ਸ਼ਹੀਦ ਭਗਤ ਸਿੰਘ ਯੰਗ ਸਪੋਰਟਸ ਲੋਕ ਭਲਾਈ ਕਲੱਬ ਵਿਰਕ ਵੱਲੋਂ ਡੇਂਗੂ ਮੱਛਰ ਦੀ ਰੋਕਥਾਮ ਲਈ ਫੌਗਿੰਗ ਦੀ ਸੇਵਾ ਕੀਤੀ ਗਈ

ਫਿਲੌਰ/ਅੱਪਰਾ (ਸਮਾਜ ਵੀਕਲੀ)  (ਜੱਸੀ)-ਸ਼ਹੀਦ ਭਗਤ ਸਿੰਘ ਯੰਗ ਸਪੋਰਟਸ ਲੋਕ ਭਲਾਈ ਕਲੱਬ ਵਿਰਕ ਵੱਲੋਂ ਡੇਂਗੂ ਮੱਛਰ ਦੀ ਰੋਕਥਾਮ ਲਈ ਡਾਕਟਰ ਭੀਮ ਰਾਓ ਅੰਬੇਡਕਰ ਜੀ ਚੌਂਕ ਵਿੱਚੋਂ ਫੌਗਿੰਗ ਦੀ ਸੇਵਾ ਸ਼ੁਰੂ ਕੀਤੀ ਗਈ ਇਸ ਮੌਕੇ ਡਾਕਟਰ ਭੀਮ ਰਾਓ  ਅੰਬੇਡਕਰ ਮਿਸ਼ਨ ਸੋਸਾਇਟੀ ਵਿਰਕ ਦੇ ਸਰਪ੍ਰਸਤ ਡਾ: ਪਿਆਰਾ ਲਾਲ ਜੀ ਵਿਰਕ ਅਤੇ ਸਾਥੀਆਂ ਨੇ ਸਹਿਯੋਗ ਕੀਤਾ ਗਿਆ | ਡਾਕਟਰ ਅੰਬੇਡਕਰ ਚੌਂਕ ਵਾਲਾ ਏਰੀਆ ਫੌਗਿੰਗ ਨਾਲ ਕਵਰ ਕੀਤਾ ਗਿਆ ਅਤੇ ਇਹ ਸੇਵਾ ਨਿਰੰਤਰ ਚਲੇਗੀ ਅਤੇ ਪੂਰਾ ਪਿੰਡ ਫੌਗਿੰਗ ਸਪਰੇਅ ਨਾਲ ਕਵਰ ਕੀਤਾ ਜਾਵੇਗਾ । ਇਸ ਮੌਕੇ ਸ਼ਹੀਦ ਭਗਤ ਸਿੰਘ ਯੰਗ ਸਪੋਰਟਸ ਲੋਕ ਭਲਾਈ ਕਲੱਬ ਵਿਰਕ ਦੇ ਸਮੂਹ ਅਹੁਦੇਦਾਰਾਂ ਤੇ ਕਲੱਬ ਫਾਊੰਡਰ ਸਮਾਜ ਸੇਵਕ ਲਾਡੀ ਬਸਰਾ ਨੇ ਕਿਹਾ ਕਿ ਸਾਰੇ ਨਗਰ ਨਿਵਾਸੀ ਕਲੱਬ ਨੂੰ ਇਸ ਸੇਵਾ ਵਿੱਚ ਸਹਿਯੋਗ ਦੇਣ ਅਤੇ ਪਿੰਡ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਉਣ ਵਿੱਚ ਕਲੱਬ ਦੀ ਸਹਾਇਤਾ ਕਰਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਤਰਕਸ਼ੀਲਾਂ ਨੇ 8 ਸਤੰਬਰ ਦੀ ਪਰਿਵਾਰਕ ਮਿਲਣੀ ਦੀ ਰੂਪਰੇਖਾ ਉਲੀਕੀ
Next articleਢੱਕ ਮਜਾਰਾ ਵਿਖੇ ਸਾਲਾਨਾ ਛਿੰਝ ਮੇਲੇ ਦੌਰਾਨ ਪਹਿਲਵਾਨਾਂ ਨੇ ਦਿਖਾਏ ਜੌਹਰ