ਕਵਿਤਾ|

ਪ੍ਰੋਫ਼ੈਸਰ ਸ਼ਾਮ ਲਾਲ ਕੌਸ਼ਲ
 (ਸਮਾਜ ਵੀਕਲੀ)
ਮੇਰੇ ਵੱਸ ਵਿੱਚ ਨਹੀਂ|
ਆਪਣੇ ਆਪ ਨੂੰ ਸਮਝਾਉਣਾ
ਮੇਰੇ ਬੱਸ ਵਿੱਚ ਨਹੀਂ|
ਆਪਣੇ ਗੁੱਸੇ ਨੂੰ ਕਾਬੂ ਪਾਉਣਾ
ਮੇਰੇ ਬਸ ਵਿੱਚ ਨਹੀਂ|
ਮਿੱਤਰ ਪਿਆਰੇ ਨੂੰ ਭੁੱਲ ਪਾਉਣਾ
ਮੇਰੇ ਵੱਸ ਵਿੱਚ ਨਹੀਂ|
ਮਾਂ ਪਿਓ ਦੇ ਪਿਆਰ ਨੂੰ ਭੁੱਲ ਪਾਉਣਾ
ਮੇਰੇ ਵੱਸ ਵਿੱਚ ਨਹੀਂ|
ਝੂਠ ਬੋਲ ਕੇ ਕੰਮ ਬਣਾਉਣਾ
ਮੇਰੇ ਵੱਸ ਵਿੱਚ ਨਹੀਂ|
ਕਿਸੇ ਕਮਜ਼ੋਰ ਬੰਦੇ ਨੂੰ ਨਚਾਉਣਾ|
ਮੇਰੇ ਵੱਸ ਵਿੱਚ  ਨਹੀਂ|
ਹਰ ਬੰਦੇ ਨੂੰ ਉਸ ਦੀ ਗਲਤੀ  ਸਮਝਾਉਣਾ
ਮੇਰੇ ਵੱਸ ਵਿੱਚ ਨਹੀਂ|
ਕਿਸੇ ਅਹੰਕਾਰੀ ਅੱਗੇ ਸਿਰ ਝੁਕਾਉਣਾ
ਮੇਰੇ ਵੱਸ ਵਿੱਚ ਨਹੀਂ|
ਬੇਈਮਾਨੀ ਨਾਲ ਅੱਗੇ ਵਧ ਜਾਣਾ
ਮੇਰੇ ਵੱਸ ਵਿੱਚ ਨਹੀਂ|
ਅੱਗ ਲੱਗੀ ਨੂੰ ਹੋਰ ਭੜਕਾਉਣਾ
ਮੇਰੇ ਵੱਸ ਵਿੱਚ ਨਹੀਂ|

ਪ੍ਰੋਫੈਸਰ ਸ਼ਾਮ ਲਾਲ ਕੌਸ਼ਲ|
ਮੋਬਾਇਲ|  94 1635 9045
ਰੋਹਤਕ   12 40 01 ਹਰਿਆਣਾ| 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨਵੇਂ ਵਿਦਿਅਕ ਸੈਸ਼ਨ ਦਾ ਆਗਾਜ਼
Next articleCM Kejriwal spends restless night in Tihar