HOME ਸ਼ੰਕਰਾ ਨੰਦ ਨੇ ਕੁਕਰਮ ਕਰ ਸਾਧੂ ਸਮਾਜ ਨੂੰ ਬਦਨਾਮ ਕੀਤਾ-ਮਹੰਤ ਦਇਆ ਸਾਗਰ

ਸ਼ੰਕਰਾ ਨੰਦ ਨੇ ਕੁਕਰਮ ਕਰ ਸਾਧੂ ਸਮਾਜ ਨੂੰ ਬਦਨਾਮ ਕੀਤਾ-ਮਹੰਤ ਦਇਆ ਸਾਗਰ

2
ਲੁਧਿਆਣਾ ਮਾਛੀਵਾੜਾ ਸਾਹਿਬ  (ਸਮਾਜ ਵੀਕਲੀ)   (ਬਲਬੀਰ ਸਿੰਘ ਬੱਬੀ) ਮੁੱਲਾਂਪੁਰ ਨਜ਼ਦੀਕ ਗਰੀਬ ਦਾਸੀ ਸੰਪਰਦਾ ਦੇ ਨਾਲ ਸੰਬੰਧਿਤ ਤਲਵੰਡੀ ਧਾਮ ਦੇ ਮੁਖੀ ਸ਼ੰਕਰਾ ਨੰਦ ਨੇ ਧਾਰਮਿਕ ਗੱਦੀ ਉੱਤੇ ਬੈਠਦੇ ਆਂ ਜੋ ਕੁਕਰਮ ਕੀਤਾ ਹੈ ਉਹ ਧਾਰਮਿਕ ਸੰਸਥਾਵਾਂ ਦੇ ਉੱਪਰ ਤਾਂ ਵੱਡਾ ਕਲੰਕ ਹੈ ਹੀ ਪਰ ਭਗਤ ਕਬੀਰ ਜੀ ਨਾਲ ਸੰਬੰਧਿਤ ਭੂਰੀ ਵਾਲੇ ਗਰੀਬ ਦਾਸੀ ਸੰਪਰਦਾ ਦੇ ਉੱਪਰ ਇੱਕ ਵੱਡਾ ਕਲੰਕ ਲਾ ਦਿੱਤਾ ਹੈ। ਇਸ ਦੀਆਂ ਕਈ ਸ਼ਿਕਾਇਤਾਂ ਪਹਿਲਾਂ ਵੀ ਸਾਡੇ ਕੋਲ ਪੁੱਜੀਆਂ ਸਨ ਪਰ ਇਸ ਵੇਲੇ ਤਾਂ ਜੋ ਇਸ ਨੇ ਵੱਡਾ ਕੁਕਰਮ ਕੀਤਾ ਹੈ ਉਸ ਦੀ ਸਾਨੂੰ ਬਹੁਤ ਜਿਆਦਾ ਸ਼ਰਮ ਆ ਰਹੀ ਹੈ। ਇਸ ਲਈ ਅਸੀਂ ਸਾਡੀ ਸੰਪਰਦਾ ਤੇ ਇਲਾਕੇ ਦੇ ਇਨਸਾਫ਼ ਪਸੰਦ ਲੋਕਾਂ ਨੂੰ ਨਾਲ ਲੈ ਕੇ ਲੜਾਈ ਲੜ ਰਹੇ ਹਾਂ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੁਧਿਆਣਾ ਦੇ ਵਿੱਚ ਭੂਰੀ ਵਾਲੇ ਸੰਪਰਦਾ ਦੇ ਛਡਾਨੀ ਧਾਮ ਦੇ ਮੁੱਖ ਪ੍ਰਬੰਧਕ ਮਹੰਤ ਦਇਆ ਸਾਗਰ ਨੇ ਪੱਤਰਕਾਰਾਂ ਨਾਲ ਕੀਤਾ। ਮਹੰਤ ਜੀ ਨੇ ਕਿਹਾ ਕਿ ਧਾਰਮਿਕ ਸਥਾਨ ਤੇ ਸੰਸਥਾਵਾਂ ਤੋਂ ਬਹੁਤ ਚੰਗੇ ਵਿਚਾਰ ਤੇ ਉਪਦੇਸ਼ ਦਿੱਤੇ ਜਾਂਦੇ ਹਨ ਤੇ ਲੋਕ ਉਹਨਾਂ ਸਥਾਨਾਂ ਦੇ ਨਾਲ ਜੁੜ ਕੇ ਸਿੱਖਿਆ ਪ੍ਰਾਪਤ ਕਰਦੇ ਹਨ ਪਰ ਸ਼ੰਕਰਾ ਨੰਦ ਨੇ ਜੋ ਕੁਕਰਮ ਕੀਤਾ ਹੈ ਉਹ ਕਿਸੇ ਪਾਸਿਓਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਇਸ ਸਬੰਧੀ ਅਸੀਂ ਚੰਡੀਗੜ੍ਹ ਵਿੱਚ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ, ਡੀ ਸੀ ਲੁਧਿਆਣਾ, ਜਗਰਾਉਂ ਦੇ ਉੱਚ ਪੁਲਿਸ ਅਧਿਕਾਰੀਆਂ ਦੇ ਨਾਲ ਲਗਾਤਾਰ ਕਾਰਵਾਈ ਲਈ ਸੰਪਰਕ ਵਿੱਚ ਹਾਂ। ਸ਼ੰਕਰਾਨੰਦ ਨੂੰ ਜਲਦੀ ਤੋਂ ਜਲਦੀ ਫੜ ਕੇ ਉਸਨੂੰ ਸਖ਼ਤ ਕਾਨੂੰਨੀ ਸਜ਼ਾ ਦਵਾਈ ਜਾਵੇਗੀ ਉਸ ਤੇ ਚੇਲੇ ਚਾਪੜਿਆਂ ਨੇ ਜੋ ਇਸ ਧਾਮ ਵਿੱਚ ਧੱਕੇ ਨਾਲ ਕਬਜ਼ਾ ਕੀਤਾ ਹੋਇਆ ਹੈ ਉਸ ਨੂੰ ਛਡਾ ਕੇ ਇਸ ਤਲਵੰਡੀ ਧਾਮ ਦੇ ਵਿੱਚ ਅਸੀਂ ਖੁਦ ਦੇਖ ਰੇਖ ਕਰਕੇ ਸੇਵਾ ਕਰਾਂਗੇ ਇਸ ਮੌਕੇ ਤਲਵੰਡੀ ਇਲਾਕੇ ਤੋਂ ਸ਼ੰਕਰਾਂ ਨੰਦ ਵਿਰੁੱਧ ਸੰਘਰਸ਼ ਲੜ ਰਹੇ ਇਲਾਕੇ ਦੇ ਪਤਵੰਤੇ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜ ਮਿੰਟ ਵਿਚ ਐਮ ਐਸ ਪੀ ਦੇਣ ਵਾਲੀ ਵਿਧਾਇਕਾਂ ਦਾ ਅਸਤੀਫ਼ਾ ਚਰਚਾ ਦਾ ਵਿਸ਼ਾ ਬਣਿਆ ਕਿਸਾਨਾਂ ਨੇ ਐਮ ਐਸ ਪੀ ਮੰਗੀ ਸੀ ਅਸਤੀਫਾ ਨਹੀ- ਲਖਵੀਰ ਸਿੰਘ ਗੋਬਿੰਦਪੁਰੀ
Next articleਪੀਰ ਬਾਬਾ ਸ਼ਾਹ ਹੁਸੈਨ ਦਾ ਜੋੜ ਮੇਲਾ ਯਾਦਗਾਰੀ ਹੋ ਨਿੱਬੜਿਆ ਸੂਫੀਆਨਾ ਕਲਾਮ ਨੇ ਸਰੋਤੇ ਕੀਤੇ ਮੰਤਰ ਮੁਗਧ