ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੋਸਾਇਟੀ ਵੱਲੋਂ ਸ਼ਹੀਦਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਤੇ ਖਟਕੜ ਕਲਾਂ ਵਿਖੇ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿੱਚ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੋਸਾਇਟੀ ਬੰਗਾ ਵਲੋਂ ਸ਼ਹੀਦਾਂ ਦੀ ਚਰਨ ਛੋਹ ਪ੍ਰਾਪਤ ਪਾਵਨ ਭੂਮੀ ਖਟਕੜ ਕਲਾਂ ਵਿਖੇ ਬੀਬੀ ਅਮਰ ਕੌਰ ਯਾਦਗਾਰੀ ਹਾਲ ਵਿਚ ਇਕ ਭਾਵਪੂਰਨ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਭਤੀਜ ਨੂੰਹ ਸ਼੍ਰੀਮਤੀ ਤੇਜੀ ਸੰਧੂ ਜੀ ਨੇ ਕੀਤੀ। ਸ਼੍ਰੀ ਰਾਜਿੰਦਰ ਪਾਲ ਲਖਨਪਾਲ ਜੀ ਅਤੇ ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਜੀ ਮੁੱਖ ਮਹਿਮਾਨ ਦੇ ਤੌਰ ਸ਼ਾਮਿਲ ਹੋਏ। ਇੰਗਲੈਂਡ ਵਿਚ ਹੋਏ ਵਰਡ ਕੱਪ ਕੱਬਡੀ ਕੱਪ ਦੀ ਚੈਪੀਅਨ ਰਹੀ ਮਨੀਸ਼ਾ ਵਾਸੀ ਬੰਗਾ ਨੂੰ ਫੁਲਕਾਰੀ, ਮੈਡਲ, ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸਿੱਖ ਨੈਸ਼ਨਲ ਕਾਲਜ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੂੰ MSC ਵਿਚੋਂ ਯੂਨੀਵਰਸਿਟੀ ਚੋਂ ਮੈਰਿਟ ਵਿਚ ਛੇਵੇਂ ਸਥਾਨ ਤੇ ਆਉਣ ਕਰਕੇ ਸਨਮਾਨ ਚਿੰਨ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਸੋਸਾਇਟੀ ਦੀ ਪ੍ਰਧਾਨ ਮਨਜੀਤ ਕੌਰ ਬੋਲਾ ਜੀ ਨੇ ਇਨ੍ਹਾਂ ਦੋਵੇਂ ਵਿਦਿਆਰਥਣਾ ਬਾਰੇ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਆਪਣੇ ਪਰਿਵਾਰ ਦੇ ਨਾਲ ਨਾਲ ਆਪਣੇ ਸ਼ਹਿਰ, ਸੂਬੇ ਅਤੇ ਦੇਸ਼ ਦਾ ਨਾਮ ਆਪਣੀ ਮਿਹਨਤ ਨਾਲ ਪੂਰੀ ਦੁਨੀਆਂ ਚ ਰੋਸ਼ਨ ਕਰਦੇ ਹਨ। ਸੋਸਾਇਟੀ ਵਲੋਂ ਪੰਜਾਬ ਦੇ ਉਸਤਾਦ ਸ਼ਾਇਰ ਕੁਲਵਿੰਦਰ ਕੁੱਲਾ ਜੀ ਨੂੰ ਉਨ੍ਹਾਂ ਦੀ ਲਿਖੀ ਪੁਸਤਕ ( ਰਣ ਤੋਂ ਤਾਜ ਤੱਕ) ਲਈ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾ ਰਾਹੋਂ ਤੋਂ ਪ੍ਰਧਾਨ ਮਲਕੀਤ ਸਿੰਘ ਜੀ ਨੂੰ ਅਤੇ ਬਲਦੀਪ ਸਿੰਘ ਰਾਹੋਂ ਅਤੇ ਸ਼੍ਰੀਮਤੀ ਹਰਬੰਸ ਕੌਰ ਨੂੰ ਸੋਸਾਇਟੀ ਦੇ ਕੰਮਾਂ ਵਿਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਾਰੇ ਬੁਲਾਰਿਆਂ ਅਤੇ ਕਵੀਆਂ ਨੇ ਸ਼ਹੀਦਾਂ ਦੇ ਦੱਸੇ ਰਸਤੇ ਤੇ ਚੱਲਣ ਦਾ ਸੰਕਲਪ ਦਹੁਰਾਇਆ ਅਤੇ ਅਜੋਕੇ ਸਮੇ ਵਿੱਚ ਸਮਾਜਵਾਦ ਦੀ ਜਗ੍ਹਾ ਸਾਮਵਾਦ ਦਾ ਬੋਲ ਬਾਲਾ ਹੋਣ ਤੇ ਚਿੰਤਾ ਪ੍ਰਗਟਾਈ। ਕਵੀ ਸਰਦਾਰ ਜਸਬੀਰ ਸਿੰਘ ਮੋਰੋਂ, ਸਰਬਜੀਤ ਸਿੰਘ ਮੰਗੂਵਾਲ, ਡਾ. ਹਰੀ ਕ੍ਰਿਸ਼ਨ, ਅਮਰਦੀਪ ਬੰਗਾ, ਦੀਪ ਕਲੇਰ, ਸ਼ਿੰਗਾਰਾ ਲੰਗੇਰੀ, ਕੁਲਵਿੰਦਰ ਕੁੱਲਾ,ਪ੍ਰਧਾਨ ਸਤੀਸ਼ ਕੁਮਾਰ, ਬੇਬੀ ਤਨੀਸ਼ਠਾ ਲਖਨਪਾਲ, ਮੈਡਮ ਗੁਰਮਿੰਦਰ ਕੌਰ, ਰਾਵੀ ਸਿੱਧੂ, ਅਤੇ ਪ੍ਰਧਾਨ ਮਨਜੀਤ ਕੌਰ ਬੋਲਾ ਨੇ ਆਪਣੀਆਂ ਕਵਿਤਾਵਾਂ ਰਾਹੀਂ ਦਰਸ਼ਕਾਂ ਨਾਲ ਸਾਂਝ ਪਾਈ। ਮੁੱਖ ਮਹਿਮਾਨ ਸ਼੍ਰੀ ਰਾਜਿੰਦਰ ਪਾਲ ਲਖਨਪਾਲ ਜੀ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ ਜੀ ਨਾਲ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਗੂੜ੍ਹੀ ਸਾਂਝ ਦੀਆਂ ਯਾਦਾਂ ਸਾਂਝੀਆਂ ਕੀਤੀਆਂ, ਪ੍ਰਿੰਸੀਪਲ ਤਰਸੇਮ ਸਿੰਘ ਭਿੰਡਰ ਜੀ ਨੇ ਪੜ੍ਹਾਈ ਦੀ ਮਹੱਤਤਾ ਅਤੇ ਸ਼ਹੀਦਾਂ ਦੀ ਕੁਰਬਾਨੀਆਂ ਬਾਰੇ ਆਪਣੇ ਵਿਚਾਰਾਂ ਨਾਲ ਸਾਂਝ ਪਾਈ। ਸੁਰੇਸ਼ ਕੁਮਾਰ ਚੌਹਾਨ, ਰਣਬੀਰ ਸਿੰਘ ਰਾਣਾ, ਪ੍ਰਧਾਨ ਮਲਕੀਤ ਸਿੰਘ, ਪ੍ਰਧਾਨ ਸਤੀਸ਼ ਕੁਮਾਰ ਸੋਨੀ ਜੀ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ। ਸੋਸਾਇਟੀ ਦੇ ਇਗਜ਼ੇਟਿਵ ਮੈਂਬਰ ਸ. ਸੁਰਿੰਦਰ ਸਿੰਘ ਖਾਲਸਾ ਨੌਰਾ,ਪ੍ਰਿੰਸੀਪਲ ਹਰਪ੍ਰੀਤ ਕੌਰ ਅਰੋੜਾ, ਅਮਰਦੀਪ ਬੰਗਾ, ਮਨਜੀਤ ਕੌਰ ਬੋਲਾ, ਕੁਲਬੀਰ ਸਿੰਘ ਪਾਬਲਾ, ਡਾ. ਹਰੀ ਕ੍ਰਿਸ਼ਨ, ਗੁਰਮਿੰਦਰ ਕੌਰ, ਸਰਬਜੀਤ ਸਿੰਘ ਮੰਗੂਵਾਲ, ਰਣਜੀਤ ਕੌਰ ਮਹਿਮੂਦਪੁਰ,ਰਿਚਾ ਅਰੋੜਾ, ਨੇਹਾ ਨੇ ਰਲ ਮਿਲ ਕੇ ਇਸ ਸਮਾਗਮ ਨੂੰ ਸਫਲਤਾ ਦੇ ਸਿਖਰ ਤੱਕ ਪਹੁੰਚਾਇਆ। ਸਟੇਜ ਸਕਤੱਰ ਦੀ ਭੂਮਿਕਾ ਅਮਰਦੀਪ ਬੰਗਾ ਨੇ ਬਾਖੂਬੀ ਸੁੱਚਜੇ ਢੰਗ ਨਾਲ ਨਿਭਾਈ। ਸਮਾਗਮ ਵਿਚ ਪ੍ਰਿੰਸੀਪਲ ਜਸਵਿੰਦਰ ਕੌਰ, ਮੈਡਮ ਕਿਰਨਦੀਪ ਕੌਰ, ਪ੍ਰਧਾਨ ਰਣਬੀਰ ਸਿੰਘ ਰੌਕੀ, ਮੰਜੂਟ ਸਿੰਘ ਮਰਵਾਹਾ, ਬਬਲੀ,ਸੁਰਿੰਦਰਪਾਲ ਸਿੰਘ, ਕੁਲਜਿੰਦਰ ਸਿੰਘ ਹੈਪੀ, ਨਿਰਮਲ ਸਿੰਘ ਬੀਕਾ, ਮਾਸਟਰ ਅਮ੍ਰਿਤਪਾਲ ਸਿੰਘ, ਸੀਤਲ ਰਾਮ ਬੰਗਾ, ਵਿਨਾਇਕ ਲਖਨਪਾਲ, ਝਲਮਣ ਸਿੰਘ ਸਿੱਧੂ ਤੋਂ ਇਲਾਵਾ ਪ੍ਰੈਸ ਰਿਪੋਟਰ ਸੁਰਿੰਦਰ ਕਰਮ, ਚਰਨਜੀਤ ਸੱਲ੍ਹ ਕਲਾਂ, ਨਵਕਾਂਤ ਭਰੋਮਜਾਰਾ ਅਤੇ ਹੋਰ ਬਹੁਤ ਸਾਰੀਆਂ ਸਤਿਕਾਰਤ ਸ਼ਖਸ਼ੀਅਤਾਂ ਇਸ ਸਮਾਗਮ ਵਿਚ ਉਚੇਚੇ ਤੌਰ ਤੇ ਹਾਜ਼ਿਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮੌਸਮ ’ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਚੌਕਸ ਰਹਿਣ ਲੋਕ, ਲੂ ਤੋਂ ਬਚਣ ਲਈ ਵਰਤਣ ਸਾਵਧਾਨੀਆਂ – ਡਿਪਟੀ ਕਮਿਸ਼ਨਰ
Next articleਹਰ ਘਰ ਵਿੱਚ ਤੀਜੀ ਕਾਰ ਹੋਵੇਗੀ ਇਲੈਕਟ੍ਰਿਕ, ਪੈਟਰੋਲ ਬਾਈਕ ਅਤੇ CNG ਆਟੋ ਬੰਦ ਹੋਣਗੇ; ਜਾਣੋ ਕੀ ਹੈ ਦਿੱਲੀ ਸਰਕਾਰ ਦੀ ਨਵੀਂ ਈਵੀ ਨੀਤੀ