ਰਾਏਕੋਟ,ਮਈ (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਰਾਏਕੋਟ ਦੇ ਕਰੀਬੀ ਪਿੰਡ ਸ਼ਹਿਬਾਜ਼ਪੁਰਾ ਦੇ ਪ੍ਰਾਇਮਰੀ ਸਕੂਲ ਜੇ ਸਮੁੱਚੇ ਵਿਦਿਆਰਥੀਆਂ ਲਈ ਪ੍ਰਵਾਸੀ ਪਰਿਵਾਰ (ਐਨ.ਆਰ.ਆਈ) ਸ. ਮਨਦੀਪ ਸਿੰਘ ਇੰਗਲੈਂਡ ਸਪੁੱਤਰ ਸ. ਬੂਟਾ ਸਿੰਘ ਰਿਟਾਇਰਡ ਪੀ.ਐਸ.ਪੀ.ਸੀ.ਐਲ. ਸਹਿਬਾਜ਼ਪੁਰਾ ਵੱਲੋਂ ਆਪਣੀ ਕਿਰਤ ਕਮਾਈ ਨੂੰ ਸਫਲਾ ਕਰਦੇ ਹੋਏ , ਵੱਧ ਰਹੀ ਗਰਮੀ ਦੇ ਮੱਦੇਨਜ਼ਰ ਅਤੇ ਸਕੂਲ ਯੂਨੀਫਾਰਮ ਨੂੰ ਨਵੀਂ ਦਿੱਖ ਦੇਣ ਲਈ ਸਕੂਲ ਦੇ ਸਮੁੱਚੇ ਪ੍ਰੀ-ਪ੍ਰਾਇਮਰੀ ਅਤੇ ਪ੍ਰਾਇਮਰੀ ਦੇ ਵਿਦਿਆਰਥੀਆਂ ਲਈ ਸਕੂਲ ਦੇ ਨਾਮ ਨੂੰ ਪ੍ਰਿੰਟ ਕਰਵਾ ਕੇ ਵਿਸ਼ੇਸ਼ ਟੀ ਸ਼ਰਟਾਂ ਦੀ ਸੇਵਾ ਕੀਤੀ ਗਈ ਹੈ। ਸੈਂਟਰ ਮੁੱਖ ਅਧਿਆਪਕ ਰਾਜਮਿੰਦਰਪਾਲ ਸਿੰਘ ਪਰਮਾਰ ਵੱਲੋਂ ਬੱਚਿਆਂ ਲਈ ਕੀਤੀ ਸੇਵਾ ਲਈ ਦਾਨੀ ਪਰਿਵਾਰ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸਮੁੱਚਾ ਸਟਾਫ ਸ਼੍ਰੀ ਖੇਮ ਰਾਜ, ਕਰਮਜੀਤ ਸਿੰਘ ਗੁਰਪ੍ਰੀਤ ਸਿੰਘ, ਸਿਮਰਨਜੀਤ ਕੌਰ, ਕਮਲਜੀਤ ਕੌਰ ਅਤੇ ਮਿੱਡੇ ਮੀਲ ਵਰਕਰ ਪਰਮਜੀਤ ਕੌਰ, ਰਸ਼ੀਦਾ ਬੇਗਮ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



