ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ) ਕਾਠਗੜ੍ਹ ਦੇ ਮੁੱਖ ਮਾਰਗ ‘ਤੇ ਪੈਂਦੀ ਮਾਰਕੀਟ ਵਿੱਚ ਸਥਿਤ ਚਾਹਲ ਮੈਡੀਕਲ ਸਟੋਰ ਦੇ ਸਾਹਮਣੇ ਮੁੱਖ ਮਾਰਗ ਦੇ ਨਾਲ-ਨਾਲ ਜਾਂਦੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਦੇ ਕੋਲੋਂ ਲੰਘਦੀ ਪੀਣ ਵਾਲੇ ਸਾਫ ਪਾਣੀ ਦੀ ਪਾਈਪ ਕਾਫੀ ਸਮੇਂ ਤੋਂ ਲੀਕ ਹੋ ਰਹੀ ਹੈ ਪਰੰਤੂ ਇਸ ਲੀਕੇਜ ਨੂੰ ਠੀਕ ਨਾ ਕੀਤੇ ਜਾਣ ਕਾਰਨ ਪੀਣ ਵਾਲਾ ਪਾਣੀ ਵੀ ਦੂਸ਼ਿਤ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਕੀ ਚਾਹਲ ਤੇ ਹੋਰ ਦੁਕਾਨਦਾਰਾਂ ਨੇ ਦੱਸਿਆ ਕਿ ਕਾਠਗੜ੍ਹ ਦੇ ਗੰਦੇ ਪਾਣੀ ਦੇ ਮੇਨ ਨਿਕਾਸੀ ਨਾਲੇ ਦੇ ਬਿਲਕੁਲ ਕੋਲੋਂ ਹੀ ਪੀਣ ਵਾਲੇ ਸਾਫ ਪਾਣੀ ਦੀ ਪਾਈਪਲਾਈਨ ਲੰਘਦੀ ਹੈ ਪਰੰਤੂ ਇਹ ਪਾਈਪ ਲਾਈਨ ਕਾਫੀ ਸਮੇਂ ਤੋਂ ਲੀਕ ਹੋ ਰਹੀ ਹੈ ਜਿਸ ਨਾਲ ਸਾਫ ਪਾਣੀ ਗੰਦੇ ਪਾਣੀ ਵਿੱਚ ਮਿਲਦਾ ਰਹਿੰਦਾ ਹੈ ਅਤੇ ਗੰਦਾ ਪਾਣੀ ਸਾਫ ਪਾਣੀ ਵਿੱਚ ਮਿਕਸ ਹੁੰਦਾ ਹੈ ਜਿਸ ਨਾਲ ਲੋਕਾਂ ਦੇ ਘਰਾਂ ਨੂੰ ਜਾਣ ਵਾਲਾ ਸਾਫ ਪਾਣੀ ਦੂਸ਼ਿਤ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਦੂਸ਼ਿਤ ਪਾਣੀ ਨਾਲ ਲੋਕ ਬਿਮਾਰੀਆਂ ਦੀ ਲਪੇਟ ਵਿੱਚ ਵੀ ਆ ਸਕਦੇ ਹਨ। ਵਿਭਾਗ ਨੂੰ ਚਾਹੀਦਾ ਹੈ ਕਿ ਸਾਫ ਪਾਣੀ ਦੀ ਲੀਕੇਜ ਜਿੱਥੇ ਕਿਤੇ ਵੀ ਹੁੰਦੀ ਹੈ ਉਸ ਨੂੰ ਪਹਿਲ ਦੇ ਆਧਾਰ ‘ਤੇ ਠੀਕ ਕਰਵਾਉਣਾ ਚਾਹੀਦਾ ਹੈ ਜਦਕਿ ਅਜਿਹੀਆਂ ਥਾਵਾਂ ਦਾ ਖਾਸ ਧਿਆਨ ਰੱਖਿਆ ਜਾਵੇ ਜਿੱਥੇ ਕਿਤੇ ਗੰਦੇ ਪਾਣੀ ਦੇ ਨਿਕਾਸੀ ਨਾਲੇ ਜਾਂਦੇ ਹਨ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਗੰਦੇ ਪਾਣੀ ਦੇ ਨਿਕਾਸੀ ਨਾਲੇ ਕੋਲ ਹੋ ਰਹੀ ਸਾਫ ਪਾਣੀ ਦੀ ਲੀਕੇਜ ਨੂੰ ਜਲਦੀ ਠੀਕ ਕਰਵਾਇਆ ਜਾਵੇ ਤਾਂ ਜੋ ਇੱਕ ਤਾਂ ਸਾਫ ਪਾਣੀ ਦੀ ਬਰਬਾਦੀ ਰੁਕ ਸਕੇ ਤੇ ਪੀਣ ਵਾਲਾ ਪਾਣੀ ਵੀ ਦੂਸ਼ਿਤ ਨਾ ਹੋਵੇ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



