ਸ਼ਿਵ ਪ੍ਰਤਾਪ ਸ਼ੁੱਕਲਾ ਹਿਮਾਚਲ ਪ੍ਰਦੇਸ਼ ਦੇ ਨਵੇਂ ਰਾਜਪਾਲ

ਨਵੀਂ ਦਿੱਲੀ (ਸਮਾਜ ਵੀਕਲੀ): ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿਘ ਕੋਸ਼ਿਆਰੀ ਤੇ ਲੱਦਾਖ ਦੇ ਲੈਫਟੀਨੈਂਟ ਗਵਰਨਰ ਰਾਧਾ ਕ੍ਰਿਸ਼ਨਨ ਮਾਥੁਰ ਦੇ ਅਸਤੀਫੇ ਸਵੀਕਾਰ ਕਰ ਲਏ ਹਨ ਤੇ ਝਾਰਖੰਡ ਦੇ ਰਾਜਪਾਲ ਰਮੇਸ਼ ਬਿਆਸ ਨੂੰ ਮਹਾਰਾਸ਼ਟਰ ਦਾ ਨਵਾਂ ਰਾਜਪਾਲ ਥਾਪਿਆ ਹੈ। ਇਸੇ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਮੌਜੂਦਾ ਰਾਜਪਾਲ ਬ੍ਰਿਗੇਡੀਅਰ (ਡਾ.) ਬੀ.ਡੀ. ਮਿਸ਼ਰਾ (ਸੇਵਾ-ਮੁਕਤ) ਨੂੰ ਲੱਦਾਖ ਦਾ ਲੈਫੀਨੈਂਟ ਗਵਨਰ ਥਾਪਿਆ ਹੈ। ਰਾਸ਼ਟਰਪਤੀ ਮੁਰਮੂ ਨੇ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਕਾਇਵਾਲਿਆ ਤ੍ਰਿਵਿਕਰਮ ਪਾਰਨੇਕ ਨੂੰ ਅਰੁਣਾਚਲ ਪ੍ਰਦੇਸ਼ ਦਾ ਰਾਜਪਾਲ ਥਾਪਿਆ ਹੈ। ਇਸੇ ਤਰ੍ਹਾਂ ਸੀ.ਪੀ. ਰਾਧਾਕ੍ਰਿਸ਼ਨਨ ਝਾਰਖੰਡ ਦੇ ਨਵੇਂ ਰਾਜਪਾਲ ਤੇ ਸ਼ਿਵ ਪ੍ਰਤਾਪ ਸ਼ੁੱਕਲਾ ਹਿਮਾਚਲ ਪ੍ਰਦੇਸ਼ ਦੇ ਨਵੇਂ ਰਾਜਪਾਲ ਥਾਪੇ ਗਏ ਹਨ। ਹਿਮਾਚਲ ਦੇ ਮੌਜੂਦਾ ਰਾਜਪਾਲ ਰਜਿੰਦਰ ਵਿਸ਼ਵਾਨਾਥ ਅਰਲੇਕਰ ਨੂੰ ਬਿਹਾਰ ਦਾ ਨਵਾਂ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

 

Previous articleਮਾਰਕੀਟ ਰੈਗੂਲੇਟਰ ਬਹੁਤ ਤਜਰਬੇਕਾਰ: ਸੀਤਾਰਾਮਨ
Next articleTHANK YOU RAHUL GANDHI JI