HOME ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰੋਇਲ ਬੁਟੀਕ ਜ਼ਿਲਾ ਬਰਨਾਲਾ ਵਿਖੇ 7ਵਾਂ ਸਿਖਲਾਈ...

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰੋਇਲ ਬੁਟੀਕ ਜ਼ਿਲਾ ਬਰਨਾਲਾ ਵਿਖੇ 7ਵਾਂ ਸਿਖਲਾਈ ਸਿਲਾਈ ਕੈਂਪ ਦਾ ਉਦਘਾਟਨ ਕੀਤਾ ਗਿਆ

1

ਬਰਨਾਲਾ   (ਸਮਾਜ ਵੀਕਲੀ)  ਰਸ਼ਪਿੰਦਰ ਕੌਰ ਗਿੱਲ-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰਤਾਂ ਨੂੰ ਸਮਾਜਿਕ ਅਤੇ ਆਰਥਿਕ ਪੱਧਰ ਉੱਤੇ ਮਜ਼ਬੂਤ ਕਰਨ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਤਿੰਨ ਮਹੀਨੇ ਦੇ ਸਿਖਲਾਈ ਕੈਂਪਾਂ ਦੀ ਮੁਹਿੰਮ ਚਲਾ ਰਿਹਾ ਹੈ। ਇਸੇ ਤਹਿਤ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰੋਇਲ ਬੁਟੀਕ ਜ਼ਿਲਾ ਬਰਨਾਲਾ ਵਿਖੇ ਸਿਲਾਈ ਕੈਂਪ ਦੀ ਕੀਤੀ ਗਈ ਸ਼ੁਰੂਆਤ। ਇਸ ਕੈਂਪ ਦੀ ਟ੍ਰੇਨਰ ਬੀਬੀ ਲਵਪ੍ਰੀਤ ਕੌਰ ਜੀ ਅਤੇ ਬੀਬੀ ਰਵੀਜੋਤ ਕੌਰ ਜੀ ਹਨ। ਇਸ ਕੈਂਪ ਦੇ ਉਦਘਾਟਨ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਬਰਨਾਲਾ ਦੀ ਜਥੇਬੰਦੀ ਦੇ ਬੀਬੀ ਭੁਪਿੰਦਰਜੀਤ ਕੌਰ ਬਿਰਦੀ ਜੀ ਜੱਥੇਬੰਦਕ ਸਕੱਤਰ ਇਸਤਰੀ ਵਿੰਗ ਜ਼ਿਲਾ ਬਰਨਾਲਾ, ਸ. ਦਰਸ਼ਨ ਸਿੰਘ ਮੰਡੇਰ ਜੀ ਪ੍ਰਧਾਨ ਜ਼ਿਲਾ ਬਰਨਾਲਾ, ਅਵਤਾਰ ਸਿੰਘ ਜੀ ਪ੍ਰਧਾਨ ਮੁਲਾਜ਼ਮ ਵਿੰਗ ਜ਼ਿਲਾ ਬਰਨਾਲਾ, ਬੀਬੀ ਸੁਰਿੰਦਰ ਕੌਰ ਜਿਲਾ ਪ੍ਰਧਾਨ ਇਸਤਰੀ ਵਿੰਗ, ਡਾ. ਜਗਰੂਪ ਸਿੰਘ ਜੀ, ਸਿਮਰਤ ਸਿੰਘ ਜੀ, ਮੌਜੂਦ ਸਨ। ਪਾਰਟੀ ਦੇ ਆਗੂਆਂ ਨੇ ਸਿਖਲਾਈ ਲੈਣ ਆਈਆਂ ਬੱਚੀਆਂ ਨੂੰ ਹੱਥੀਂ ਕੰਮ ਸਿੱਖ ਕੇ ਆਪਣੇ ਆਪ ਨੂੰ ਮਾਨਸਿਕ ਅਤੇ ਆਰਥਿਕ ਪੱਖੋਂ ਮਜ਼ਬੂਤ ਹੋਣ ਲਈ ਪ੍ਰੇਰਿਤ ਕੀਤਾ। ਇੰਨਾਂ ਸਿਖਲਾਈ ਕੈਂਪਾਂ ਰਾਹੀਂ ਤਿੰਨ ਮਹੀਨੇ ਸਿਲਾਈ ਅਤੇ ਕਢਾਈ ਦੀ ਸਿਖਲਾਈ ਦਿੱਤੀ ਜਾਏਗੀ। ਤਿੰਨ ਮਹੀਨੇ ਦੇ ਇਸ ਕੈਂਪ ਦੇ ਅੰਤ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤਿੰਨ ਮਹੀਨੇ ਦਾ ਕੋਰਸ ਕਰਣ ਵਾਲੀਆਂ ਬੀਬੀਆਂ ਨੂੰ ਅਤੇ ਕੈਂਪ ਚਲਾਉਣ ਵਾਲੀ ਬੀਬੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ certificate ਵੀ ਦਿੱਤਾ ਜਾਏਗਾ। ਇਸ ਕੈਂਪ ਵਿੱਚ ਸਿਖਲਾਈ ਕੈਂਪ ਲਗਾਉਣ ਪਹੁੰਚੀਆਂ ਬੱਚੀਆਂ ਜਸਜੋਤ ਕੌਰ, ਜਸ਼ਨਪ੍ਰੀਤ ਕੌਰ, ਨੀਤੂ, ਸ਼ਿਵਾਨੀ ਮਹਿਰਾ, ਸਿਮਰਨ ਕੌਰ, ਹਰਪ੍ਰੀਤ ਕੌਰ, ਲਵਾਇਨਾ, ਬਿੰਦਰ ਕੌਰ ਸਨ। ਪਾਰਟੀ ਵੱਲੋਂ ਲਗਾਏ ਜਾ ਰਹੇ ਇੰਨਾਂ ਸਾਰੇ ਕੈਂਪਾਂ ਦੀ ਜ਼ਿੰਮੇਵਾਰੀ ਰਸ਼ਪਿੰਦਰ ਕੌਰ ਗਿੱਲ ਜਨਰਲ ਸਕੱਤਰ ਪੰਜਾਬ ਇਸਤਰੀ ਵਿੰਗ ਦੀ ਰਹੇਗੀ। ਸਿਖਲਾਈ ਕੈਂਪਾਂ ਬਾਰੇ ਵਧੇਰੇ ਜਾਣਕਾਰੀ ਲਈ ਰਸ਼ਪਿੰਦਰ ਕੌਰ ਗਿੱਲ ਜੀ ਨਾਲ +91-9888697078 -ਸੰਪਰਕ ਕੀਤਾ ਜਾ ਸਕਦਾ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨਿਰਮਲ ਦੋਸਤ ਬਣੇ ਮਿਸ਼ਨ ਨਿਊ ਇੰਡੀਆ ਦੇ ਪੰਜਾਬ ਸੂਬੇ ਦੇ ਮੀਤ ਪ੍ਰਧਾਨ
Next articleLondon Protest: A Million-Strong Demonstration Challenges UK Government