਰਖੇ ਵਿਚਾਰਾ,
ਕਰਨਾ ਪਵੇ ਉਹ ਜੋ ਕਦੀ ਨਾ ਕੀਤਾ।
ਜ਼ਨਾਨੀ ਭਾਵੇਂ ਹੋਵੇ ਕੌੜ-ਤੁੰਬੇ ਵਰਗੀ ਕੌੜੀ,
ਪਰ ਉਸ ਦੇ ਸੁਭਾਅ ‘ਚ ਰਲੇ ਹੁੰਦੇ,
ਕਈ ਰੋਗਾਂ ਦੇ ਇਲਾਜ।
ਜਿਹੜੇ ਬੰਦੇ ਇਧਰ-ਉਧਰ ਮੂੰਹ ਬਹੁਤਾ ਮਾਰਦੇ,
ਸਿਰੇ ਦੀਆਂ ਸੁਣਾ ਕੇ,
ਉਹਨਾਂ ਨੂੰ ਕਰਦੀਆਂ ਲਾਜਵਾਬ।
ਕਹਿੰਦੇ ਨੇ ਲੰਡੇ ਨੂੰ ਖੁੰਡਾ ਸੌ ਕੋਹ ਤੋਂ ਟੱਕਰਦਾ,
ਸਿਆਣਪ ਇਸੇ ਗੱਲ ਵਿੱਚ ਹੁੰਦੀ,
ਲੱਗੀ ਨੂੰ ਤੋੜ ਨਿਭਾਓ।
ਕਬੀਲਦਾਰੀ ਦੇ ਦੋਨੋਂ ਪਹੀਏ ਬਰਾਬਰ ਘੁੰਮਣ,
ਵਾਗਡੋਰ ਆਪਣੀ ਅਰਧਾਂਗਣੀ ਦੇ ਹੱਥ ਫੜਾਓ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਿਵ ਸੈਨਾ ਵੱਲੋਂ 30 ਜਰੂਰਤਮੰਦ ਬੱਚਿਆਂ ਨੂੰ ਬੂਟ ਭੇਂਟ
Next articleਬੇਰਹਿਮ ਪੈਸਾ