HOME ਪਰਮਜੀਤ ਸਿੰਘ ਸੈਣੀ (ਰੰਮੀ) ਨੇ ਫੜਿਆ ਝਾੜੂ

ਪਰਮਜੀਤ ਸਿੰਘ ਸੈਣੀ (ਰੰਮੀ) ਨੇ ਫੜਿਆ ਝਾੜੂ

1

ਹਲਕਾ ਵਿਧਾਇਕ ਦੇ ਕੰਮਾਂ ਤੋਂ ਖੁਸ਼ ਹੋ ਕੇ ਪਾਰਟੀ ਵਿੱਚ ਕੀਤੀ ਸ਼ਮੂਲੀਅਤ

ਡੇਰਾਬੱਸੀ  (ਸਮਾਜ ਵੀਕਲੀ)  (ਸੰਜੀਵ ਸਿੰਘ ਸੈਣੀ) ਡੇਰਾਬੱਸੀ ਸ਼ਹਿਰ ਦੀ ਸਿਆਸਤ ਵਿੱਚ ਉਸ ਸਮੇਂ ਵੱਡਾ ਮੋੜ ਆਇਆ ਜਦੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਪ੍ਰਸਿੱਧ ਸਮਾਜ ਸੇਵੀ ਪਰਮਜੀਤ ਸਿੰਘ ਰੰਮੀ ਸੈਣੀ( ਰਿਟਾਇਰਡ ਇੰਸਪੈਕਟਰ ਨਗਰ ਕੌਂਸਲ ) , ਹੈਪੀ ਗੁਪਤਾ ਅਤੇ ਆਸ਼ੂ ਗੁਪਤਾ ਆਪਣੇ-ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਇਹਨਾਂ ਸਭ ਨੂੰ ਡੇਰਾਬੱਸੀ ਹਲਕੇ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਾਰਟੀ ਵਿੱਚ ਸ਼ਾਮਿਲ ਕਰਵਾਇਆ। ਇਸ ਮੌਕੇ ਨਵੀਂ ਸ਼ਾਮਿਲ ਹੋਈਆਂ ਪਰਿਵਾਰਾਂ ਨੇ ਕਿਹਾ ਕਿ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਹਲਕੇ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜ, ਇਮਾਨਦਾਰ ਨੇਤ੍ਰਿਤਵ ਅਤੇ ਲੋਕ-ਹਿਤੈਸ਼ੀ ਸੋਚ ਨੇ ਉਹਨਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਸੇ ਕਾਰਨ ਉਹਨਾਂ ਨੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਨਾਲ ਜੁੜਨ ਦਾ ਫੈਸਲਾ ਕੀਤਾ। ਦੱਸਣਯੋਗ ਹੈ ਕਿ ਸਮਾਜ ਸੇਵੀ ਪਰਮਜੀਤ ਸਿੰਘ ਰਮੀ ਸੈਣੀ ਡੇਰਾਬੱਸੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ ਵਿੱਚ ਸਰਗਰਮ ਹਨ, ਉਹ ਪਿਛਲੇ 43 ਸਾਲਾਂ ਤੋਂ ਰੋਟਰੀ ਕਲੱਬ ਡੇਰਾਬੱਸੀ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ , ਭਾਰਤ ਤੇ ਵਿਕਾਸ ਪਰਿਸ਼ਦ ਦੇ ਪੰਜ ਵਾਰ ਪ੍ਰਧਾਨ ਰਹਿ ਚੁੱਕੇ ਹਨ, ਅਤੇ ਸੰਸਥਾ ਵਿੱਚ ਪਿਛਲੇ 18 ਸਾਲਾਂ ਤੋਂ ਸੇਵਾ ਨਿਭਾ ਰਹੇ ਹਨ। ਉਹ ਪਿਛਲੇ 20 ਸਾਲਾਂ ਤੋਂ ਓਲਡ ਸਟੂਡੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਵੀ ਹੋਣ ਵਾਲੇ ਸਮਾਜ ਕਾਰਜਾਂ ਵਿੱਚ ਵੱਧ ਚੜ ਕੇ ਸਹਿਯੋਗ ਦਿੰਦੇ ਹਨ। ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਪਾਰਟੀ ਵਿੱਚ ਸ਼ਾਮਿਲ ਹੋਏ ਸਾਰੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਇਮਾਨਦਾਰ, ਮਿਹਨਤੀ ਅਤੇ ਸਮਾਜ ਸੇਵਾ ਨਾਲ ਜੁੜੇ ਲੋਕਾਂ ਲਈ ਸਦਾ ਖੁੱਲ੍ਹਾ ਮੰਚ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮਕਸਦ ਸਿਰਫ਼ ਸੱਤਾ ਹਾਸਲ ਕਰਨਾ ਨਹੀਂ, ਸਗੋਂ ਲੋਕਾਂ ਦੀ ਜ਼ਿੰਦਗੀ ਵਿੱਚ ਸਚਾ ਬਦਲਾਅ ਲਿਆਉਣਾ ਹੈ। ਸਿਆਸੀ ਮਾਹਿਰਾਂ ਅਨੁਸਾਰ, ਸ਼ਹਿਰ ਦੇ ਪ੍ਰਮੁੱਖ ਸਮਾਜ ਸੇਵੀ ਪਰਿਵਾਰਾਂ ਦਾ ਆਮ ਆਦਮੀ ਪਾਰਟੀ ਨਾਲ ਜੁੜਨਾ ਡੇਰਾਬੱਸੀ ਹਲਕੇ ਵਿੱਚ ਪਾਰਟੀ ਦੀ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਸਦਾ ਸਿਆਸੀ ਪ੍ਰਭਾਵ ਸਾਫ਼ ਨਜ਼ਰ ਆਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਾਠਗੜ੍ਹ ‘ਚ ਗੰਦੇ ਪਾਣੀ ਦੇ ਨਿਕਾਸੀ ਨਾਲੇ ਕੋਲ ਪੀਣ ਵਾਲੇ ਪਾਣੀ ਦੀ ਹੋ ਰਹੀ ਲੀਕੇਜ ਨਾਲ ਪਾਣੀ ਹੋ ਰਿਹਾ ਦੂਸ਼ਿਤ
Next articleਬਰਤਾਨੀਆ ਸਰਕਾਰ ਵੱਲੋਂ ਫੌਜੀ ਭਰਤੀ ਲਈ ‘ਗੈਪ ਯੀਅਰ’ ਸਕੀਮ ਦੀ ਤਿਆਰੀ