HOME ਸ਼ੇਰੇ-ਏ-ਪੰਜਾਬ ਨੈਸ਼ਨਲ ਪੈਂਥਰ ਪਾਰਟੀ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ

ਸ਼ੇਰੇ-ਏ-ਪੰਜਾਬ ਨੈਸ਼ਨਲ ਪੈਂਥਰ ਪਾਰਟੀ ਨੇ ਵਿਧਾਨ ਸਭਾ ਚੋਣਾਂ ਲੜਨ ਦਾ ਕੀਤਾ ਐਲਾਨ

1

 ਰਾਮ ਪ੍ਰਸਾਦ ਜੈਸਵਾਲ ਹਲਕਾ ਦੱਖਣੀ ਤੋਂ ਹੋਣਗੇ ਪਾਰਟੀ ਦੇ ਉਮੀਦਵਾਰ 

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਨਿਤ ਦਿਨ ਵੱਧਦੀ ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਜਾਤ-ਪਾਤ ਧਰਮ ਦੇ ਨਾਂ ਤੇ ਹੋ ਰਹੀ ਰਾਜਨੀਤੀ ਨੂੰ ਠੱਲ ਪਾਉਣ ਲਈ ਸ਼ੇਰ-ਏ-ਪੰਜਾਬ ਨੈਸ਼ਨਲ ਪੈਂਥਰਜ ਪਾਰਟੀ ਦੇ ਨੈਸ਼ਨਲ ਪ੍ਰਧਾਨ ਕੇ.ਐਲ. ਸ਼ਰਮਾ ਅਤੇ ਕੌਮੀ ਕਨਵੀਨਰ ਸ਼੍ਰੀ ਰਾਮ ਪ੍ਰਸਾਦ ਜੈਸਵਾਲ ਨੇ ਐਲਾਨ ਕੀਤਾ ਹੈ ਕਿ ਉਹ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਹਰੇਕ ਹਲਕੇ ਤੋਂ ਉਮੀਦਵਾਰ ਖੜੇ ਕਰੇਗਾ। ਇਸ ਲਈ ਉਸ ਨੇ ਆਪਣੀ ਪਾਰਟੀ ਦਾ ਮੈਨੀਫੈਸਟੋ ਵੀ ਜਾਰੀ ਕੀਤਾ। ਅੱਜ ਲੁਧਿਆਣਾ ਵਿਖੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਹੋਇਆਂ ਪਾਰਟੀ ਦੇ ਕਨਵੀਨਰ ਸ਼੍ਰੀ ਰਾਮ ਪ੍ਰਸਾਦ ਜੈਸਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਈ ਜਾਵੇਗੀ ਅਤੇ ਬਿਨਾਂ ਭੇਦ-ਭਾਵ ਤੋਂ ਲੋਕਾਂ ਦੇ ਕੰਮ ਕਰਵਾਏ ਜਾਣਗੇ ਅਤੇ ਸਾਡਾ ਉਦੇਸ਼ ਪੰਜਾਬ ਵਿੱਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲਿਆਉਣਾ ਹੈ । ਉਹਨਾਂ ਕਿਹਾ ਕਿ ਸ਼ਹੀਦਾਂ ਨੂੰ ਸਤਿਕਾਰ ਦੇਣਾ ਅਤੇ ਭਾਰਤ ਨੂੰ ਵਿਸ਼ਵ ਗੁਰੂ ਬਣਾਉਣਾ ਹੀ ਸਾਡਾ ਉਦੇਸ਼ ਹੈ ਅਤੇ ਪਹਿਲ ਦੇ ਅਧਾਰ ਤੇ ਹਰੇਕ ਇਨਸਾਨ ਨੂੰ ਸਿਹਤ ਪੱਖੋਂ ਇਲਾਜ, ਬੱਚਿਆਂ ਨੂੰ ਮੁਫ਼ਤ ਸਿੱਖਿਆ ਵਰਗੀਆਂ ਸਹੂਲਤਾਂ ਪਹਿਲ ਦੇ ਆਧਾਰ ਤੇ ਦਿੱਤੀਆਂ ਜਾਣਗੀਆਂ ਅਤੇ ਇਹ ਸਾਰੀਆਂ ਸਹੂਲਤਾਂ ਹਰੇਕ ਇਨਸਾਨ ਨੂੰ ਮੁਫ਼ਤ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਭਾਵੇਂ ਕੋਈ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਜਾਂ ਖੇਤਾਂ ਵਿੱਚ ਕੰਮ ਕਰਦਾ ਹੋਵੇ, ਜਾਂ ਸਰਕਾਰੀ ਨੌਕਰੀ ਕਰਦਾ ਹੋਵੇ ਸਾਰਿਆਂ ਲਈ ਤਨਖਾਹ ਬਰਾਬਰ ਲਾਗੂ ਕਰਨ ਦੇ ਯਤਨ ਕੀਤੇ ਜਾਣਗੇ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕਿਸੇ ਵੀ ਪਦਵੀਂ ਤੇ ਬੈਠਾ ਹੋਵੇ । ਉਹਨਾਂ ਕਿਹਾ ਕਿ ਉਹ ਆਉਣ ਵਾਲੀਆਂ ਵਿਧਾਨ ਸਭਾ ਦੀਆਂ 117 ਦੀਆਂ 117 ਸੀਟਾਂ ਤੇ ਆਪਣੇ ਉਮੀਦਵਾਰ ਖੜੇ ਕਰੇਗਾ। ਇਸ ਦੇ ਨਾਲ ਹੀ ਨੈਸ਼ਨਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ਰਮਾ ਅਤੇ ਰਾਮ ਪ੍ਰਸ਼ਾਦ ਜੈਸਵਾਲ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸ਼ੇਰ-ਏ-ਪੰਜਾਬ ਨੈਸ਼ਨਲ ਪੈਂਥਰਜ ਪਾਰਟੀ ਵੱਲੋਂ ਲੁਧਿਆਣੇ ਤੋਂ ਹਰਮਿੰਦਰ ਸਿੰਘ ਨਾਗਪਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ।ਇਸ ਮੌਕੇ ਕ੍ਰਿਸ਼ਨ ਲਾਲ ਸ਼ਰਮਾ ਨੈਸ਼ਨਲ ਪ੍ਰਧਾਨ, ਸ਼੍ਰੀ ਰਾਮ ਪ੍ਰਸ਼ਾਦ ਜੈਸ਼ਵਾਲ ਨਵ ਨਿਯੁਕਤ ਸੁਪਰੀਮੋ, ਸ੍ਰ: ਮਲਕੀਤ ਸਿੰਘ ਬੱਗਾ ਚੇਅਰਮੈਨ ਆਲ ਇੰਡੀਆ, ਸ੍ਰ: ਹਰਮਿੰਦਰ ਸਿੰਘ ਨਾਗਪਾਲ ਸੀਨੀਅਰ ਆਗੂ ਪੰਜਾਬ, ਬਲਜੀਤ ਸਿੰਘ ਸਪੋਕਸਮੈਨ, ਬੋਹੜ ਸਿੰਘ ਬਰਾੜ ਸਟੇਟ ਪ੍ਰਧਾਨ, ਸੁਸ਼ੀਲ ਸਿੰਘ ਰਾਜਪੂਤ, ਰਾਸ਼ਟਰੀ ਮਹਿਲਾ ਪ੍ਰਧਾਨ ਰਾਣੀ ਸ਼ਰਮਾ, ਪਰਮਜੀਤ ਕੌਰ ਜਨਰਲ ਸੈਕਟਰੀ ਪੰਜਾਬ, ਮੰਜੂ ਦੀਦੀ ਕਨਵੀਨਰ, ਪਰਮਜੀਤ ਮੂਸਾ, ਸਰਬਜੀਤ ਸਿੰਘ, ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ, ਸ਼ਾਮਾਂ ਦੇਵੀ ਜਨਰਲ ਸੈਕਟਰੀ, ਲੀਗਲ ਐਡਵਾਈਜ਼ਰ ਏ.ਕੇ ਗਿਰੀ, ਸੁਰਿੰਦਰ ਚੌਹਾਨ, ਸ੍ਰ: ਸੁਰਜੀਤ ਸਿੰਘ, ਬਲਦੇਵ ਸਿੰਘ, ਭੀਮ ਕੁਮਾਰ ਆਦਿ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਾਵਰਕੌਮ ਟਰਾਂਸਕੋ ਆਊਟਸੋਰਸ ਵਰਕਰ ਯੂਨੀਅਨ ਏਟਕ ਪੰਜਾਬ ਤੇ ਪੀ ਐਸ ਟੀ ਸੀ ਐੱਲ ਨੇ ਕੀਤੀ ਸੀ.ਐਮ ਡੀ ਨਾਲ ਮੀਟਿੰਗ।
Next articleਬਾਬਾ ਮਰਦਾਨਾਂ ਜੀ ਪਿੰਡ ਲੋਪੋ ਵਿਖੇ ਧਾਰਮਿਕ ਸਮਾਗਮ ਕਰਵਾਏ