ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ -ਸ਼ਹੀਦਾ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਹਾੜ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਸਥਾਨ ਬਾਬਾ ਮਰਦਾਨਾਂ ਜੀ ਪਿੰਡ ਲੋਪੋ ਪੱਤੀ ਮਾਲਦਾ ਵਿਖੇ ਧਾਰਮਿਕ ਸਮਾਗਮ ਕਰਵਾਏ ਗਏ।ਇਸ ਮੌਕੇ ਸ੍ਰੀ ਸਹਿਜ ਪਾਠਾ ਦੀ ਲੜੀ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।ਇਸ ਮੌਕੇ ਵੱਖ-ਵੱਖ ਕੀਰਤਨੀ ਜੱਥਿਆ ਨੇ ਸੰਗਤਾ ਨੂੰ ਕੀਰਤਨ ਨਾਲ ਜੋੜੀ ਰੱਖਿਆ।ਇਸ ਮੌਕੇ ਸਥਾਨ ਦੇ ਮੁੱਖ ਸੇਵਾਦਾਰ ਬਾਬਾ ਰਬਾਬੀ ਜੀ ਲੋਪੋ ਵਾਲਿਆ ਨੇ ਪ੍ਰਬਚਨ ਕਰਦਿਆ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਕੁਰਬਾਨੀ ਅੱਗੇ ਦੁਨੀਆ ਦੇ ਹਰ ਮਨੁੱਖ ਦਾ ਸਰਧਾ ਅਤੇ ਸਤਿਕਾਰ ਨਾਲ ਸਿਰ ਝੁਕਦਾ ਹੈ ਕਿਉਕਿ ਜਿਉਦੀ ਜੀ ਤੱਤੀ ਤਵੀ ਤੇ ਬੈਠ ਜਾਣਾ ਸਿੱਖ ਇਤਿਹਾਸ ਵਿਚ ਇਹ ਇਕ ਅਨੋਖੀ ਸਹਾਦਤ ਹੋਈ ਹੈ ਜਿਸ ਕਰਕੇ ਅੱਜ ਜਿਥੇ ਵੀ ਕੋਈ ਨਾਨਕ ਲੇਵਾ ਸੰਗਤਾ ਬੈਠੀਆ ਹਨ ਤਾਂ ਉਨ੍ਹਾ ਨੂੰ ਯਾਦ ਕਰਦੀਆ ਹਨ।ਉਨ੍ਹਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਦਾ ਤਿਆਗ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉਨ੍ਹਾ ਦੱਸਿਆ ਕਿ ਇਸ ਸਥਾਨ ਤੇ ਹਰ ਸੰਗਰਾਦ ਦਾ ਦਿਹਾੜਾ ਮਨਾਇਆ ਜਾਦਾ ਹੈ ਅਤੇ ਹਰ ਸਾਲ ਸਾਉਣ ਮਹੀਨੇ ਦੀ ਸੰਗਰਾਦ ਨੂੰ ਬਾਬਾ ਮਰਦਾਨਾ ਜੀ ਦਾ ਪ੍ਰਕਾਸ ਦਿਹਾੜਾ ਸਰਧਾ-ਭਾਵਨਾ ਨਾਲ ਮਨਾਇਆ ਜਾਦਾ ਹੈ ਅਤੇ ਹਰ ਮੱਘਰ ਮਹੀਨੇ ਦੀ ਸੰਗਰਾਦ ਨੂੰ ਬਾਬਾ ਮਰਦਾਨਾ ਜੀ ਦਾ ਜੋਤੀ-ਜੋਤ ਸਮਾਗਮ ਕਰਵਾਇਆ ਜਾਦਾ ਹੈ ਅਤੇ ਸੱਚ ਖੰਡ ਵਾਸੀ ਰਬਾਬੀ ਭਾਈ ਇਕਬਾਲ ਸਿੰਘ ਲੋਪੋ ਵਾਲਿਆ ਦੀ ਸਲਾਨਾ ਬਰਸੀ ਵੀ ਮਨਾਈ ਜਾਦੀ ਹੈ।ਉਨ੍ਹਾ ਸਮੂਹ ਸੰਗਤਾ ਨੂੰ ਇਨ੍ਹਾ ਸਮਾਗਮ ਵਿਚ ਪਹੁੰਚਣ ਦੀ ਬੇਨਤੀ ਕੀਤੀ।ਇਸ ਮੌਕੇ ਅੱਜ ਦੇ ਸਮਾਗਮ ਵਿਚ ਪਹੁੰਚੇ ਪਾਠੀ ਸਿੰਘਾ,ਰਾਗੀ ਜੱਥਿਆ,ਗ੍ਰਾਮ ਪੰਚਾਇਤਾ ਅਤੇ ਸਮੂਹ ਸੇਵਾਦਾਰਾ ਨੂੰ ਸਿਰਪਾਓ ਦੇ ਕੇ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਅਤੇ ਵੱਡੀ ਗਿਣਤੀ ਵਿਚ ਪਹੁੰਚੀਆ ਗੁਰਸੰਗਤਾ ਦਾ ਧੰਨਵਾਦ ਕੀਤਾ।ਇਸ ਮੌਕੇ ਸਾਰਾ ਦਿਨ ਠੰਡੇ-ਮਿੱਠੇ ਜਲ ਦੀ ਛਬੀਲ ਲਗਾਈ ਗਈ ਅਤੇ ਗੁਰੂ ਕਾ ਲੰਗਰ ਅਟੁੱਤ ਵਰਤਾਇਆ ਗਿਆ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



