ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਬਹੁਪੱਖੀ ਸ਼ਖਸ਼ੀਅਤ ਸ਼ਾਇਰ ਬਲਵਿੰਦਰ ਪੁਆਰ ਦੀ ਨਵ ਪ੍ਰਕਾਸ਼ਿਤ ਪੁਸਤਕ “ਅੰਮੜੀ ਦਾ ਵਿਹੜਾ” ਦੀ ਘੁੰਡ ਚੁਕਾਈ ਕੀਤੀ ਗਈ। ਜਿਸ ਦੀ ਪ੍ਰਧਾਨਗੀ ਪ੍ਰਸਿੱਧ ਸਾਹਿਤਕਾਰ ਪ੍ਰੋਫੈਸਰ ਸੰਧੂ ਵਰਿਆਣਵੀ, ਮਿਸ਼ਨਰੀ ਸਾਹਿਤਕਾਰ ਸੋਹਣ ਸਹਿਜਲ, ਅਦਬੀ ਮੈਗਜੀਨ ਦੇ ਸੰਪਾਦਕ ਸੱਤਪਾਲ ਸਾਹਲੋਂ, ਡਾ. ਰਜਨੀ ਬਾਲਾ, ਮਿਸ਼ਨਰੀ ਲੇਖਿਕ ਰਜੇਸ਼ ਭਬਿਆਣਾ, ਬਲਵਿੰਦਰ ਕੌਰ ਅਤੇ ਪੁਸਤਕ ਦੇ ਲੇਖਕ ਬਲਵਿੰਦਰ ਪੁਆਰ ਆਦਿ ਨੇ ਸਾਂਝੇ ਤੌਰ ਤੇ ਕੀਤੀ । ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਸ਼ਾਇਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਕਵੀ ਬਲਵਿੰਦਰ ਕੁਮਾਰ ਨੇ ਪੁਸਤਕ ਅੰਮੜੀ ਦਾ ਵਿਹੜਾ ਤੋਂ ਪਹਿਲਾਂ ਵੀ ਤਿੰਨ ਪੁਸਤਕਾਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਜੀਵਨ ਤੇ ਮਿਸ਼ਨ ਸੰਬੰਧੀ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕੇ ਹਨ । ਇਹ ਅੰਮੜੀ ਦਾ ਵਿਹੜਾ ਲੇਖਕ ਦੀ ਬੇਟੀ ਮਾਨਵੀ ਜਯੋਤੀ ਦੇ ਜਨਮ ਦਿਨ ਦੇ ਸ਼ੁੱਭ ਮੌਕੇ ‘ਤੇ ਜਾਰੀ ਕੀਤੀ ਗਈ ਜੋ ਕਿ ਬੁਹਤ ਹੀ ਸ਼ਲਾਘਾਯੋਗ ਉਪਰਾਲਾ ਹੈ ।
ਇਸ ਸ਼ੁੱਭ ਮੌਕੇ ‘ਤੇ ਪੁਸਤਕ ਦੇ ਲੇਖਕ ਸ਼੍ਰੀ ਬਲਵਿੰਦਰ ਪੁਆਰ ਅਤੇ ਉਨ੍ਹਾਂ ਦੀ ਬੇਟੀ ਮਾਨਵੀ ਜਯੋਤੀ ਦੇ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਪ੍ਰੋਫੈਸਰ ਸੰਧੂ ਵਰਿਆਣਵੀ ਨੇ ਕਿਹਾ ਕਿ ਸ਼ਾਇਰ ਦੀ ਪੁਸਤਕ ਦਾ ਰੀਲਿਜ਼ ਹੋਣਾ ਕਿਸੇ ਵੀ ਵਿਆਹ ਸਮਾਗਮ ਦੀ ਖੁਸ਼ੀ ਤੋਂ ਘੱਟ ਨਹੀਂ ਹੁੰਦਾ । ਸ਼੍ਰੀ ਪੁਆਰ ਦੁਆਰਾ ਇਹ ਪੁਸਤਕ ਆਪਣੀ ਬੇਟੀ ਦੇ ਜਨਮ ਦਿਨ ਦੇ ਮੌਕੇ ਤੇ ਜਾਰੀ ਕਰਨਾ ਸਮਾਜ ਵਿੱਚ ਬੇਟੀਆਂ ਦੇ ਸਨਮਾਨ ਨੂੰ ਚਾਰ ਚੰਨ ਲਾਉਣਾ ਹੈ । ਪ੍ਰੋਫੈਸਰ ਵਰਿਆਣਵੀ ਨੇ ਕਿਹਾ ਕਿ ਜੋ ਲੋਕ ਸ਼ਬਦਾਂ ਦੇ ਨਾਮ ਦੀ ਕਮਾਈ ਕਰਦੇ ਹਨ ਉਨ੍ਹਾਂ ਦੇ ਸ਼ਬਦ ਹਮੇਸ਼ਾਂ ਲਈ ਅਮਰ ਹੋ ਜਾਂਦੇ ਹਨ । ਅੱਜ ਦੇ ਸਮੇਂ ਵਿੱਚ ਸਮਾਜ ਦੀ ਦੁਰਦਸ਼ਾ ਇਹ ਹੈ ਕਿ ਲੋਕ ਮੋਬਾਇਲ ਦੀ ਦੁਨੀਆਂ ਵਿੱਚ ਗੁਆਚ ਕੇ ਕਿਤਾਬਾਂ ਤੋਂ ਬੇਮੁਖ ਹੋ ਗਏ, ਜਿਸ ਦੇ ਕਾਰਣ ਲੋਕਾਂ ਦੇ ਬੋਧਿਕ ਪੱਧਰ ਦਾ ਕਮਜੋਰ ਹੋਣਾ ਹੈ । ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਸਮਾਜ ਵਿੱਚ ਸ਼ਬਦ ਹੀ ਪਰਿਵਰਤਨ ਹੀ ਲਿਆਉਂਦੇ ਹਨ ਅਤੇ ਸਾਨੂੰ ਕਿਤਾਬਾਂ ਨਾਲ ਜੁੜਨ ਦੀ ਲੋੜ ਹੈ ।
ਮੌਕੇ ‘ਤੇ ਡਾ. ਰਜਨੀ ਬਾਲਾ, ਪ੍ਰਸਿੱਧ ਸ਼ਾਇਰ ਜਗਦੀਸ਼ ਰਾਣਾ, ਰੋਸ਼ਨ ਭਾਰਤੀ ਅਤੇ ਸਤਪਾਲ ਸਾਹਲੋਂ ਆਦਿ ਨੇ ਸ਼ਾਇਰ ਬਲਵਿੰਦਰ ਪੁਆਰ ਦੀ ਨਵ ਪ੍ਰਕਾਸ਼ਿਤ ਪੁਸਤਕ “ਅੰਮੜੀ ਦਾ ਵਿਹੜਾ” ਘੁੰਡ ਚੁਕਾਈ ਦੀ ਵਧਾਈ ਦਿੱਤੀ ਅਤੇ ਸਾਂਝੇ ਤੌਰ ਤੇ ਕਿਹਾ ਕਿ ਇਹ ਪੁਸਤਕ ਸਮਾਜ ਦੇ ਟੁੱਟ ਰਹੇ ਰਿਸ਼ਤਿਆਂ ਨੂੰ ਜੋੜਨ ਲਈ ਲਾਹੇਵੰਦ ਸਾਬਿਤ ਹੋਵੇਗੀ । ਆਸ਼ਾ ਕਰਦੇ ਹਾਂ ਕਿ ਪਾਠਕ ਪੁਸਤਕ ਅੰਮੜੀ ਦਾ ਵਿਹੜਾ ਨੂੰ ਭਰਪੂਰ ਹੁੰਗਾਰਾ ਭਰਨਗੇ । ਇਸ ਮੌਕੇ ‘ਤੇ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਚਿੰਤਕ ਕਵੀ ਸੋਹਣ ਸਹਿਜਲ, ਪਵੀ ਟਿਵਾਣਾ, ਪ੍ਰਸ਼ੋਤਮ ਅਹੀਰ, ਜਸਪਾਲ ਸਿੰਘ ਚੋਹਾਨ, ਮਾਨਵੀ ਜਯੋਤੀ, ਝਲਮਣ ਸਿੰਘ ਡਾਨਸੀਵਾਲਾ, ਜਗਦੀਸ਼ ਰਾਣਾ ਅਤੇ ਧਰਮ ਪਾਲ ਪੈਂਥਰ ਆਦਿ ਨੇ ਆਪਣੀਆਂ ਤਾਜਾ ਰਚਨਾਵਾਂ ਸਰੋਤਿਆਂ ਦੇ ਨਾਲ ਸਾਂਝੀਆਂ ਕੀਤੀਆਂ । ਇਸ ਮੌਕੇ ‘ਤੇ ਲੇਖਕ ਬਲਵਿੰਦਰ ਪੁਆਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪ੍ਰੋਫੈਸਰ ਸੰਧੂ ਵਰਿਆਣਵੀ, ਸੋਹਣ ਸਹਿਜਲ, ਸੱਤਪਾਲ ਸਾਹਲੋਂ, ਡਾ. ਰਜਨੀ ਬਾਲਾ, ਰਜੇਸ਼ ਭਬਿਆਣਾ, ਜਗਦੀਸ਼ ਰਾਣਾ ਅਤੇ ਧਰਮ ਪਾਲ ਪੈਂਥਰ ਆਦਿ ਨੂੰ ਲੋਈ ਅਤੇ ਪੁਸਤਕਾਂ ਦੇ ਕੇ ਸਨਮਾਨਿਤ ਕੀਤਾ ਗਿਆ ।
ਡਾ. ਅੰਬੇਡਕਰ ਚੇਤਨਾ ਮਾਰਚ ਕਮੇਟੀ ਜਲੰਧਰ ਦੇ ਪ੍ਰਧਾਨ ਡਾ. ਸੁਰਿੰਦਰ ਕੁਮਾਰ ਨੇ ਸਾਹਿਤਕਾਰਾਂ, ਕਵੀਆਂ ਅਤੇ ਸਾਰੇ ਹਾਜਰੀਨ ਸਰੋਤਿਆਂ ਦਾ ਧੰਨਵਾਦ ਕੀਤਾ । ਸਮਾਗਮ ਨੂੰ ਸਫਲ ਬਣਾਉਣ ਲਈ ਸ਼੍ਰੀ ਗੁਰਮੀਤ ਲਾਲ ਸਾਂਪਲਾ, ਦਰਸ਼ਨ ਲਾਲ ਲੇਖ, ਬੀਬੀ ਸੰਤੋਸ਼ ਕੁਮਾਰੀ, ਹਰਭਜਨ ਨਿਮਤਾ, ਵਰਿੰਦਰ ਕੁਮਾਰ, ਜਯੋਤੀ ਪ੍ਰਕਾਸ਼, ਪ੍ਰਦੀਪ ਕੁਮਾਰ, ਰੇਸ਼ਮ ਲਾਲ ਮਹੇ, ਮਹਿੰਦਰ ਰਾਮ ਫੁਗਲਾਣਾ, ਰਮੇਸ਼ ਬੰਗੜ, ਪਰਮਜੀਤ ਕਲਸੀ, ਰਜਿੰਦਰ ਕੁਮਾਰ ਜੱਸਲ, ਦਿਸ਼ਾਂਤ ਕੁਮਾਰ, ਅਭਿਨਾਸ਼ ਕੁਮਾਰ ਲੇਖ, ਬਲਦੇਵ ਰਾਜ ਲੇਖ, ਮਨਜੀਤ ਕੁਮਾਰ, ਧਰਮ ਪਾਲ ਭਿੰਦਾ, ਸੋਮ ਨਾਥ ਸਈਪੁਰ, ਸਿਧਾਰਥ ਨੂਰ, ਜਤਿੰਦਰ ਕੁਮਾਰ, ਗੁਰਦੀਪ ਕੁਮਾਰ ਅਤੇ ਅਮਰੀਕ ਹੀਰ ਆਦਿ ਨੇ ਪ੍ਰਮੁੱਖ ਭੂਮਿਕਾ ਨਿਭਾਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly