ਸ਼੍ਰੋਮਣੀ ਸ਼੍ਰੀ ਗੁਰੂ ਰਵੀਦਾਸ ਸਭਾ ਦੇ ਪ੍ਰਧਾਨ ਬਲਵੀਰ ਸਿੰਘ ਹੀਰ ਪੰਜਗਰਾਂਈਂ ਨੇ ਸ਼ੈਸ਼ਨ ਚੌਂਕ ਵਿਖੇ ਲਹਿਰਾਇਆ ਤਿਰੰਗਾ

ਫੋਟੋ : ਅਜਮੇਰ ਦੀਵਾਨਾ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ )  ਆਜ਼ਾਦ ਭਾਰਤ ਦੇ 78 ਵੇਂ ਆਜ਼ਾਦੀ ਦਿਵਸ ਦੀ ਖੁਸ਼ੀ ਵਜੋਂ ਸ਼੍ਰੋਮਣੀ
 ਸ਼੍ਰੀ ਗੁਰੂ ਰਵੀਦਾਸ ਸਭਾ (ਰਜਿ.) ਹੁਸ਼ਿਆਰਪੁਰ ਦੇ ਪ੍ਰਧਾਨ  ਬਲਵੀਰ ਸਿੰਘ ਹੀਰ ਪੰਜਗਰਾਂਈਂ ਨੇ ਸ਼ੈਸ਼ਨ ਚੌਂਕ ਹੁਸ਼ਿਆਰਪੁਰ ਵਿਖੇ ਕੌਮੀ ਤਿਰੰਗਾ ਲਹਿਰਾਇਆ। ਇਸ ਸ਼ੁਭ ਅਵਸਰ ਤੇ ਦੇਸ਼ ਪ੍ਰੇਮੀ ਸ਼ਾਮਿਲ ਹੋਏ।  ਬਲਵੀਰ ਸਿੰਘ ਹੀਰ ਪੰਜਗਰਾਂਈਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਿਸ ਅਜ਼ਾਦੀ ਦਾ ਅਸੀਂ ਆਨੰਦ ਮਾਣ ਰਹੇ ਹਾਂ ਇਸ ਨੂੰ ਪ੍ਰਾਪਤ ਕਰਨ ਲਈ ਕਈ ਸ਼ੂਰਵੀਰਾਂ ਨੇ ਹੱਸਦੇ-ਹੱਸਦੇ ਫਾਂਸੀ ਦੇ ਰੱਸਿਆਂ ਨੂੰ ਚੁੰਮਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਸੰਵਿਧਾਨ ਨਿਰਮਾਤਾ ਭਾਰਤ ਰਤਨ ਸ਼੍ਰੀ ਭੀਮ ਰਾਓ ਅੰਬੇਡਕਰ ਜੀ ਨੂੰ ਉਨਾਂ ਦੀਆ ਸਮਾਜ ਪ੍ਰਤੀ ਸੇਵਾਵਾਂ ਨੂੰ ਵੀ ਯਾਦ ਕੀਤਾ ਗਿਆ। ਪ੍ਰਧਾਨ ਨੇ ਕਿਹਾ ਕਿ ਸਾਨੂੰ ਆਪਣੇ ਦੇਸ਼ ਵਿੱਚ ਪ੍ਰੇਮ-ਪਿਆਰ ਅਤੇ ਕੌਮੀ ਏਕਤਾ ਦੀ ਭਾਵਨਾ ਰੱਖਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ ਵਿੱਚ ਦਲਿਤਾ ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਿਆ ਜਾਵੇ ਅਤੇ ਦੇਸ਼ ਵਿੱਚ ਰਿਜ਼ਰਵੇਸ਼ਨ ਲਾਗੂ ਕੀਤੀ ਜਾਵੇ ਨਹੀਂ ਤਾਂ ਸਾਡੇ ਲਈ ਇਹ ਕਾਲੀ ਆਜ਼ਾਦੀ ਹੀ ਮੰਨੀ ਜਾਵੇਗੀ। ਇਸ ਸ਼ੁਭ ਮੌਕੇ ਤੇ  ਚਰਨਜੀਤ ਸਿੰਘ ਭਲੇਠ ਜਰਨਲ ਸਕੱਤਰ,  ਜਸਵਿੰਦਰ ਸਿੰਘ, ਬੀ.ਆਰ.ਬੱਧਣ  ਬਲਵਿੰਦਰ ਕੌਰ ਕੌਂਸਲਰ ਜਨਰਲ ਸਕੱਤਰ, ਅਮਰ ਸਿੰਘ, ਠਾਕੁਰ ਦਾਸ, ਦਲਵੀਰ ਭਟਰਾਨਾ, ਹਰਵਿੰਦਰ ਸਿੰਘ, ਓਮ ਪ੍ਰਕਾਸ਼ ਲੁਥਰਾ, ਠਾਕੁਰ ਸਿੰਘ, ਤਿਲਕ ਰਾਜ ਵਿਰਦੀ, ਮਾਸਟਰ ਗੁਰਦੇਵ ਸਿੰਘ, ਸੁਖਵਿੰਦਰ ਪਾਲ, ਹਰਵਿੰਦਰ ਸਿੰਘ, ਪ੍ਰੇਮ ਸਿੰਘ ਭਲੇਠ, ਗੁਰਮੇਲ ਸਿੰਘ ਸ਼ੇਰਗੜ੍ਹ, ਦੇਵਰਾਜ, ਮਹਿੰਦਰਪਾਲ ਆਦਿ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਸੁਤੰਤਰਤਾ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ
Next articleबोधिसत्व अंबेडकर पब्लिक सीनियर सेकेंडरी स्कूल में मनाया गया 78 वां स्वतंत्रता दिवस