(ਸਮਾਜ ਵੀਕਲੀ)
ਖਿੜਿਆ ਫੁੱਲ ਗੁਲਾਬ ਦਾ,ਵੰਡਦਾ ਹੈ ਖ਼ੁਸ਼ਬੋਅ।
ਨ੍ਹੇਰੀ ਰਾਤ ਚ -ਚੰਨ ਦੀ ,ਚਾਨਣ ਦੀ ਹੈ ਲੋਅ।
ਰਾਜਨ ਵੀ ਹਾਂ ਆਖਦੇ,ਰਜਿੰਦਰ ਸਿੰਘ ਹੈ ਨਾਮ।
ਮਾਤ ਪਿਤਾ ਨੂੰ ਦੋਸਤੋ,ਮੇਰਾ ਦਿਲੋਂ ਸਲਾਮ।
ਹਿਰਦੇ ਦੇ ਵਿਚ ਅਣਖ ਹੈ,ਸੱਚੇ ਸੁੱਚੇ ਖਿਆਲ।
ਪ੍ਰੀਤਮ ਕੌਰ ਦੀ ਕੁੱਖ ਦਾ ਇਹ ਅਣਮੁੱਲਾ ਲਾਲ।
ਪਰਕਾਸ਼ ਸਿੰਘ ਦਾ ਲਾਡਲਾ,ਵੰਡੇ ਮਹਿਕ ਗੁਲਾਬ।
ਸਿਦਕੀ ਪੂਰਾ ਮਿਹਨਤੀ,ਤੇ ਅਦਬੀ ਲਾ-ਜੁਬਾਬ।
ਗੁਰਪ੍ਰੀਤ ਕੌਰ ਦਾ ਸਾਥ ਹੈ,ਰਾਜਨ ਦੀ ਜੋ ਮੀਤ।
ਘਰ ਵਿਚ ਬੇਟੀ ਲਾਡਲੀ,ਨਾਂਅ ਹੈ ਇੰਦਰਪ੍ਰੀਤ।
ਬੇਟੇ ਏਕਮ ਦੀਪ ਨੇ,ਘਰ ਨੂੰ ਲਾਏ ਭਾਗ।
ਗੋਲਡ ਮੈਡਲ ਜਿੱਤ ਕੇ,ਰੌਸ਼ਨ ਹੋਇਆ ਚਿਰਾਗ।
ਮਿੱਠੀ ਬੋਲੀ ਬੋਲਦਾ,ਕਰਦਾ ਹੈ ਸਤਿਕਾਰ।
ਉਰਦੂ ਪੰਜਾਬੀ ਹਿਸਟਰੀ,ਐਮ ਏਂ ਕਰੀਆਂ ਚਾਰ।
ਪੜ੍ਹਨਾ ਲਿੱਖਣਾ ਸੌਕ ਹੈ,ਵਿੱਦਿਆ ਨਾਲ ਪਰੀਤ।
ਸੰਪਾਦਕ ਕਰੀਆਂ ਪੁਸਤਕਾਂ,ਲਿਖਦਾ ਗ਼ਜ਼ਲਾਂ ਗੀਤ।
ਸਾਹਿਤ ਸਭਾ ਦਾ ਸੈਕਟਰੀ,ਰਹਿੰਦਾ ਹੈ ਸੰਗਰੂਰ।
ਵਿਦਵਾਨਾਂ ਨੇ ਮਾਲਵਾ,ਕਰ ਦਿੱਤਾ ਮਸ਼ਹੂਰ।
ਭੁੱਖਾ ਪਿਆਸਾ ਜੱਗ ਤੇ,ਹੋਵੇ ਨਾ ਮਜ਼ਦੂਰ।
ਕਿਰਤੀ ਗ਼ੁਰਬਤ ਭੋਗਦੇ,ਕਰਨੀ ਚਾਹੁੰਦੇ ਦੂਰ।
ਲੇਖਕ-ਮੇਜਰ ਸਿੰਘ ਰਾਜਗੜ੍ਹ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly