ਭੁੱਲ ਨਾ ਜਾਇਓ

ਗਗਨਪ੍ਰੀਤ ਸੱਪਲ

(ਸਮਾਜ ਵੀਕਲੀ)

ਭੁੱਲ ਨਾ ਜਾਇਓ ਭਗਤ ਸਿੰਘ ਸ਼ਹੀਦ ਨੂੰ,
ਦਿਲ ਚ ਰੱਖਿਆ ਸਾਂਭ ਉਸਦੀ ਤਸਵੀਰ ਨੂੰ,
ਦੇਸ਼ ਲਈ ਦਿੱਤੀ ਜਾਨ ,
ਫਾਂਸੀ ਨੂੰ ਚੁੰਮਿਆ ਜਦ ਕਈ ਵਾਰ ,
ਸਾਂਡਰਸ ਵਰਗੇ ਹੈਵਾਨਾ ਨੂੰ ,
ਗੋਲੀ ਨਾਲ ਦਿੱਤਾ ਮਾਰ ਮੁਕਾ
ਦੁਲਹਨ ਬਣਾ ਮੋਤ ਨੂੰ ,
ਗਲਵੱਕੜੀ ਸਮਝ ਫਾਂਸੀ ਗਲ ਲਈ ਪਾ,
ਮਾਂ ਸਮਝ ਕੇ ਧਰਤੀ ਨੂੰ ਸਿਨੇ ਲਿਆ ਲਾ,
ਦੇਸ਼ ਲਈ ਦੇਕੇ ਸ਼ਹੀਦੀ ਆਪਣੀ ,
ਕੋਮ ਦਾ ਨਾਮ ਦਿੱਤਾ ਚਮਕਾ ,
ਨੋਜਵਾਨਾ ਦੇ ਦਿਲਾਂ ਵਿਚ ,
ਦੇਸ਼ ਲਈ ਜਜਬਾ ਦਿੱਤਾ ਜਗਾ,
ਭਗਤ ਸਿੰਘ ਜਦ ਬੋਲਦਾ ਸੀ ,
ਹਰ ਸ਼ਬਦ ਚ ਖੂਨ ਖੋਲਦਾ ਸੀ,
ਦੇਸ਼ ਨੂੰ ਆਜ਼ਾਦ ਕਰਵਾਉਣ ਲਈ,
ਉੱਚੀ ਆਵਾਜ਼ ਵਿਚ ਬੋਲਦਾ ਸੀ ,
ਇਨਕਲਾਬ ਜ਼ਿੰਦਾਬਾਦ , ਇਨਕਲਾਬ ਜ਼ਿੰਦਾਬਾਦ,
ਹਰ ਦੇਸ਼ ਵਾਸੀ ਅੰਦਰ ਭਗਤ ਸਿੰਘ ਵੱਸਦਾ ਹੈ,
ਦੇਸ਼ ਲਈ ਦਿੱਤੀ ਕੁਰਬਾਨੀ ਨੂੰ ਬੱਚਾ ਬੱਚਾ ਯਾਦ ਰੱਖਦਾ ਹੈ।

– ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉੱਭਰੀ ਮੇਖ ਵਿੱਚ ਹੀ ਹਥੌੜੀ ਵੱਜਦੀ ਹੈ।
Next articleਸ਼ਹੀਦੇ ਆਜ਼ਮ ਭਗਤ ਸਿੰਘ