HOME ਸ਼੍ਰੋਮਣੀ ਪੁਰਸਕਾਰ ਮੁਕਦਮੇ ਦਾ ਇਤਿਹਾਸ: ਪੰਨਾ ਨੰਬਰ 2 -ਮਿੱਤਰ ਸੈਨ ਮੀਤ

ਸ਼੍ਰੋਮਣੀ ਪੁਰਸਕਾਰ ਮੁਕਦਮੇ ਦਾ ਇਤਿਹਾਸ: ਪੰਨਾ ਨੰਬਰ 2 -ਮਿੱਤਰ ਸੈਨ ਮੀਤ

ਮਿੱਤਰ ਸੈਨ ਮੀਤ
ਅਸੀਂ ਹੁਣ ਤੱਕ 6 ਜੱਜਾਂ ਸਾਹਮਣੇ ਰੱਖ ਚੁੱਕੇ ਹਾਂ ਆਪਣਾ ਪੱਖ
   (ਸਮਾਜ ਵੀਕਲੀ)   ਸਾਡੇ ਵੱਲੋਂ ਇਹ ਮੁਕੱਦਮਾ 15 ਜੁਲਾਈ 2021 ਨੂੰ ਲੁਧਿਆਣਾ ਦੀ ਅਦਾਲਤ ਵਿੱਚ ਦਾਇਰ ਕੀਤਾ ਗਿਆ ਸੀ। ਸਿਵਲ ਜੱਜ ਸਰਦਾਰ ਹਸਨਦੀਪ ਸਿੰਘ ਬਾਜਵਾ ਵੱਲੋਂ, ਆਪਣੇ 19 ਜੁਲਾਈ 2021 ਦੇ ਹੁਕਮ ਰਾਹੀਂ, ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਗਈ ਕਿ ਉਹ ਅਦਾਲਤ ਦੇ ਅਗਲੇ ਹੁਕਮਾਂ ਤੱਕ ਪੁਰਸਕਾਰਾਂ ਦੀ ਵੰਡੇ ਨਾ ਕਰੇ। ਬੰਦੀ ਦੇ ਹੁਕਮ ਦੇ ਚਾਰ ਮਹੀਨਿਆਂ ਬਾਅਦ ਹੀ, ਬਿਨ੍ਹਾਂ ਕਿਸੇ ਠੋਸ ਕਾਰਨ ਦੇ, ਇਹ ਮੁਕੱਦਮਾ ਬਾਜਵਾ ਸਾਹਿਬ ਦੀ ਕੋਰਟ ਵਿੱਚੋਂ ਬਦਲ ਕੇ ਸ਼੍ਰੀਮਤੀ ਅੰਬਿਕਾ ਸ਼ਰਮਾ ਜੀ ਦੀ ਅਦਾਲਤ ਵਿਚ ਭੇਜ ਦਿੱਤਾ ਗਿਆ। ਸ੍ਰੀਮਤੀ ਅੰਬਿਕਾ ਸ਼ਰਮਾ ਦੀ ਅਦਾਲਤ ਵਿਚ ਇਹ ਮੁਕੱਦਮਾ ਕਰੀਬ 15 ਮਹੀਨੇ (11.11.21 ਤੋਂ 24.2. 23) ਚੱਲਿਆ। ਇਨ੍ਹਾਂ 15 ਮਹੀਨਿਆਂ ਵਿੱਚ ਅਦਾਲਤ ਵੱਲੋਂ 39 ਪੇਸ਼ੀਆਂ ਪਾਈਆਂ ਗਈਆਂ ਸਾਡੀ ਦਰਖਾਸਤ ਤੇ ਸੈਸ਼ਨ ਜੱਜ ਸਾਹਿਬ ਵੱਲੋਂ ਮਿਤੀ 24.02.23 ਨੂੰ ਇਹ ਮੁਕਦਮਾ ਸ੍ਰੀਮਤੀ ਅੰਬਿਕਾ ਸ਼ਰਮਾ ਦੀ ਅਦਾਲਤ ਵਿੱਚੋਂ ਬਦਲ ਕੇ ਸ੍ਰੀ ਸੁਮਿਤ ਮੱਕੜ  ਚੀਫ ਜੁਡੀਸ਼ੀਅਲ ਮਜਿਸਟਰੇਟ ਦੀ ਅਦਾਲਤ ਵਿੱਚ ਭੇਜ ਦਿੱਤਾ ਗਿਆ। ਸ੍ਰੀ ਸੁਮੀਤ ਮੱਕੜ ਦੀ ਅਦਾਲਤ ਵਿਚ ਕੇਵਲ ਤਿੰਨ ਪੇਸ਼ੀਆਂ (13.03.21 ਤੋਂ 12.04.23 ਤੱਕ) ਹੀ ਪਈਆਂ।  ਫੇਰ ਉਹਨਾਂ ਦੀ ਬਦਲੀ ਹੋ ਗਈ ਅਤੇ ਉਨਾਂ ਦੀ ਥਾਂ ਸ੍ਰੀਮਤੀ ਰਾਧਿਕਾ ਪੁਰੀ ਨੇ ਲਈ। 12.05.23 ਤੋਂ 18.04.25 ਤੱਕ 25 ਪੇਸ਼ੀਆਂ ਪਈਆਂ।ਇਸੇ ਦੌਰਾਨ ਹੁਕਮ ਮਿਤੀ 13.08. 