(ਸਮਾਜ ਵੀਕਲੀ)– ਸ਼ਹੀਦੇ ਆਜ਼ਮ ਭਗਤ ਸਿੰਘ ਇਕ ਅਜਿਹਾ ਨਾਂ ਹੈ ਹਰ ਦੇਸ਼ ਵਾਸੀ ਅਤੇ ਪੰਜਾਬੀ ਦੀ ਜ਼ੁਬਾਨ ਤੇ ਹੈ।ਭਗਤ ਸਿੰਘ ਸ਼ਹੀਦ ਏ ਆਜ਼ਮ ਹੋਣ ਦੇ ਨਾਲ ਨਾਲ ਇਕ ਫਲਸਫ਼ਾ ਹਨ। ਉਨ੍ਹਾਂ ਦੀ ਸ਼ਹੀਦੀ ਆਪਣੇ ਆਪ ਵਿੱਚ ਵਿਲੱਖਣ ਸੀ।ਉਨ੍ਹਾਂ ਦੀ ਹੀ ਯੋਜਨਾ ਸੀ ਤੇ ਅਸੈਂਬਲੀ ਵਿੱਚ ਬੰਦ ਸੁੱਟ ਕੇ ਗ੍ਰਿਫ਼ਤਾਰੀ ਦਿੱਤੀ ਜਾਵੇ।ਭਾਰਤ ਦੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਸਨ।ਉਹ ਇਸ ਗੱਲ ਨੂੰ ਭਲੀ ਭਾਂਤੀ ਸਮਝਦੇ ਸਨ ਕੀ ਦੇਸ਼ ਦੇ ਬਹੁਤੇ ਲੋਕ ਇਹ ਨਹੀਂ ਸਮਝਦੇ ਅੰਗਰੇਜ਼ ਕਿਸ ਤਰ੍ਹਾਂ ਉਨ੍ਹਾਂ ਨੂੰ ਲੁੱਟ ਰਹੇ ਹਨ ਕਿ ਦੇਸ਼ ਵਾਸੀ ਇਹ ਨਹੀਂ ਸਮਝਦੇ ਅੰਗਰੇਜ਼ ਇਸ ਤਰ੍ਹਾਂ ਉਨ੍ਹਾਂ ਨੂੰ ਲੁੱਟ ਰਹੇ ਹਨ। ਉਹ ਇਸ ਗੱਲ ਨੂੰ ਜਾਣਦੇ ਸਨ ਕਿ ਜਦ ਤੱਕ ਲੋਕ ਜਾਗਰੂਕ ਨਹੀਂ ਹੁੰਦੇ ਆਜ਼ਾਦੀ ਪ੍ਰਾਪਤ ਨਹੀਂ ਹੋ ਸਕਦੀ।ਲੋਕਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਨੇ ਗ੍ਰਿਫ਼ਤਾਰੀ ਦਿੱਤੀ।ਉਨ੍ਹਾਂ ਦੀ ਯੋਜਨਾ ਵੀ ਇਹੀ ਸੀ ਕਿ ਮੁਕੱਦਮਾ ਚੱਲੇਗਾ ਤੇ ਉੱਥੇ ਉਹ ਆਪਣੀਆਂ ਸਾਰੀਆਂ ਗੱਲਾਂ ਰੱਖਣਗੇ।ਇਸ ਤਰ੍ਹਾਂ ਇਹ ਗੱਲਾਂ ਦੇਸ਼ਵਾਸੀਆਂ ਤਕ ਪਹੁੰਚਣਗੀਆਂ ਆਪਣੇ ਹੱਕਾਂ ਪ੍ਰਤੀ ਸੁਚੇਤ ਹੋਣਗੇ।ਭਗਤ ਸਿੰਘ ਨੂੰ ਦੇਸ਼ ਭਗਤੀ ਦੀ ਗੁੜ੍ਹਤੀ ਵਿਚ ਹੀ ਮਿਲੀ ਸੀ।ਉਨ੍ਹਾਂ ਦੇ ਘਰ ਦਾ ਮਾਹੌਲ ਹੀ ਅਜਿਹਾ ਸੀ ਕਿ ਉਨ੍ਹਾਂ ਵਿਚ ਦੇਸ਼ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਸੀ।
ਮੁਕੱਦਮੇ ਦੌਰਾਨ ਉਨ੍ਹਾਂ ਨੇ ਇਕ ਗੱਲ ਸਾਫ਼ ਤੇ ਸਪੱਸ਼ਟ ਤਰੀਕੇ ਨਾਲ ਦੱਸਿਆ।ਇਨ੍ਹਾਂ ਗੱਲਾਂ ਨੂੰ ਸੁਣ ਕੇ ਲੋਕਾਂ ਨੂੰ ਸਮਝ ਆਈ ਕਿ ਅੰਗਰੇਜ਼ ਉਨ੍ਹਾਂ ਦੇ ਹੱਕਾਂ ਤੇ ਡਾਕਾ ਮਾਰ ਰਹੇ ਹਨ।ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਨਾਲ ਨਾਲ ਭਗਤ ਸਿੰਘ ਜੀ ਨੂੰ ਇੱਕ ਫ਼ਿਕਰ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਦਾ ਕੀ ਹਾਲ ਹੋਵੇਗਾ।ਉਹ ਇਸ ਗੱਲ ਨੂੰ ਸਮਝਦੇ ਸਨ ਕਿ ਗੋਰੇ ਹਾਕਮ ਚਲੇ ਜਾਣਗੇ ਤਾਂ ਭੂਰੇ ਹਾਕਮ ਬਣ ਕੇ ਬੈਠ ਜਾਣਗੇ।ਇਸੇ ਲਈ ਉਨ੍ਹਾਂ ਦਾ ਮਨਸ਼ਾ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਨਾ ਸੀ।ਭਗਤ ਸਿੰਘ ਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ।ਫਾਂਸੀ ਦੀ ਸਜ਼ਾ ਹੋ ਜਾਣ ਤੋਂ ਬਾਅਦ ਉਹ ਲਗਾਤਾਰ ਪੜ੍ਹਦੇ ਰਹੇ।ਜਿਸ ਦਿਨ ਉਨ੍ਹਾਂ ਨੂੰ ਫਾਂਸੀ ਹੋਈ ਸੀ ਇਸ ਦਿਨ ਵੀ ਉਹ ਇਕ ਕਿਤਾਬ ਪੜ੍ਹ ਰਹੇ ਸਨ।ਭਗਤ ਸਿੰਘ ਜ਼ਾਤ ਧਰਮ ਤੋਂ ਉੱਪਰ ਜ਼ਿੰਦਗੀ ਜਿਊਂਦੇ ਸਨ ।ਚੀਨ ਵਿਚ ਉਨ੍ਹਾਂ ਦੀ ਬੇਬੇ ਦੇ ਹੱਥ ਦੀ ਰੋਟੀ ਖਾਣ ਦੀ ਇੱਛਾ ਜ਼ਾਹਿਰ ਕੀਤੀ।ਇਸ ਤਰ੍ਹਾਂ ਉਹ ਹਰ ਕਿਸਮ ਦੇ ਵਿਤਕਰੇ ਨੂੰ ਦੂਰ ਕਰ ਦੇਣਾ ਚਾਹੁੰਦੇ ਸਨ। ਭਗਤ ਸਿੰਘ ਨੇ ਦੇਸ਼ ਲਈ ਆਪਣੀ ਜਾਨ ਵਾਰ ਦਿੱਤੀ ਅਤੇ ਫਾਂਸੀ ਦੇ ਫੰਦੇ ਨੂੰ ਚੁੰਮ ਕੇ ਗਲੇ ਲਾਇਆ।
ਉਹ ਨਵੀਂ ਨੌਜਵਾਨ ਪੀੜ੍ਹੀ ਲਈ ਇਕ ਮਿਸਾਲ ਬਣ ਗਏ। ਅੱਜ ਦੇ ਨੌਜਵਾਨਾਂ ਨੂੰ ਲੋੜ ਹੈ ਭਗਤ ਸਿੰਘ ਦੇ ਦਿਖਾਏ ਰਾਹ ਤੇ ਚੱਲਣ।ਅੱਜ ਦੇਸ਼ ਦੇ ਜੋ ਹਾਲਾਤ ਹਨ ਉੱਥੇ ਭਗਤ ਸਿੰਘ ਦੀ ਸੋਚ ਹੀ ਹੈ ਜੋ ਸਾਨੂੰ ਸਹੀ ਰਸਤਾ ਦਿਖਾ ਸਕਦੀ ਹੈ।ਦੇਸ਼ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ ਸਾਡੇ ਅੰਦਰ ਹੋਣਾ ਜ਼ਰੂਰੀ ਹੈ ।ਭਗਤ ਸਿੰਘ ਬਣਨ ਲਈ ਦੂਸਰਿਆਂ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਣਾ ਬਹੁਤ ਜ਼ਰੂਰੀ ਹੈ।ਭਗਤ ਸਿੰਘ ਦੀ ਜ਼ਿੰਦਗੀ ਇੱਕ ਮਿਸਾਲ ਹੈ ਕੀ ਅਗਰ ਵਿਅਕਤੀ ਚਾਹੇ ਤਾਂ ਥੋੜ੍ਹੇ ਸਮੇਂ ਵਿੱਚ ਬਹੁਤ ਵੱਡੇ ਵੱਡੇ ਕਾਰਜ ਕਰ ਸਕਦਾ ਹੈ।ਭਗਤ ਸਿੰਘ ਨੇ ਛੋਟੀ ਜਿਹੀ ਉਮਰ ਵਿੱਚ ਵੀ ਅਜਿਹਾ ਮੁਕਾਮ ਹਾਸਲ ਕਰ ਲਿਆ ਕੀ ਉਨ੍ਹਾਂ ਦਾ ਨਾਮ ਅਮਰ ਹੋ ਗਿਆ।
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly