ਜਲੰਧਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਪੰਜਾਬ ਦੇ ਜਲੰਧਰ ਤੋਂ ਜ਼ਿਲ੍ਹਾ ਪ੍ਰਧਾਨ ਸਰਦਾਰ ਲਖਵੀਰ ਸਿੰਘ ਗੋਬਿੰਦਪੁਰੀ ਨੇ ਸਰਕਾਰੀ ਤੰਤਰ ਤੇ ਵਿਅੰਗ ਕਸਦਿਆਂ ਕਿਹਾ ਕਿ ਬੀਬਾ ਜੀ ਅਸੀਂ ਤਾਂ ਐਮ ਐਸ ਪੀ ਮੰਗੀ ਸੀ ਅਸਤੀਫਾ ਨਹੀਂ। ਲਖਵੀਰ ਸਿੰਘ ਨੇ ਆਖਿਆ ਅਨਮੋਲ ਗਗਨ ਮਾਨ ਪੰਜਾਬ ਦੀ ਮੌਜੂਦਾ ਸਰਕਾਰ ਵਿਚ ਮੰਤਰੀ ਰਹਿ ਚੁੱਕੇ ਹਨ ਅਤੇ ਮੌਜੂਦਾ ਵਿਧਾਇਕ ਹਨ । ਉਨ੍ਹਾਂ ਵੱਲੋਂ ਫੇਸਬੁੱਕ ਪੇਜ ਤੇ ਟਵੀਟ ਕੀਤਾ ਕਿ ਉਨ੍ਹਾਂ ਵੱਲੋਂ ਸਪੀਕਰ ਸਾਹਿਬ ਨੂੰ ਅਸਤੀਫਾ ਭੇਜ ਦਿੱਤਾ ਹੈ। ਉਹ ਸਿਆਸਤ ਤੋਂ ਸਨਿਆਸ ਲੈਣ ਜਾ ਰਹੇ ਹਨ। ਉਨ੍ਹਾਂ ਕਿਹਾ ਭਰੋਸੇ ਯੋਗ ਸੂਤਰਾਂ ਅਨੁਸਾਰ ਅਨਮੋਲ ਗਗਨ ਮਾਨ ਵੱਲੋਂ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਉਸ ਵੱਲੋਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਭਰੋਸਾ ਜਿਤਾਇਆ ਹੈ ਕਿ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਤੇ ਖਰਾ ਉਤਰੇਗੀ। ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਇਸ ਅਸਤੀਫ਼ੇ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਬੇਸ਼ੱਕ ਇਹ ਵਿਧਾਇਕਾ ਦਾ ਨਿਜੀ ਮਾਮਲਾ ਹੈ ਪਰ ਲੋਕਤੰਤਰ ਦਾ ਭਰੋਸਾ ਕਿਸ ਕੰਮ ਆਇਆ? ਉਨ੍ਹਾਂ ਕਿਹਾ ਅਨਮੋਲ ਗਗਨ ਮਾਨ ਵੱਲੋਂ ਇਲੈਕਸ਼ਨ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਕਿਸਾਨਾਂ ਨੂੰ ਪਿਛਲੀਆਂ ਸਰਕਾਰਾਂ ਜਾਣਬੁੱਝ ਕੇ ਐਮ ਐਸ ਪੀ ਨਹੀਂ ਦੇ ਰਹੀਆਂ ਅਨਮੋਲ ਗਗਨ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਜੇਕਰ ਉਹ ਜਿਤਦੇ ਹਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਉਹ ਪੰਜ ਮਿੰਟ ਵਿਚ ਹਰ ਫ਼ਸਲ ਤੇ ਕਿਸਾਨਾਂ ਨੂੰ ਐਮ ਐਸ ਪੀ ਦੇਣ ਦੇ ਪ੍ਰਬੰਧ ਹੋਣਗੇ। ਇਹ ਵਾਅਦੇ ਹਵਾਈ ਫਾਇਰ ਸਾਬਤ ਹੋਏ ਹਨ। ਸਰਕਾਰ ਵਾਰ ਵਾਰ ਵਾਅਦੇ ਕਰਕੇ ਵਾਅਦਿਆਂ ਤੋਂ ਮੁੱਕਰਦੀ ਨਜ਼ਰ ਆ ਰਹੀ ਹੈ ਤੇ ਹੁਣ ਅਨਮੋਲ ਗਗਨ ਦੁਆਰਾ ਅਚਨਚੇਤ ਅਸਤੀਫਾ ਦੇਣ ਦੀ ਕੀਤੀ ਪੇਸ਼ਕਸ਼ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਤਾਂ ਬੀਬਾ ਜੀ ਤੁਹਾਡੇ ਤੋਂ ਐਮ ਐਸ ਪੀ ਮੰਗੀ ਸੀ ਅਸਤੀਫਾ ਨਹੀਂ।
ਪੰਜ ਮਿੰਟ ਵਿਚ ਐਮ ਐਸ ਪੀ ਦੇਣ ਵਾਲੀ ਵਿਧਾਇਕਾਂ ਦਾ ਅਸਤੀਫ਼ਾ ਚਰਚਾ ਦਾ ਵਿਸ਼ਾ ਬਣਿਆ ਕਿਸਾਨਾਂ ਨੇ ਐਮ ਐਸ ਪੀ ਮੰਗੀ ਸੀ ਅਸਤੀਫਾ ਨਹੀ- ਲਖਵੀਰ ਸਿੰਘ ਗੋਬਿੰਦਪੁਰੀ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



