ਕੌਮਾਂਤਰੀ ਢਾਂਚੇ ਦੀ ਦੁਰਵਰਤੋਂ ਲਈ ਚੀਨ ਦੀ ਜ਼ਿੰਮੇਵਾਰੀ ਤੈਅ ਕਰੇਗਾ ਅਮਰੀਕਾ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਅਮਰੀਕਾ ਕੌਮਾਂਤਰੀ ਢਾਂਚੇ ਦੀ ਗਲਤ ਵਰਤੋਂ ਲਈ ਚੀਨ ਦੀ ਜ਼ਿੰਮੇਵਾਰੀ ਤੈਅ ਕਰੇਗਾ। ਬਲਿੰਕਨ ਨੇ ਕਿਹਾ ਕਿ ਉਨ੍ਹਾਂ ਆਪਣੇ ਚੀਨੀ ਹਮਰੁਤਬਾ ਯੈਂਗ ਜਿਏਚੀ ਨਾਲ ਫੋਨ ਉਤੇ ਹੋਈ ਗੱਲਬਾਤ ਦੌਰਾਨ ਸ਼ਿਨਜਿਆਂਗ, ਤਿੱਬਤ ਤੇ ਹਾਂਗਕਾਂਗ ਵਿਚ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਮੁੱਦੇ ਉਠਾਏ ਹਨ। ਬਲਿੰਕਨ ਨੇ ਕਿਹਾ ਕਿ ਅਮਰੀਕਾ ਮਨੁੁੱਖੀ ਹੱਕਾਂ ਤੇ ਲੋਕਤਾਂਤਰਿਕ ਕਦਰਾਂ-ਕੀਮਤਾਂ ਲਈ ਆਵਾਜ਼ ਬੁਲੰਦ ਕਰਦਾ ਰਹੇਗਾ।

ਇਸੇ ਦੌਰਾਨ ਵਾਈਟ ਹਾਊਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬਾਇਡਨ ਪ੍ਰਸ਼ਾਸਨ ਅਮਰੀਕਾ ਨੂੰ ਚੀਨ ਨਾਲ ਰਣਨੀਤਕ ਮੁਕਾਬਲੇ ’ਚ ਦੇਖਦਾ ਹੈ ਤੇ ਤਕਨੀਕ ਇਸ ਦਾ ਕੇਂਦਰੀ ਕਾਰਜ ਖੇਤਰ ਹੈ। ਵਾਈਟ ਹਾਊਸ ਦੇ ਅਧਿਕਾਰੀ ਨੇ ਦੱਸਿਆ ਕਿ ਚੀਨ ਦਾ ਮੰਤਵ ਅਮਰੀਕਾ ਦੀ ਲੰਮੇ ਸਮੇਂ ਤੋਂ ਬਰਕਰਾਰ ਤਕਨੀਕੀ ਮੁਹਾਰਤ ਤੋਂ ਅੱਗੇ ਲੰਘਣਾ ਹੈ। ਇਸ ਬਾਰੇ ਕੋਈ ਭੁਲੇਖਾ ਨਹੀਂ ਰੱਖਣਾ ਚਾਹੀਦਾ। ਅਮਰੀਕਾ ਨੇ ਨਾਲ ਹੀ ਕਿਹਾ ਪਰ ਇਸ ਮੰਤਵ ਦੀ ਪ੍ਰਾਪਤੀ ਦੀ ਦੌੜ ’ਚ ਜਿਹੜੇ ਕੌਮੀ ਸੁਰੱਖਿਆ ਤੇ ਅਰਥਵਿਵਸਥਾ ਨਾਲ ਜੁੜੇ ਖ਼ਤਰੇ ਪੈਦਾ ਹੋ ਰਹੇ ਹਨ, ਉਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

Previous articleਯੂਐੱਨ ਵੱਲੋਂ ਨਵੇਂ ਸਕੱਤਰ ਜਨਰਲ ਦੀ ਚੋਣ ਲਈ ਪ੍ਰਕਿਰਿਆ ਸ਼ੁਰੂ
Next articleਚੀਨ ਦੀਆਂ ਚੁਣੌਤੀਆਂ ਦੇ ਟਾਕਰੇ ਲਈ ਅਸੀਂ ਤਿਆਰ: ਬਾਇਡਨ