ਸਿੱਬਲ ਵੱਲੋਂ ਸ਼ਾਹ ਦਾ ਬਿਆਨ ਜੁਮਲਾ ਕਰਾਰ

ਨਵੀਂ ਦਿੱਲੀ (ਸਮਾਜ ਵੀਕਲੀ) (ਸਮਾਜ ਵੀਕਲੀ): ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉਸ ਬਿਆਨ ਨੂੰ ਜੁਮਲਾ ਕਰਾਰ ਦਿੱਤਾ ਹੈ ਜਿਸ ਵਿੱਚ ਸ਼ਾਹ ਨੇ ਕਿਹਾ ਹੈ ਕਿ ਭਾਜਪਾ ਦੀ ਸੱਤਾ ਦੌਰਾਨ ਦੰਗੇ ਨਹੀਂ ਹੋਏ। ਕਪਿਲ ਸਿੱਬਲ ਨੇ ਇਸ ਬਿਆਨ ਬਾਰੇ ਪ੍ਰਤੀਕਰਮ ਦਿੰਦਿਆਂ ਕੇਂਦਰ ਤੇ ਸੂਬਿਆਂ ਵਿੱਚ ਭਾਜਪਾ ਦੀ ਸੱਤਾ ਦੌਰਾਨ ਹੋਏ ਦੰਗਿਆਂ ਦੀਆਂ ਉਦਾਹਰਨਾਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਨੇ ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿੱਚ ਬੀਤੇ ਦਿਨ ਜਨਤਕ ਇਕੱਠ ਦੌਰਾਨ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2024 ਵਿੱਚ ਮੁੜ ਸੱਤਾ ਵਿੱਚ ਲਿਆਂਦਾ ਜਾਵੇ ਤੇ ਭਾਜਪਾ ਨੂੰ 2025 ਵਿੱਚ ਬਿਹਾਰ ਦੀ ਸੱਤਾ ਸੌਂਪੀ ਜਾਵੇ। ਇਸ ਮਗਰੋਂ ਦੰਗੇ ਭੜਕਾਉਣ ਵਾਲਿਆਂ ਨੂੰ ਭਾਜਪਾ ਵੱਲੋਂ ਪੁੱਠੇ ਟੰਗਿਆ ਜਾਵੇਗਾ। ਅਮਿਤ ਸ਼ਾਹ ਨੇ ਕਿਹਾ ਸੀ ਕਿ ਭਾਜਪਾ ਦੀ ਸੱਤਾ ਦੌਰਾਨ ਦੰਗੇ ਨਹੀਂ ਹੁੰਦੇ। ਕਪਿਲ ਸਿੱਬਲ ਨੇ ਅਮਿਤ ਸ਼ਾਹ ਦੇ ਇਸ ਬਿਆਨ ਬਾਰੇ ਟਵੀਟ ਕੀਤਾ, ‘ਇਹ ਇਕ ਨਵਾਂ ਜੁਮਲਾ ਹੈ।’ ਉਨ੍ਹਾਂ ਨੇ ਪੱਛਮੀ ਬੰਗਾਲ ਤੇ ਮਹਾਰਾਸ਼ਟਰ ਵਿੱਚ ਹਾਲ ਹੀ ਵਿੱਚ ਵਾਪਰੀਆਂ ਹਿੰਸਕ ਘਟਨਾਵਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖਾਮੋਸ਼ੀ ਬਾਰੇ ਵੀ ਬੀਤੇ ਦਿਨ ਸਵਾਲ ਉਠਾਏ ਸਨ। ਕਾਬਿਲੇਗੌਰ ਹੈ ਕਿ ਰਾਮਨੌਮੀ ਮੌਕੇ ਸਾਸਾਰਾਮ ਤੇ ਬਿਹਾਰ ਸ਼ਰੀਫ ਵਿੱਚ ਫਿਰਕੂ ਹਿੰਸਾ ਹੋਈ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੰਗਲਾਦੇਸ਼: ਢਾਕਾ ਦੇ ਸਭ ਤੋਂ ਵੱਡੇ ਕੱਪੜਾ ਬਾਜ਼ਾਰ ’ਚ ਭਿਆਨਕ ਅੱਗ ਲੱਗੀ
Next articleਸਥਾਨਕ ਭਾਸ਼ਾਵਾਂ ’ਚ ਸਿੱਖਿਆ ਦੀ ਲੋੜ: ਮੁਰਮੂ