HOME ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਨਵੇਂ ਚੇਅਰਮੈਨ ਬਣੇ ਡਾ. ਰਾਹੁਲ ਜੱਸੀ

ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਨਵੇਂ ਚੇਅਰਮੈਨ ਬਣੇ ਡਾ. ਰਾਹੁਲ ਜੱਸੀ

2
 ਫੋਟੋ ਕੈਪਸ਼ਨ:  ਨਵੇਂ ਚੇਅਰਮੈਨ ਡਾ. ਰਾਹੁਲ ਜੱਸੀ ਅੰਬੇਡਕਰ ਭਵਨ ਟਰੱਸਟ ਦੇ ਟਰੱਸਟੀਆਂ ਨਾਲ।

ਜਲੰਧਰ   (ਸਮਾਜ ਵੀਕਲੀ)   ਅੰਬੇਡਕਰ ਭਵਨ ਟਰੱਸਟ  (ਰਜਿ.) ਦੇ ਬੋਰਡ ਆਫ ਟਰੱਸਟੀਜ਼ ਦੀ ਮੀਟਿੰਗ ਚੇਅਰਮੈਨ ਸ੍ਰੀ ਸੋਹਨ ਲਾਲ ਦੀ ਪ੍ਰਧਾਨਗੀ ਹੇਠ ਅੰਬੇਡਕਰ ਭਵਨ, ਡਾ. ਅੰਬੇਡਕਰ ਮਾਰਗ, ਜਲੰਧਰ ਵਿਖੇ ਹੋਈ। ਮੀਟਿੰਗ ਵਿੱਚ ਨਵੀਂ ਬੌਡੀ ਦੀ ਚੋਣ ਕੀਤੀ ਗਈ ਅਤੇ ਸਾਰੇ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ।  ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਸਮਰਪਿਤ ਨੌਜਵਾਨ ਡਾ. ਰਾਹੁਲ ਜੱਸੀ ਨੂੰ ਸਰਬਸੰਮਤੀ ਨਾਲ ਟਰੱਸਟ ਦਾ ਨਵਾਂ ਚੇਅਰਮੈਨ ਚੁਣਿਆ ਗਿਆ। ਡਾ. ਜੀ.ਸੀ. ਕੌਲ ਨੂੰ ਵਾਈਸ ਚੇਅਰਮੈਨ, ਮਹਿੰਦਰ ਪਾਲ ਸੰਧੂ – ਜਨਰਲ ਸੈਕਟਰੀ, ਬਲਦੇਵ ਰਾਜ ਭਾਰਦਵਾਜ – ਫਾਈਨੈਂਸ ਸੈਕਟਰੀ, ਐਡਵੋਕੇਟ ਯੱਗਿਆਦੀਪ – ਜੁਆਇੰਟ ਸੈਕਟਰੀ ਅਤੇ ਹਰਮੇਸ਼ ਜੱਸਲ ਨੂੰ ਆਡੀਟਰ ਸਰਬ ਸੰਮਤੀ ਨਾਲ ਚੁਣਿਆ ਗਿਆ। ਇਹ ਵਰਣਨ ਯੋਗ ਹੈ ਕਿ ਡਾ. ਅੰਬੇਡਕਰ ਮਾਰਗ (ਨਕੋਦਰ ਰੋਡ), ਜਲੰਧਰ ਵਿਖੇ ਸਥਿਤ ਅੰਬੇਡਕਰ ਭਵਨ ਇੱਕ ਇਤਿਹਾਸਿਕ ਸਥਾਨ ਹੈ, ਜਿੱਥੇ  ਕਰੋੜਾਂ ਲੋਕਾਂ ਦੇ ਮਸੀਹਾ, ਨਾਰੀ ਜਾਤੀ ਦੇ ਮੁਕਤਾਦਾਤਾ ਅਤੇ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ  ਡਾ. ਭੀਮ ਰਾਓ ਅੰਬੇਡਕਰ 27 ਅਕਤੂਬਰ, 1951 ਨੂੰ ਆਏ ਅਤੇ ਲੱਖਾਂ ਲੋਕਾਂ ਨੂੰ ਸੰਬੋਧਿਤ ਹੋਏ। ਬਾਬਾ ਸਾਹਿਬ ਦੇ ਪੈਰੋਕਾਰ, ਮਹਾਨ ਚਿੰਤਕ, ਮਿਸ਼ਨਰੀ ਲੇਖਕ, ਨਿਡਰ ਬੁਲਾਰੇ ਅਤੇ ਭੀਮ ਪਤ੍ਰਿਕਾ ਦੇ ਸੰਪਾਦਕ ਲਾਹੌਰੀ ਰਾਮ ਬਾਲੀ ਨੇ ਆਪਣੇ ਸਾਥੀ ਕਰਮ ਚੰਦ ਬਾਠ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ. ਅੰਬੇਡਕਰ ਦੀ ਚਰਨ ਛੋਹ ਪ੍ਰਾਪਤ ਇਹ ਭੂਮੀ ਸੰਨ 1963 ਵਿੱਚ ਖਰੀਦੀ ਅਤੇ ਇਸ ਦੀ ਦੇਖ-ਰੇਖ ਕਰਨ ਵਾਸਤੇ 1972 ਵਿੱਚ ਅੰਬੇਡਕਰ ਭਵਨ ਟਰੱਸਟ  ਦੇ ਨਾਮ ਵਿੱਚ ਟਰੱਸਟ ਬਣਾ ਕੇ ਆਪਣੇ ਟਰੱਸਟੀ ਸਾਥੀਆਂ ਦੇ ਸਹਿਯੋਗ ਨਾਲ ਇਸ ਤੇ ਆਲੀਸ਼ਾਨ ਅੰਬੇਡਕਰ ਭਵਨ ਬਣਾ ਕੇ ਬਾਬਾ ਸਾਹਿਬ ਦੀ ਵਿਰਾਸਤ ਕਾਇਮ ਕਰ ਦਿੱਤੀ।  ਇਹ ਅੰਬੇਡਕਰ ਭਵਨ 1963 ਤੋਂ ਹੀ ਅੰਬੇਡਕਰੀ ਗਤੀਵਿਧੀਆਂ ਅਤੇ ਨਿਰੋਲ ਵਿਚਾਰਧਾਰਾ ਦਾ ਕੇਂਦਰ ਰਿਹਾ ਹੈ। ਪੰਜਾਬ ਵਿੱਚ ਰੀਪਬਲੀਕਨ ਪਾਰਟੀ ਆਫ ਇੰਡੀਆ (ਆਰ.ਪੀ.ਆਈ.) ਦਾ 1964 ਦਾ ਸਰਬ ਭਾਰਤ ਮੋਰਚਾ ਅਤੇ ਜੇਲ੍ਹ-ਭਰੋ ਅੰਦੋਲਨ ਵੀ ਇੱਥੋਂ ਹੀ ਸ਼ੁਰੂ ਹੋਇਆ ਸੀ। ਟਰੱਸਟ ਦੇ ਨਵੇਂ ਬਣੇ ਚੇਅਰਮੈਨ ਡਾ. ਰਾਹੁਲ ਜੱਸੀ ਨੇ ਸਭ ਟਰੱਸਟੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਨੂੰ ਇੱਕ ਅਜਿਹੀ ਸੰਸਥਾ ਦਾ ਚੇਅਰਮੈਨ ਬਣਾਇਆ ਗਿਆ ਹੈ ਜਿਸ ਵਿੱਚ ਸਾਡੇ ਪੁਰਖੇ ਜਿਵੇਂ ਕਿ ਸ਼੍ਰੀ ਐਲ.ਆਰ. ਬਾਲੀ ਜੀ ਅਤੇ ਮੇਰੇ ਪਿਤਾ ਸ਼੍ਰੀ ਰਾਮ ਲਾਲ ਜੱਸੀ ਜੀ ਕੰਮ ਕਰਦੇ ਸਨ। ਉਨ੍ਹਾਂ ਨੇ ਅੱਗੇ ਕਿਹਾ ਕਿ ਆਪ ਸਭ ਨੇ ਜੋ ਮੇਰੇ ਵਿੱਚ ਭਰੋਸਾ ਜਤਾਇਆ ਹੈ, ਉਸ ਨੂੰ ਹਮੇਸ਼ਾ ਬਰਕਰਾਰ ਰੱਖਿਆ ਜਾਵੇਗਾ। ਇਸ ਮੌਕੇ ਸਰਬ ਸ਼੍ਰੀ ਚਰਨ ਦਾਸ ਸੰਧੂ, ਡਾ. ਸੁਰਿੰਦਰ ਅਜਨਾਤ, ਡਾ. ਰਾਹੁਲ ਕੁਮਾਰ ਬਾਲੀ, ਡਾ. ਤਰਸੇਮ ਸਾਗਰ ਅਤੇ ਕਮਲਸ਼ੀਲ ਬਾਲੀ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਰਾਹੀਂ ਦਿੱਤੀ।

 ਬਲਦੇਵ ਰਾਜ ਭਾਰਦਵਾਜ

 ਵਿੱਤ ਸਕੱਤਰ ਅੰਬੇਡਕਰ ਭਵਨ ਟਰੱਸਟ (ਰਜਿ.), ਜਲੰਧਰ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous article‘ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ’ ਦਾ ਜ਼ਿਲਾ ਫ਼ਰੀਦਕੋਟ ਵਿਖੇ ਜਥੇਬੰਦਕ ਇਜਲਾਸ ਅਤੇ ਨਵੀਂ ਕਮੇਟੀ ਦਾ ਗਠਨ
Next articleਕਾਮਰੇਡ ਮਾਸਟਰ ਅਜੀਤ ਸਿੰਘ ਦਾ ਨਾਵਲ ‘ਪੀਲੇ ਪੱਤੇ’ ਲੋਕ ਅਰਪਿਤ