

ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਦੂਸ਼ਿਤ ਤੇ ਮੈਲਾ ਪਾਣੀ ਪੀ ਕੇ ਕਾਠਗੜ੍ਹ ਨਿਵਾਸੀ ਕਿਵੇ ਤੁੰਦਰੁਸਤ ਰਹਿ ਸਕਣਗੇ | ਅਜਿਹਾ ਹਾਲ ਕਾਠਗੜ੍ਹ ਦੇ ਆਸ ਪਾਸ ਬਣਿਆ ਹੋਇਆ ਹੈ | ਲੋਕਾਂ ਦੇ ਘਰਾਂ ਨੂੰ ਦੂਸ਼ਿਤ ਤੇ ਬਦਬੂਦਾਰ ਪਾਣੀ ਦੀ ਸਪਲਾਈ ਹੋ ਰਹੀ ਹੈ ਜਿਸ ਨਾਲ ਲੋਕ ਬੀਮਾਰੀਆਂ ਦੀ ਜਕੜ ਵਿੱਚ ਆ ਰਹੇ ਹਨ | ਪਿੰਡ ਵਾਸੀਆਂ ਨੂੰ ਸ਼ੁੱਧ ਪਾਣੀ ਪੀਣ ਦੇ ਲਈ ਤਰਸਣਾ ਪੈ ਰਿਹਾਂ ਹੈ | ਜਦਕਿ ਜਲ ਸਪਲਾਈ ਵਿਭਾਗ ਲੋਕਾਂ ਨੂੰ ਬੀਮਾਰੀਆਂ ਵੰਡ ਰਿਹਾ ਹੈ | ਦੂਸ਼ਿਤ ਪਾਣੀ ਦੀ ਸਪਲਾਈ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਪਿੰਡ ਵਾਸੀਆ ਨੇ ਦੱਸਿਆ ਕਿ ਬੇਸ਼ਕ ਜਲ ਸਪਲਾਈ ਵਿਭਾਗ ਲੋਕਾ ਨੂੰ ਸ਼ੁੱਧ ਪਾਣੀ ਮੁਹੱਈਆਂ ਕਰਵਾਉਣ ਲਈ ਯਤਨ ਕਰ ਰਿਹਾ ਹੈ ਲੇਕਿਨ ਲੋਕਾਂ ਨੂੰ ਸਾਫ ਪਾਣੀ ਨਹੀ ਮਿਲ ਰਿਹਾ | ਇਹ ਸਭ ਵਿਭਾਗ ਦੀ ਲਾਪ੍ਰਵਾਹੀ ਦੇ ਚੱਲਦੇ ਹੋ ਰਿਹਾ ਹੈ | ਇਲਾਕਾ ਨਿਵਾਸੀਆਂ ਨੌਜਵਾਨ, ਬੱਚੇ , ਬੁੱਢੇ ਸਾਰੇ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਲੋਕ ਪਿਛਲੇ ਦੋ ਦਿਨ ਤੋਂ ਗੰਦੇ ਤੇ ਬਦਬੂਦਾਰ ਪਾਣੀ ਦੀ ਸਮੱਸਿਆ ਨਾਲ ਪਰੇਸ਼ਾਨ ਹਨ | ਗੰਦੇ ਪਾਣੀ ਦਾ ਮੁੱਖ ਕਾਰਨ ਟੈਂਕੀ ਦੀ ਸਫਾਈ ਨਾ ਹੋਣ ਤੇ ਜਗ੍ਹਾ ਜਗ੍ਹਾ ਤੇ ਲੀਕੇਜ਼ ਹੋਣ ਪਾਇਆ ਗਿਆ | ਜਦਕਿ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਗਈ | ਪੀਣ ਵਾਲੇ ਪਾਣੀ ਦੀ ਇਸ ਸਮੱਸਿਆ ਨੂੰ ਜਦ ਪੰਚਾਇਤ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਕਾਠਗੜ੍ਹ ਦੀ ਸਰਪੰਚ ਰਿਸ਼ੂ ਬਾਲਾ ਨੇ ਤੁਰੰਤ ਖੁਦ ਪਾਣੀ ਵਾਲੀ ਟੈਂਕੀ ਨੂੰ ਚੈੱਕ ਕੀਤਾ ਤਾ ਦੇਖਿਆ ਕਿ ਪਾਣੀ ਵਾਲੇ ਟੈਂਕੀ ਤੇ ਢੱਕਣ ਵੀ ਨਹੀ ਤੇ ਟੈੰਕੀ ਦੀ ਕੋਈ ਸਫਾਈ ਤੱਕ ਵੀ ਨਹੀ ਕੀਤੀ ਸੀ | ਜਿਸ ਨੂੰ ਉਨ੍ਹਾਂ ਨੇ ਮੌਕੇ ਤੇ ਹੀ ਟੈਂਕੀ ਨੂੰ ਸਾਫ ਕਰਵਾਇਆ ਤੇ ਜਲ ਸਪਲਾਈ ਵਿਭਾਗ ਦੇ ਕਰਮਚਾਰੀ ਨੂੰ ਅੱਗੇ ਤੋਂ ਟੈਂਕੀ ਦੀ ਸਾਫ ਸਫਾਈ ਵੱਲ ਧਿਆਨ ਦੇਣ ਦੀ ਤਾੜਨਾ ਕੀਤੀ |ਥਾਂ ਥਾਂ ਹੋ ਰਹੀ ਲੀਕੇਜ਼ ,ਵਿਭਾਗ ਨਹੀ ਦੇ ਰਿਹਾ ਕੋਈ ਧਿਆਨ ਲੋਕ ਨੂੰ ਸਾਫ ਤੇ ਸ਼ੁੱਧ ਪਾਣੀ ਦੇਣ ਦੀ ਦਾਅਵਿਆ ਦੀ ਉਦੋਂ ਪੋਲ ਖੁੱਲੀ ਜਦੋਂ ਕਾਠਗੜ੍ਹ ਵਿੱਚ ਗੰਦੇ ਦੇ ਬਦਬੂਦਾਰ ਪਾਣੀ ਨਾਲ ਲੋਕਾਂ ਵਿੱਚ ਹੜਕੰਪ ਮਚ ਗਿਆ | ਦੇਖਣ ਵਿੱਚ ਆਇਆ ਕਿ ਪਿੰਡ ਵਿੱਚ ਜਗਾਂ ਜਗਾਂ ਪਾਣੀ ਦੀ ਲੀਕੇਜ਼ , ਗੰਦੇ ਤੇ ਸਾਫ ਪਾਣੀ ਮਿਕਸ ਹੋ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ | ਜਿਸ ਨਾਲ ਲੋਕ ਬੀਮਾਰੀਆਂ ਦੀ ਜਕੜ ਵਿੱਚ ਆ ਰਹੇ ਹਨ | ਲੋਕਾਂ ਨੇ ਜਲ ਵਿਭਾਗ ਨੂੰ ਥਾਂ ਥਾਂ ਹੋ ਰਹੀ ਲੀਕੇਜ਼ ਨੂੰ ਤੁਰੰਤ ਠੀਕ ਕਰਵਾਉਣ ਲਈ ਅਪੀਲ ਕੀਤੀ | ਘਰ ਘਰ ਜਾ ਕੇ ਸਿਹਤ ਵਿਭਾਗ ਕਰ ਰਿਹਾ ਜਾਗਰੂਕ ਕਸਬੇ ਵਿੱਚ ਪਿਛਲੇ ਕਈ ਦਿਨਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਹੋਣ ਕਰਕੇ ਲੋਕ ਅਲੱਗ ਅਲੱਗ ਬੀਮਾਰੀਆਂ ਦੀ ਲਪੇਟ ਵਿੱਚ ਆ ਚੁੱਕੇ ਹਨ | ਜਿਸਦੇ ਚੱਲਦੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਘਰ ਘਰ ਜਾ ਕੇ ਪਾਣੀ ਉਬਾਲ ਕੀ ਪੀਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ | ਜਦੋਂ ਇਸ ਸਬੰਧ ਵਿੱਚ ਐਸ ਐਮ ਓ ਬਲਾਚੌਰ ਜਤਿੰਦਰ ਪਾਲ ਜਿਨਾਂ ਕੋਲ ਵਾਧੂ ਚਾਰਜ ਹੈ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਹੈਥਲ ਵਰਕਰਾਂ ਦੀ ਟੀਮ ਡਿਊਟੀ ਲਗਾਈ ਗਈ ਹੈ ਉਹ ਘਰ ਘਰ ਜਾ ਕੇ ਲੋਕਾਂ ਨੂੰ ਪਾਣੀ ਉਬਾਲ ਕੇ ਪੀਣ ਤੇ ,ਓਆਰਐਸ ਦੇ ਪੈਕਟ ਵੰਡੇ ਜਾ ਰਹੇ ਹਨ ਤੇ ਲੋਕਾਂ ਨੂੰ ਆਪਣੇ ਆਪਣੇ ਘਰਾਂ ਦੀ ਟੈਂਕੀਆਂ ਨੂੰ ਤੁਰੰਤ ਸਾਫ ਕਰਨ ਤੇ ਪਾਣੀ ਵਿੱਚ ਕਲੋਰੀਨ ਦੀਆਂ ਗੋਲੀਆਂ ਪਾਉਣ ਲਈ ਕਿਹਾ ਗਿਆ | ਜਦੋਂ ਇਸ ਸਬੰਧ ਵਿੱਚ ਐਸ ਡੀ ਓ ਵਾਟਰ ਸਪਲਾਈ ਮਨਜੀਤ ਸਿੰਘ ਨਵਾਂਸ਼ਹਿਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਣੀ ਦੀ ਟੈਂਕੀ ਦੀ ਸਫਾਈ ਕਰਵਾਈ ਗਈ ਹੈ। ਅਤੇ ਉਸ ਵਿੱਚ ਕਲੋਰੀਨ ਦੀ ਦਵਾਈ ਪੁਆਈ ਜਾ ਰਹੀ ਹੈ | ਜਲਦ ਹੀ ਇਸ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰ ਲਿਆ ਜਾਵੇਗਾ ਤੇ ਲੋਕਾ ਨੂੰ ਸ਼ੁੱਧ ਤੇ ਸਾਫ ਸੁਥਰਾ ਪਾਣੀ ਮੁਹੱਈਆ ਹੋਵੇਗਾ |
https://play.google.com/store/apps/details?id=in.yourhost.samajweekly


