(ਸਮਾਜ ਵੀਕਲੀ)
ਲੜਦੇ ਲੜਦੇ ਮਰ ਸਕਦੀ ਆਂ
ਏਦਾਂ ਕਿੱਦਾਂ ਹਰ ਸਕਦੀ ਆਂ।
ਕਹਿੰਦੇ ਦਿਲ ਦਰਿਆ ਹੁੰਦੈ ਨੇ
ਅੱਛਾ! ਡੁੱਬ ਕੇ ਮਰ ਸਕਦੀ ਆਂ।
ਜੇਕਰ ਹੋਵੇ ਪਿਆਰ ਮੁਹੱਬਤ
ਬੰਦਿਸ਼ ਨੂੰ ਵੀ ਜਰ ਸਕਦੀ ਆਂ।
ਅੱਖਾਂ ਦੇ ਕਸ਼ਕੌਲ ਨੇ ਖ਼ਾਲੀ
ਦੀਦ ਮਿਲੇ ਤਾਂ ਭਰ ਸਕਦੀ ਆਂ।
ਏਨਾਂ ਬੇਇਤਬਾਰੀ ਹੋਇਓਂ
ਦੇ ਦੇ ਜ਼ਹਿਰ ਮੈਂ ਮਰ ਸਕਦੀ ਆਂ।
ਇਕ ਝਨਾਂ ਕੀ ਤੇਰੇ ਲਈ ਮੈਂ
ਸੱਤ ਸਮੁੰਦਰ ਤਰ ਸਕਦੀ ਆਂ।
ਲੇਖਾਂ ਵਿੱਚ ਨੇ ਖ਼ਾਲੀ ਥਾਵਾਂ
ਮੌਲਾ ਕਿੱਦਾਂ ਭਰ ਸਕਦੀ ਆਂ?
ਉੱਡਣਾ ਚ੍ਹਾਵਾਂ ਤਾਂ ਪਿੰਜਰੇ ਵਿਚ
ਅੰਬਰ ਨੂੰ ਮੈਂ ਭਰ ਸਕਦੀ ਆਂ।
ਜੇ ਤੂੰ ਚੱਲਣਾ ਨਾਲ ਨਈਂ ਮੇਰੇ
ਪੈੜ ‘ਤੇ ਪੈਰ ਕੀ ਧਰ ਸਕਦੀ ਆਂ?
ਹਿਜਰਾਂ ਦੇ ਵਿਚ ਸਾੜ ਨਾ ਮੈਨੂੰ
ਸੜ ਕੇ ਇਕ ਦਿਨ ਮਰ ਸਕਦੀ ਆਂ।
ਹਰਸਿਮਰਤ ਕੌਰ



