(ਸਮਾਜ ਵੀਕਲੀ)
ਸੁਣ ਨੀ
ਸੁਣ ਨੀ! ਕਣਕ ਸੁਨਹਿਰੀਏ
ਤੇਰੇ ਚਮਕਣ ਸਿੱਟੇ।
ਸਾਡੀ ਦਾਤੀ ਉੱਤੇ ਘੁੰਗਰੂ
ਜਿਉੰ ਤਾਰੇ ਚਿੱਟੇ।
ਸਾਡਾ ਅੱਧਾ ਟੱਬਰ ਪਾਲ਼ਦੇ
ਤੇਰੇ ਦਾਣੇ ਭਿੱਟੇ।
ਲੋਹੇ ਦੀ ਝਾਂਜਰ ਚੁੰਮਦੀ
ਸਾਡੇ ਮੈਲ਼ੇ ਗਿੱਟੇ।
ਕੋਹ-ਕਾਫ਼ ਦੇ ਸਿਖਰੀਂ ਪਹੁੰਚਦੇ
ਸਾਡੇ ਮਾਰੇ ਛਿੱਟੇ।
ਕਈ ਰਾਜੇ ਜਿਨਸਾਂ ਵਾਲੜੇ
ਸਾਡੇ ਪੈਰੀਂ ਲਿਟੇ।
~ ਰਿਤੂ ਵਾਸੂਦੇਵ



