HOME ‘ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ’ ਦਾ ਜ਼ਿਲਾ ਫ਼ਰੀਦਕੋਟ ਵਿਖੇ ਜਥੇਬੰਦਕ ਇਜਲਾਸ...

‘ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ’ ਦਾ ਜ਼ਿਲਾ ਫ਼ਰੀਦਕੋਟ ਵਿਖੇ ਜਥੇਬੰਦਕ ਇਜਲਾਸ ਅਤੇ ਨਵੀਂ ਕਮੇਟੀ ਦਾ ਗਠਨ

ਫ਼ਰੀਦਕੋਟ   (ਸਮਾਜ ਵੀਕਲੀ)   ( ਸ਼ਿਵਨਾਥ) ਅੱਜ ‘ਭਗਤ ਸਿੰਘ ਨੌਜਵਾਨ ਸਭਾ ਪੰਜਾਬ’ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੇੜੇ, ਬੱਸ ਸਟੈਂਡ ਫ਼ਰੀਦਕੋਟ ਵਿਖੇ ਇੱਕ ਵਿਸ਼ੇਸ਼ ਜਥੇਬੰਦਕ ਇਜਲਾਸ ਕੀਤਾ ਗਿਆ। ਇਸ ਇਜਲਾਸ ਵਿੱਚ ਸੂਬੇ ਦੇ ਸੂਬਾ ਜਰਨਲ ਸਕੱਤਰ ਸ੍ਰੀ ਧਰਮਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਜਲਾਸ ਦੌਰਾਨ ਮੌਜੂਦਾ ਮੈਂਬਰਾਂ ਦੀ ਸਰਬਸੰਮਤੀ ਨਾਲ ਜ਼ਿਲਾ ਫਰੀਦਕੋਟ ਦੀ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਨਵੀਂ ਚੁਣੀ ਗਈ ਕਮੇਟੀ ਵਿੱਚ ਹੇਠ ਲਿਖੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ । ਜਿਸ ਵਿਚ ਜ਼ਿਲਾ ਪ੍ਰਧਾਨ ਸ੍ਰੀ ਲਾਭ ਸਿੰਘ ,ਜਰਨਲ ਸਕੱਤਰ ਸ੍ਰੀ ਜਨਕ ਰਾਜ ਜਨਕੂ, ਕੈਸ਼ੀਅਰ ਸ੍ਰੀ ਗੁਰਪ੍ਰੀਤ ਸਿੰਘ ਹੈਪੀ , ਸੀਨੀਅਰ ਮੀਤ ਪ੍ਰਧਾਨ ਸ੍ਰੀ ਪ੍ਰਦੀਪ ਕੁਮਾਰ ਕਾਊ ਸੀਨੀਅਰ ਮੀਤ ਪ੍ਰਧਾਨ ਸ੍ਰੀ ਹਰੀਦਾਸ, ਪ੍ਰੈੱਸ ਸਕੱਤਰ ਸ੍ਰੀ ਸੁਖਮੰਦਰ ਸਿੰਘ ਗਿੱਲ ,ਮੁੱਖ ਸਲਾਹਕਾਰ ਸ੍ਰੀ ਜਤਿੰਦਰ ਕੁਮਾਰ, ਸ੍ਰੀ ਨਵਦੀਪ ਸਿੰਘ, ਸ਼੍ਰੀ ਸਿਮਰਜੀਤ ਸਿੰਘ ਬਰਾੜ, ਗੁਰਤੇਜ ਸਿੰਘ ਖਹਿਰਾ ਆਦਿ ਲਗਾਏ ਗਏ। ਇਸ ਤੋਂ ਇਲਾਵਾ ਹੇਠ ਲਿਖੇ ਸਾਥੀਆਂ ਨੂੰ ਕਮੇਟੀ ਦੇ ਮੈਂਬਰ ਵਜੋਂ ਚੁਣਿਆ ਗਿਆ ਜਿਵੇ ਕਿ , ਸ੍ਰੀ ਸੁਖਜੀਤ ਸਿੰਘ, ਸ੍ਰੀ ਗੁਨਰਾਜ ਸਿੰਘ ਖਹਿਰਾ, ਸਾਹਿਲ, ਪ੍ਰੀਤ ਸਿੰਘ ਬਰਾੜ, ਸ੍ਰੀ ਰਵਿੰਦਰ ਕੁਮਾਰ, ਦਿਲਪ੍ਰੀਤ ਸਿੰਘ, ਜਸਵਿੰਦਰ ਸਿੰਘ ਜੱਸੀ, ਕੁਲਦੀਪ ਸਿੰਘ, ਪਰਮਿੰਦਰ ਸਿੰਘ, ਨਵਪ੍ਰੀਤ ਸ਼ਰਮਾ, ਪ੍ਰੀਤ ਭਾਟੀਆ, ਰਾਜਵੀਰ ਸਿੰਘ ਆਦਿ। ਇਸ ਮੌਕੇ ਭਰਾਤਰੀ ਜਥੇਬੰਦੀਆਂ ਵੱਲੋਂ ਪੁੱਜੇ ਵਿਸ਼ੇਸ ਪ੍ਰਤੀਨਿਧੀਆਂ, ਜਿਨ੍ਹਾਂ ਵਿੱਚ ਸ੍ਰੀ ਵੀਰ ਇੰਦਰਜੀਤ ਸਿੰਘ ਪੁਰੀ, ਸ੍ਰੀ ਸਿਮਰਜੀਤ ਸਿੰਘ ਬਰਾੜ,ਸ੍ਰੀ ਗੁਰਤੇਜ ਸਿੰਘ ਖਹਿਰਾ ਅਤੇ ਸ਼੍ਰੀ ਜਤਿੰਦਰ ਕੁਮਾਰ ਜੀ ਸ਼ਾਮਿਲ ਸਨ, ਜਿਨ੍ਹਾਂ ਜਥੇਬੰਦਕ ਸੰਦੇਸ਼ ਦਿੰਦਿਆਂ ਦੇਸ਼ ਵਿੱਚ ਵੱਧ ਰਹੀਆਂ ਚੁਣੌਤੀਆਂ ‘ਤੇ ਚਰਚਾ ਕੀਤੀ। ਉਨ੍ਹਾਂ ਵੱਲੋਂ ਵਧ ਰਹੀ ਫਿਰਕਾਪ੍ਰਸਤੀ, ਵੱਧ ਰਹੀ ਬੇਰੁਜ਼ਗਾਰੀ, ਮਹਿੰਗੀ ਹੋ ਰਹੀ ਸਿੱਖਿਆ, ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ, ਦੂਸ਼ਿਤ ਹੋ ਰਹੇ ਵਾਤਾਵਰਨ, ਵਿਗੜਦੇ ਅਮਨ-ਕਾਨੂੰਨ ਅਤੇ ਦੇਸ਼ ਭਗਤਾਂ ਦੀਆਂ ਯਾਦਗਾਰਾਂ ਨੂੰ ਬਚਾਉਣ ਵਰਗੇ ਅਹਿਮ ਮਸਲਿਆਂ ‘ਤੇ ਕਰੜਾ ਸੰਘਰਸ਼ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਭਰਾਤਰੀ ਜਥੇਬੰਦੀਆਂ ਤੋਂ ਸ੍ਰੀ ਸੂਰਤ ਸਿੰਘ ਮਾਹਲਾ, ਸ਼੍ਰੀ ਅਜੀਤ ਸਿੰਘ ਖਾਲਸਾ, ਸ਼੍ਰੀ ਅਮੀ ਚੰਦ ਸ਼੍ਰੀ ਦਲਵਿੰਦਰ ਸਿੰਘ ਮਾਹਲਾ, ਸ਼੍ਰੀ ਹਰਦੀਪ ਸਿੰਘ ਯੋਇ ਆਦਿ ਸਾਥੀ ਸ਼ਾਮਿਲ ਹੋਏ. ਇਸੇ ਦੌਰਾਨ ਉਨ੍ਹਾਂ ਸਾਰੇ ਸਾਥੀਆਂ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਛੇਵੀਂ ਸੂਬਾਈ ਜਥੇਬੰਦਕ ਕਾਨਫਰੰਸ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਹ ਕਾਨਫਰੰਸ 6 ਅਤੇ 7 ਮਾਰਚ ਨੂੰ ਸ੍ਰੀ ਗੁਰੂ ਰਵਿਦਾਸ ਮੰਦਰ, ਤਲਵਾੜਾ, ਜ਼ਿਲਾ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤੀ ਜਾਵੇਗੀ। ਪ੍ਰਤੀਨਿਧੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਕਾਨਫਰੰਸ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਮਸਲਿਆਂ ‘ਤੇ ਸਾਂਝੀ ਰਣਨੀਤੀ ਬਣਾਈ ਜਾਵੇ। ਅੰਤ ਵਿੱਚ ਭਰਾਤਰੀ ਜਥੇਬੰਦੀਆਂ ਦੇ ਪ੍ਰਤੀਨਿਧੀਆਂ ਵੱਲੋਂ ਜ਼ਿਲਾ ਫਰੀਦਕੋਟ ਦੀ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦਿਆਂ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਦੇ ਹਰ ਐਕਸ਼ਨ ਵਿੱਚ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਵਰਕਰ ਮੌਜੂਦ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਦੂਸ਼ਿਤ ਤੇ ਮੈਲਾ ਪਾਣੀ ਪੀ ਕੇ ਕਾਠਗੜ੍ਹ ਨਿਵਾਸੀ ਕਿਵੇਂ ਤੁੰਦਰੁਸਤ ਰਹਿ ਸਕਦੇ, ਬੀਮਾਰੀਆਂ ਵੰਡ ਰਿਹਾਂ ਵਾਟਰ ਸਪਲਾਈ ਵਿਭਾਗ
Next articleਅੰਬੇਡਕਰ ਭਵਨ ਟਰੱਸਟ (ਰਜਿ.) ਦੇ ਨਵੇਂ ਚੇਅਰਮੈਨ ਬਣੇ ਡਾ. ਰਾਹੁਲ ਜੱਸੀ