HOME    ਓ ਰੱਬਾ

   ਓ ਰੱਬਾ

ਦੀਪਕ ਸ਼ਰਮਾਂ
(ਸਮਾਜ ਵੀਕਲੀ)
ਤੈਨੂੰ  ਸਾਡਾ  ਸੀ,   ਜੇ  ਖ਼ਿਆਲ  ਓ  ਰੱਬਾ,
ਫੇਰ ਮੰਦੜਾ ਹੋਇਆ,ਕਿਉੰ ਹਾਲ ਓ  ਰੱਬਾ।
ਡੁੱਬੀ     ਜਾਵੇ     ਵੇਖ    ਖ਼ਲਕਤ   ਸਾਰੀ,
ਤੇ  ਵਹਿ ਗਏ  ਡੰਗਰ   ਮਾਲ    ਓ   ਰੱਬਾ।
ਸੀਤੇ   ਨਈਂ   ਸੀ    ਹਲੇ    ਫੱਟ   ਪੁਰਾਣੇ,
ਕੀ  ਨਵਿਆਂ ਦੀ ਸੀ ਤੈਨੂੰ ਕਾਹਲ਼ ਓ ਰੱਬਾ।
ਨਾਂ -ਨਾਂ  ਹੁੱਣ  ਹੋਰ   ਕਹਿਰ  ਨਾਂ  ਢਾਵੀਂ,
ਨਾਂ   ਖੋਵੀਂ   ਮਾਵਾਂ   ਤੋਂ   ਲਾਲ  ਓ  ਰੱਬਾ।
ਤੇਰੇ  ਹੁਕਮ  ਵਿੱਚ  ਜਦ  ਸਭ  ਹੋਣਾ ਹੁੰਦਾਂ,
ਤਾਂ ਬਿਪਤਾ ਦਿੱਤੀ ਕਿਉੰ ਨਾਂ ਟਾਲ਼ ਓ ਰੱਬਾ।
ਦੀਪਕ ਸ਼ਰਮਾਂ
ਪਿੰਡ–ਸ਼ੇਰਗੜ੍ਹ, ਤਹਿਸੀਲ ਪਾਤੜਾਂ
ਜਿਲ੍ਹਾ— ਪਟਿਆਲਾ
Previous articleਸਵਾਸਤਿਕ ਗੌਤਮ ਏਬੀਵੀਪੀ 11 ਸਤੰਬਰ ਨੂੰ ਪੀਯੂ ਕੈਂਪਸ ਵਿੱਚ ਸਹੁੰ ਚੁੱਕੇਗੀ।
Next articleਅਜ਼ਾਦੀ ਸੰਗਰਾਮੀਏ ਵੀਰ ਸਿੰਘ ਵੀਰ ਦੀ ਸਪਤਨੀ ਮਾਤਾ ਸੁਰਜੀਤ ਕੌਰ ਨੂੰ ਯਾਦ ਕਰਦਿਆਂ