ਸਮਾਜ ਵੀਕਲੀ ਯੂ ਕੇ-
ਸਰੀ /ਵੈਨਕੂਵਰ (ਕੁਲਦੀਪ ਚੁੰਬਰ)- ਸ਼ੀ ਗੁਰ ਰਵਿਦਾਸ ਮਹਾਰਾਜ ਜੀ ਦੇ 648 ਵੇਂ ਪ੍ਰਕਾਸ ਪੁਰਬ ਨੁੰ ਸਮਰਪਿਤ 8ਵਾਂ ਸਲਾਨਾ ਘੁੰਮਣਾ ਕਬੱਡੀ ਕੱਪ 2025 ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 14 ਅਤੇ 15 ਫਰਵਰੀ ਦਿਨ ਐਤਵਾਰ ਅਤੇ ਸੋਮਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਕਬੱਡੀ ਕੱਪ ਸ਼ੀ ਗੁਰੂ ਰਵਿਦਾਸ ਸਪੋਰਟਸ ਐਂਡ ਕਲਚਰਲ ਕਲੱਬ ਘੁੰਮਣ ਵਲੋਂ ਕਲੱਬ ਦੇ ਚੇਅਰਮੈਨ ਪ੍ਰਮੋਟਰ ਸ਼੍ਰੀਮਾਨ ਬਲਵੀਰ ਬੈਂਸ ਕਨੇਡੀਅਨ, ਪ੍ਰਧਾਨ ਸਰਦਾਰ ਪਾਲ ਸਿੰਘ ਮੇਹਲੀਆਣਾ, ਸ਼ੀ ਕਮਲਜੀਤ ਬੰਗਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਹੀਦ ਭਗਤ ਸਿੰਘ ਨਗਰ ਦੀ ਅਗਵਾਈ ਹੇਠ ਸ਼ਾਨੋ ਸ਼ੌਕਤ ਨਾਲ ਸਰਕਾਰੀ ਸੀਨੀਅਰ ਸਕੂਲ ਦੀ ਗਰਾਊਂਡ ਵਿਚ ਕਰਵਾਇਆ ਜਾ ਰਿਹਾ ਹੈ । ਇਸ ਟੁਰਨਾਂਮੈਂਟ ਦੀ ਜਾਣਕਾਰੀ ਦਿੰਦਿਆਂ ਚੇਅਰਮੈਨ ਬਲਬੀਰ ਬੈਂਸ ਕਨੇਡੀਅਨ, ਕਲੱਬ ਦੇ ਸੈਕਟਰੀ ਵਿਜੈਪਾਲ ਸਿੰਘ ਤੇਜੀ ਪ੍ਰਮੋਟਰ ਸ਼ੇਰੇ ਪੰਜਾਬ ਕਬੱਡੀ ਮਲੇਸ਼ੀਆ ਨੇ ਦੱਸਿਆ, ਇਸ ਟੁਰਨਾਂਮੈਂਟ ਵਿੱਚ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਕੱਪ ਲਈ ਵੱਖ ਵੱਖ ਟੀਮਾਂ ਵਿਚਕਾਰ ਦਿਲਚਸਪ ਮੁਕਾਬਲੇ ਹੋਣਗੇ ਜਿਸ ਵਿਚ ਇੰਟਰਨੈਸ਼ਨਲ ਕਬੱਡੀ ਖਿਡਾਰੀ ਭਾਗ ਲੈਣਗੇ। ਇਸ ਤੋ ਇਲਾਵਾ ਲੜਕੀਆਂ ਦੀ ਕਬੱਡੀ, ਛੋਟੇ ਬੱਚਿਆਂ ਦੀ ਕਬੱਡੀ ਵੀ ਹੋਵੇਗੀ। ਜੇਤੂ ਟੀਮ ਨੂੰ ਦਿਲ ਖਿੱਚਵੇਂ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਪਹਿਲਾ ਇਨਾਮ, ਇਕ ਲੱਖ ਪੰਜਾਹ ਹਜ਼ਾਰ ਰੁਪਏ, ਦੂਜਾ ਇਨਾਮ ਇਕ ਲੱਖ ਪੱਚੀ ਹਜ਼ਾਰ ਰੁਪਏ ਦਿੱਤਾ ਜਾਵੇਗਾ। ਇਸ ਤੋ ਇਲਾਵਾ ਸਾਈਕਲਾਂ, ਮਸ਼ੀਨਾਂ ਦਾ ਲੱਕੀ ਡਰਾਅ ਕੱਢਿਆ ਜਾਵੇਗਾ। ਇਸ ਕੱਪ ਵਿਚ ਧਾਰਮਿਕ, ਰਾਜਨੀਤਕ ਪ੍ਰਸ਼ਾਸ਼ਨ ਅਫ਼ਸਰ ਸਹਿਬਾਨ ਸ਼ਿਰਕਤ ਕਰਕੇ ਖਿਡਾਰੀ ਨੰ ਅਸ਼ੀਰਵਾਦ ਦੇਣਗੇ । ਉਨਾਂ ਦਾ ਕਹਿਣਾ ਹੈ ਇਸ ਕਬੱਡੀ ਕੱਪ ਟੂਰਨਾਮੈਂਟ ਵਿਚ ਸੋਨੂੰ ਬੱਗਾ ਦਾ ਬਹੁਤ ਵੱਡਾ ਯੋਗਦਾਨ ਦਿੰਦਾ ਹੈ ।