ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਇਸ ਉਦੇਸ਼ ਨੂੰ ਮੱਦੇਨਜ਼ਰ ਰੱਖਦੇ ਹੋਏ ਰੋਟਰੀ ਕਲੱਬ ਬੰਗਾ ਗ੍ਰੀਨ ਅਤੇ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ BEDFORD ਸ਼ਹਿਰ UK ਵਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਪਿੰਡ ਚੇਤਾ ਵਿਖੇ ਪਸ਼ੂਆਂ ਦੇ ਚਾਰੇ ਲਈ 70 ਕੁਆਟਿਲ ਆਚਾਰ ਭੇਜਿਆ ਗਿਆ,ਕਲੱਬ ਦੇ ਪ੍ਧਾਨ ਰੋਟੇ. ਦਿਲਬਾਗ ਸਿੰਘ ਬਾਗੀ ਅਤੇ ਰੋਟੇਰੀਅਨ ਗੁਰਬਖਸ਼ ਰਾਮ SDO ਪੰਜਾਬ ਸਟੇਟ Corp ਨੇ ਸਾਂਝੇ ਤੌਰ ਤੇ ਦੱਸਿਆ ਕੇ ਜਿਥੇ ਪੂਰੇ ਪੰਜਾਬ ਵਿਚ ਕਈ ਜਿਲ੍ਹੇ ਹੜ੍ਹ ਦੀ ਚਪੇਟ ਵਿਚ ਆਏ ਹੋਏ ਹਨ ਉਥੇ ਹੀ ਪਿੰਡ ਚੇਤਾ ਵਿਚ ਵੀ ਆਏ ਹੜ੍ਹ ਨੇ ਖੇਤਾਂ ਅਤੇ ਫ਼ਸਲਾ ਦਾ ਬਹੁਤ ਨੁਕਸਾਨ ਹੋਇਆ ਹੈ ਜਿਸ ਕਰਕੇ ਪਸ਼ੂਆਂ ਦੇ ਚਾਰੇ ਦੀ ਫ਼ਸਲ ਵੀ ਖ਼ਰਾਬ ਹੋ ਗਈ ਜਿਸ ਕਰਕੇ ਪਸ਼ੂਆਂ ਨੂੰ ਚਾਰੇ ਦੀ ਦਿੱਕਤ ਆ ਗਈ ਹੈ ਇਸ ਲਈ ਪਿੰਡ ਵਾਸੀਆਂ ਦੀ ਸਲਾਹ ਨਾਲ ਕਲੱਬ ਨੇ 70 ਕੁਆਟਿਲ ਆਚਾਰ (ਜਿਸਦੀ 50000 ਰੁਪਏ ਦੀ ਕਰੀਬ ਹੈ) ਦੇਣ ਦਾ ਫੈਂਸਲਾ ਕੀਤਾ, ਤਾਂ ਕੇ ਮੱਕੀ ਅਤੇ ਹੋਰ ਵਸਤਾਂ ਵਿਚ ਆਚਾਰ ਮਿਕਸ ਕਰਕੇ ਪਸ਼ੂਆਂ ਦੀ ਖੁਰਾਕ ਦੀ ਪੂਰਤੀ ਹੋ ਸਕੇ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਹ ਸ਼ੁਰੂਆਤ ਕੀਤੀ ਗਈ ਹੈ ਹੜ੍ਹ ਪੀੜਤਾਂ ਦੇ ਮੁੜ ਵਸੇਵੇਂ ਲਈ ਕਲੱਬ ਵਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹੇ ,ਸੁਲਤਾਨਪੁਰ ਲੋਧੀ , ਟਾਂਡਾ- ਮੁਕੇਰੀਆਂ, ਗੁਰਦਾਸਪੁਰ, ਅਜਨਾਲਾ ਵਿਖੇ ਵਿਚ ਸੇਵਾ ਅਤੇ ਸਹਿਯੋਗ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਸੇਵਾ ਲਈ ਰੋਟੇ. ਸ਼ਮਿੰਦਰ ਸਿੰਘ ਗਰਚਾ ਦਾ ਵਿਸ਼ੇਸ਼ ਯੋਗਦਾਨ ਰਿਹਾ, ਗੁਰੂ ਗੋਬਿੰਦ ਸਿੰਘ ਗੁਰਦੁਆਰਾ ਸਾਹਿਬ BEDFORD UK ਸ਼ਹਿਰ ਵਲੋਂ ਵੀ ਸੇਵਾ ਭੇਜੀ ਗਈ। ਚੇਤਾ ਪਿੰਡ ਵਾਸੀਆਂ ਵੱਲੋਂ ਰੋਟਰੀ ਕਲੱਬ ਬੰਗਾ ਗ੍ਰੀਨ ਦੇ ਸਾਰੇ ਮੈਬਰਾਂ ਦਾ ਸਰਪੰਚ ਸੋਮ ਦੱਤ ਦੀ ਅਗਵਾਈ ਵਿਚ ਭਰਵਾਂ ਸਵਾਗਤ ਅਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਰੋਟੇਰੀਅਨ ਜੀਵਨ ਦਾਸ Past Sec. ,ਰੋਟੇਰੀਅਨ ਹਰਪ੍ਰੀਤ ਸਿੰਘ ਸੈਣੀ ਫਾਈਨਾਂਸ ਸੈਕਟਰੀ, ਰੋਟੇਰੀਅਨ ਸੁਖਵਿੰਦਰ ਸਿੰਘ ਧਾਮੀ,ਰੋਟੇਰੀਅਨ ਗੁਰਬਖਸ਼ ਰਾਮ SDO ਪੰਜਾਬ ਸਟੇਟ Corp ,ਰੋਟੇਰੀਅਨ ਸਰਬਜੀਤ ਸਿੰਘ ਬੇਦੀ , ਰੋਟੇਰੀਅਨ ਧਰਮਜੀਤ ਸਿੰਘ ਵਾਈਸ ਚਾਂਸਲਰ, ਰੋਟੇਰੀਅਨ ਹਰਮਨਪ੍ਰੀਤ ਸਿੰਘ ਰਾਣਾ ,ਰੋਟੇਰੀਅਨ ਡਾ. ਪਰਮਜੀਤ ਸਿੰਘ, ਰੋਟੇਰੀਅਨ ਰਣਜੀਤ ਸਿੰਘ ਕੰਦੋਲਾ, ਸਰਪੰਚ ਸੋਮ ਦੱਤ ਚੇਤਾ, ਸ਼ਿੰਦਾ ਜਪਾਨੀ, ਸਾਬੀ ਪ੍ਰਧਾਨ, ਹਰਦੇਵ ਸਿੰਘ, ਨਿਸ਼ਾਨ ਸਿੰਘ, ਹਰਦੀਪ ਬੱਬੂ, ਪੱਤਰਕਾਰ ਮਨਜਿੰਦਰ ਸਿੰਘ, ਜਸਪਾਲ ਸਿੰਘ ਗਿੱਦਾ, ਰਸ਼ਪਾਲ ਸਿੰਘ ਪਾਲੂ ਅਤੇ ਗਾਇਕ ਗੀਤਕਾਰ ਅਮਰਦੀਪ ਬੰਗਾ ਇਸ ਮੌਕੇ ਸ਼ਾਮਲ ਸਨ।
ਰੋਟਰੀ ਕਲੱਬ ਬੰਗਾ ਗਰੀਨ ਵੱਲੋਂ ਹੜ੍ਹ ਪੀੜਤ ਇਲਾਕੇ ਪਿੰਡ ਚੇਤਾ ਵਿਖੇ ਪਸ਼ੂਆਂ ਦੇ ਚਾਰੇ ਲਈ 70 ਕੁਅਟਿਲ ਆਚਾਰ ਭੇਟ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



