HOME ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਸਾਹਿਬ ਭਾਈ ਜਯਤਾ ਜੀ)...

ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ (ਸਾਹਿਬ ਭਾਈ ਜਯਤਾ ਜੀ) ਦੇ 364ਵੇਂ ਜਨਮ ਦਿਹਾੜੇ ਮੌਕੇ

6
   (ਸਮਾਜ ਵੀਕਲੀ)  ਸ੍ਰ ਬੂਟਾ ਸਿੰਘ ਪੰਡੋਰੀ (ਰਿਟਾ: ਕਾਨੂੰਗੋ) ਜੀ ਵੱਲੋਂ ਸ੍ਰੀ ਗੁਰ ਕਥਾ – ਕ੍ਰਿਤ ਬਾਬਾ ਜੀਵਨ ਸਿੰਘ ਜੀ (ਭਾਈ ਜੈਤਾ ਜੀ), ਮੂਲ ਪਾਠ ਤੇ ਵਿਆਖਿਆ ਪੁਸਤਕ ਮੈਨੂੰ ਭੇਟਾ ਕੀਤੀ ਗਈ ਸੀ। ਜਿਸ ਵਿੱਚ ਉਹਨਾਂ ਵੱਲੋਂ ਬਾਬਾ ਜੀਵਨ ਸਿੰਘ ਜੀ ਦੀ ਹੱਥ ਲਿਖਤ ਸ੍ਰੀ ਗੁਰ ਕਥਾ ਦੀ ਬੜੇ ਸੁਚੱਜੇ ਅਤੇ ਸਾਦੇ ਢੰਗ ਨਾਲ ਵਿਆਖਿਆ ਕੀਤੀ ਹੈ, ਜੋ ਇੱਕ ਆਮ ਸਾਧਾਰਨ ਵਿਅਕਤੀ ਨੂੰ ਵੀ ਸਮਝ ਆਉਂਦੀ ਹੈ।
ਇਸ ਪੁਸਤਕ ਦੀ ਖਾਸੀਅਤ ਇਹ ਹੈ ਇਸ ਪੁਸਤਕ ਵਿਚ ਬਾਬਾ ਜੀਵਨ ਸਿੰਘ ਜੀ ਦੀ ਰਚਨਾ ਨੂੰ ਹਰ ਪਹਿਲੂ ਤੋਂ ਕੰਮ ਕਰਕੇ ਬੜੀ ਤਰਤੀਬ ਵਾਰ ਜਿਵੇਂ ਕਿ ਔਖੇ ਸ਼ਬਦਾਂ ਦੇ ਅਰਥ, ਸ਼੍ਰੀ ਗੁਰ ਕਥਾ ਦੇ ਮੰਗਲਾਚਰਣ ਤੋਂ ਲੈ ਕੇ ਅੰਤ ਰਹਿਤ ਤੱਕ ਪੜਾਅਵਾਰ ਬਹੁਤ ਖੂਬਸੂਰਤ ਬਖਿਆਣ ਕੀਤਾ ਗਿਆ ਹੈ, ਉਦਹਾਰਣ ਵੱਜੋਂ ਸ਼ੁਰੂ ਵਿੱਚ
* ਮੰਗਲਾਚਰਣ (ਸਵੈਯਾ ੧ ਤੋਂ੭)
* ਅਰਦਾਸ (ਸਵੈਯਾ ੮ ਤੋਂ ੧੫)
* ਉਸਤਤਿ (ਸਵੈਯਾ ੧੬ ਤੋਂ ੨੮)
* ਚਿਤ੍ਰ ਕਲਗੀਧਰ ਜੀ ਕਾ (ਸਵੈਯਾ ੨੯ ਤੋਂ ੧੧੦)
* ਅੰਮ੍ਰਿਤ ਬਿਧਿ (ਸਵੈਯਾ ੧੧੧ ਤੋਂ ੧੧੪)
* ਰਹਿਤ (ਸਵੈਯਾ ੧੧੫ ਤੋਂ ੧੨੪)
ਉਪਰੋਕਤ ਤੋਂ ਇਲਾਵਾ ਵਿਆਖਿਆਕਾਰ ਨੇ ਬਾਬਾ ਜੀ ਦੀ ਰਚਨਾ ਦਾ ਸਾਹਿਤਿਕ ਪੱਖ ਅਤੇ ਰਚਨਾ ਦਾ ਸੰਗਤਾਂ ਦੇ ਰੂਬਰੂ ਪਹੁੰਚਣ ਤੱਕ ਦੇ ਸਫ਼ਰ ਬਾਰੇ ਵੀ ਵਿਸਥਾਰਤ ਵੇਰਵਾ ਦਿੱਤਾ ਹੈ। ਜੋ ਕੀ ਬਹੁਤ ਹੀ ਮਹੱਤਵਪੂਰਨ ਅਤੇ ਖੋਜ਼ ਭਰਪੂਰ ਕਾਰਜ ਹੈ । ਅੰਤ ਵਿੱਚ ਖੋਜ਼ ਕਾਰਜ ਵਿੱਚ ਵਰਤੇ ਸਰੋਤ ਅਤੇ ਪੂਸਤਕਾਂ ਦੀ ਸੂਚੀ ਵੀ ਦਿੱਤੀ ਗਈ ਹੈ।
ਹੱਥਲੀ ਪੁਸਤਕ ਦੀ ਸ਼ੁਰੂਆਤ ਵਿੱਚ ਲੇਖਕ ਵੱਲੋਂ ਡਾ. ਹਰਪ੍ਰੀਤ ਸਿੰਘ ਨਾਜ਼ ਜੀ ਵੱਲੋਂ ਬਾਬਾ ਜੀਵਨ ਸਿੰਘ ਜੀ ਨੂੰ ਬਤੌਰ ਕਵੀ ਚਿੱਤਰ ਰਾਹੀਂ ਬੜੇ ਖੂਬਸੂਰਤ ਅਤੇ ਸ਼ਰਧਾਪੂਰਵਕ ਤਰੀਕੇ ਨਾਲ ਰੂਪਮਾਨ ਕਰਨਾ ਵੀ ਬੜਾ ਦਿਲ ਨੂੰ ਛੂਹ ਲੈਣ ਵਾਲਾ ਕੰਮ ਹੈ ।
ਜਿਲਦ, ਛਪਾਈ ਅਤੇ ਕਿਤਾਬ ਦੀ ਸ਼ੈਲੀ ਬਹੁਤ ਹੀ ਪ੍ਰਭਾਵਸ਼ਾਲੀ ਹੈ, ਅਤੇ ਕਿਤਾਬਾਂ ਪੜ੍ਹਨ ਵਾਲਿਆਂ ਨੂੰ ਆਕਰਸ਼ਿਤ ਅਤੇ ਉਤਸ਼ਾਹਿਤ ਕਰਨ ਵਾਲਾ ਹੈ। ਜਿਸ ਲਈ ਲੇਖਕ ਅਤੇ ਪਬਲਿਸ਼ਰ ਦੋਵੇਂ ਵਧਾਈ ਦੇ ਪਾਤਰ ਹਨ।
ਕੁੱਲ ਮਿਲਾ ਕੇ ਇਹ ਕਾਰਜ ਬਹੁਤ ਹੀ ਮਿਹਨਤ ਵਾਲਾ ਹੈ, ਲੇਖਕ ਇਸ ਕਾਰਜ਼ ਨੂੰ ਹਰ ਪਹਿਲੂ ਤੋਂ, ਚਾਹੇ ਉਹ ਪੇਸ਼ਕਾਰੀ ਹੈ ਜਾਂ ਸਾਹਿਤਕ ਪੱਖ, ਇਤਿਹਾਸਕ ਪੱਖ ਜਾਂ ਆਸਾਨ ਵਿਆਖਿਆਕਰਨ (ਜੋ ਆਮ ਸਾਧਾਰਨ ਵਿਅਕਤੀ ਵੀ ਸਮਝ ਸਕੇ) , ਨੂੰ ਕਰਨ ਵਿੱਚ ਸਫ਼ਲ ਹੋਇਆ ਹੈ। ਖ਼ਾਸ ਕਰਕੇ ਸਿੱਖਾਂ ਅੰਦਰ ਅਛੂਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਨਾਇਕਾਂ ਨਾਲ ਸਬੰਧਤ ਪਹਿਲੂਆਂ ਨੂੰ ਲੈ ਕੇ ਅਜਿਹੇ ਕਾਰਜਾਂ ਦੀ ਖੋਜ ਨੂੰ ਲੈ ਕੇ ਸਿੱਖ ਕੌਮ ਵਿੱਚ ਬਹੁਤ ਘਾਟ ਮਹਿਸੂਸ ਹੁੰਦੀ ਰਹੀ ਹੈ, ਜੋ ਲੇਖਕ ਨੇ ਉਸ ਕਮੀ ਨੂੰ ਵਿਧੀਬੱਧ ਅਤੇ ਅਕਾਦਮਿਕ ਤਰੀਕੇ ਨਾਲ ਮੁਕੰਮਲ ਕੀਤਾ ਹੈ । ਇਸ ਉਤਮ ਅਤੇ ਮਹਾਨ ਕਾਰਜ਼ ਨੂੰ ਕਰਨ ਲਈ ਸ੍ਰ ਬੂਟਾ ਸਿੰਘ ਪੰਡੋਰੀ (ਰਿਟਾ: ਕਾਨੂੰਗੋ) ਜੀ ਸ਼ਲਾਘਾ ਅਤੇ ਵਧਾਈ ਦੇ ਪਾਤਰ ਹਨ ।
ਕਮਾਂਡੈਂਟ ਜਸਕਰਨ ਸਿੰਘ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleThe Status of Democracy in India under Modi Rule
Next articleਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਹੜ੍ਹ ਪੀੜਤ ਇਲਾਕੇ ਪਿੰਡ ਚੇਤਾ ਵਿਖੇ ਪਸ਼ੂਆਂ ਦੇ ਚਾਰੇ ਲਈ 70 ਕੁਅਟਿਲ ਆਚਾਰ ਭੇਟ।