HOME ਨਿਰਮਲ ਦੋਸਤ ਬਣੇ ਮਿਸ਼ਨ ਨਿਊ ਇੰਡੀਆ ਦੇ ਪੰਜਾਬ ਸੂਬੇ ਦੇ ਮੀਤ ਪ੍ਰਧਾਨ

ਨਿਰਮਲ ਦੋਸਤ ਬਣੇ ਮਿਸ਼ਨ ਨਿਊ ਇੰਡੀਆ ਦੇ ਪੰਜਾਬ ਸੂਬੇ ਦੇ ਮੀਤ ਪ੍ਰਧਾਨ

1
ਰਾਏਕੋਟ  (ਸਮਾਜ ਵੀਕਲੀ)  ( ਗੁਰਭਿੰਦਰ ਗੁਰੀ ) – ਮਿਸ਼ਨ ਨਿਊ ਇੰਡੀਆ ਦੇ ਕੌਮੀ ਸੰਯੋਜਕ ਸ੍ਰੀ ਰਵੀ ਚਾਣਕਿਆ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਨਿਰਮਲ ਦੋਸਤ(ਰਾਏਕੋਟ) ਨੂੰ ਮਿਸ਼ਨ ਨਿਊ ਇੰਡੀਆ ਲਈ ਪੰਜਾਬ ਸੂਬੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਮਿਸ਼ਨ ਨਿਊ ਇੰਡੀਆ ਦੇ ਕੌਮੀ ਪ੍ਰਧਾਨ ਸ੍ਰੀ ਰਵੀ ਚਾਣਕਿਆ ਨੇ ਕੌਮੀ ਜਨਰਲ ਸਕੱਤਰ (ਜੱਥੇਬੰਦਕ) ਸ੍ਰੀ ਰਾਕੇਸ਼ ਪੁੰਜ ਦੀ ਸਿਫਾਰਸ਼ ‘ਤੇ ਨਿਰਮਲ ਦੋਸਤ ਨੂੰ ਪੰਜਾਬ ਦਾ ਮੀਤ ਪ੍ਰਧਾਨ ਬਣਾਇਆ ਹੈ। ਇਹ ਨਵੀਂ ਨਿਯੁਕਤੀ ਕਰਨ ਉਪਰੰਤ ਰਵੀ ਚਾਣਕਿਆ ਅਤੇ ਰਾਕੇਸ਼ ਪੁੰਜ ਨੇ ਕਿਹਾ ਕਿ ਨਿਰਮਲ ਦੋਸਤ ਦੀਆਂ ਰਾਜਨੀਤਕ, ਧਾਰਮਿਕ ਅਤੇ ਸਮਾਜਿਕ ਗਤੀਵਿਧੀਆਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਨਿਰਮਲ ਦੋਸਤ ਨੇ ਆਪਣੀ ਨਵੀਂ ਨਿਯੁਕਤੀ ਕਰਨ ਪ੍ਰਤੀ ਮਿਸ਼ਨ ਨਿਊ ਇੰਡੀਆ ਦੀ ਹਾਈ ਕਮਾਂਡ ਦਾ ਤਹਿ-ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ‘ਚ ਕੋਈ ਘਾਟ ਬਾਕੀ ਨਹੀਂ ਛੱਡਣਗੇ। ਜ਼ਿਕਰਯੋਗ ਹੈ ਕਿ ਨਿਰਮਲ ਦੋਸਤ ਪਿਛਲੇ ਲੰਬੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਨਾਲ ਜੁੜੇ ਹੋਣ ਸਦਕਾ ਵੱਖ-ਵੱਖ ਅਖ਼ਬਾਰਾਂ ਲਈ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ। ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਉਹ ਲੋਕ ਸਭਾ ਦੀ ਚੋਣ ਅਤੇ ਵਿਧਾਨ ਸਭਾ ਦੀ ਚੋਣ ਲੜ੍ਹ ਚੁੱਕੇ ਹਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਰੇਲ ਡਿੱਬਾ ਕਾਰਖਾਨਾ , ਕਪੂਰਥਲਾ ਵਿੱਚ ਹਿੰਦੀ ਪੰਦਰਵਾੜਾ ਦਾ ਸ਼ੁਭਆਰੰਭ
Next articleਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਰੋਇਲ ਬੁਟੀਕ ਜ਼ਿਲਾ ਬਰਨਾਲਾ ਵਿਖੇ 7ਵਾਂ ਸਿਖਲਾਈ ਸਿਲਾਈ ਕੈਂਪ ਦਾ ਉਦਘਾਟਨ ਕੀਤਾ ਗਿਆ