2023 ਰਾਹੀਂ, ਸ੍ਰੀਮਤੀ ਰਾਧਿਕਾ ਪੁਰੀ ਦੀ ਅਦਾਲਤ ਨੇ ਪੁਰਸਕਾਰਾਂ ਦੀ ਵੰਡ ਤੇ ਲੱਗੀ ਰੋਕ ਹਟਾ ਦਿੱਤੀ। ਇਸ ਹੁਕਮ ਵਿਰੁੱਧ ਸਾਡੇ ਵੱਲੋਂ ਜ਼ਿਲ੍ਹਾ ਜੱਜ ਲੁਧਿਆਣਾ ਦੀ ਅਦਾਲਤ ਵਿੱਚ ਅਪੀਲ ਦਾਇਰ ਕੀਤੀ ਗਈ। ਪਹਿਲਾਂ ਇਹ ਅਪੀਲ ਸੁਣਵਾਈ ਲਈ ਵਧੀਕ ਜ਼ਿਲ੍ਹਾ ਜੱਜ ਸ੍ਰੀ ਰਵਦੀਪ ਸਿੰਘ ਹੁੰਦਲ ਨੂੰ ਅਲਾਟ ਕੀਤੀ ਗਈ। ਅੱਧੀ ਬਹਿਸ ਸੁਣਨ ਬਾਅਦ ਉਨ੍ਹਾਂ ਨੇ ਨਿੱਜੀ ਕਾਰਨ ਦੇ ਅਧਾਰ ਤੇ ਮੁਕੱਦਮੇ ਦੀ ਪੂਰੀ ਸੁਣਵਾਈ ਕਰਨ ਤੋਂ ਅਸਮਰਥਾ ਪ੍ਰਗਟਾ ਦਿੱਤੀ। ਉਥੋਂ ਬਦਲ ਕੇ ਕੇਸ ਵਧੀਕ ਜਿਲਾ ਜੱਜ ਸ੍ਰੀਮਤੀ ਮਨੀਲਾ ਚੁੱਗ ਦੀ ਅਦਾਲਤ ਵਿੱਚ ਚਲਾ ਗਿਆ। ਸ੍ਰੀਮਤੀ ਮਨੀਲਾ ਚੁੱਗ ਵੱਲੋਂ ਅਪੀਲ ਦੀ ਇੱਕੋ ਦਿਨ ਵਿਚ ਸੁਣਵਾਈ ਪੂਰੀ ਕਰਕੇ, ਸ਼ਾਮ ਨੂੰ ਫੈਸਲਾ ਸਾਡੇ ਹੱਕ ਵਿੱਚ ਕਰ ਦਿੱਤਾ ਅਤੇ ਪੰਜਾਬ ਸਰਕਾਰ ਨੂੰ ਮੁੜ ਹਦਾਇਤ ਕੀਤੀ ਕਿ ਉਹ ਮੁਕਦਮੇ ਦੇ ਫੈਸਲੇ ਤੱਕ ਸ਼੍ਰੋਮਣੀ ਪੁਰਸਕਾਰਾਂ ਦੀ ਵੰਡ ਨਾ ਕਰੇ। ਇਸ ਹੁਕਮ ਬਾਅਦ ਅਗਲੀ ਕਾਰਵਾਈ ਲਈ ਮੁਕੱਦਮਾ ਮੁੜ ਸ਼੍ਰੀਮਤੀ ‌ਰਾਧਿਕਾ  ਪੁਰੀ ਦੀ ਅਦਾਲਤ ਵਿੱਚ ਆ ਗਿਆ। ਫੇਰ ਸ੍ਰੀਮਤੀ ਰਾਧਿਕਾ ਪੁਰੀ ਦੀ ਬਦਲੀ ਹੋ ਗਈ ਅਤੇ ਉਨ੍ਹਾਂ ਦੀ ਥਾਂ ਸ੍ਰੀ ਪਬਲੀਨ ਸਿੰਘ ਨੇ ਲਈ। ਸ੍ਰੀ ਪਬਲੀਨ ਸਿੰਘ ਦੀ ਅਦਾਲਤ ਵਿੱਚ 6 ਪੇਸ਼ੀਆਂ (09.05.25 ਤੋਂ 15.09.25 ਤੱਕ) ਪਈਆਂ। ਫੇਰ ਉਨ੍ਹਾਂ ਦੇ ਲੰਬੀ ਛੁੱਟੀ ਤੇ ਜਾਣ ਤੇ ਮੁਕੱਦਮਾਂ ਬਦਲ ਕੇ ਸ੍ਰੀ ਦਾਸਵਿੰਦਰ ਸਿੰਘ ਦੀ ਅਦਾਲਤ ਵਿੱਚ ਚਲਿਆ ਗਿਆ। ਸ੍ਰੀ ਦਾਸਵਿੰਦਰ ਸਿੰਘ ਦੀ ਅਦਾਲਤ ਵਿੱਚ ਦੋ ਪੇਸ਼ੀਆਂ (15.10.25 ਅਤੇ 04.11.25 ਨੂੰ) ਪੈ ਚੁੱਕੀਆਂ ਹਨ। ਅਗਲੀ ਪੇਸ਼ੀ 21.11.25 ਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਾਂਝੀ ਫੌਜੀ ਵਿਰਾਸਤ ਅਤੇ ਸ਼ਹੀਦ ਨਾਇਕਾਂ ਨੂੰ ਸਨਮਾਨਿਤ ਕਰਨ ਲਈ ਭਾਰਤ ਦਾ ਦੌਰਾ ਕਰੇਗਾ ਬਿ੍ਟਿਸ਼ ਫੌਜ ਦਾ ਵਫ਼ਦ
Next articleਬੀ ਬੀ ਸੀ ਦੀ ਇੱਕ ਰਿਪੋਰਟ ਅਨੁਸਾਰ, ਯੂ.ਕੇ ਚ ਗੈਰਕਾਨੂੰਨੀ ਕਾਮਿਆਂ ਦੀ ਭਰਮਾਰ