ਤਿਲ ਚੌਲੀ

(ਸਮਾਜ ਵੀਕਲੀ)

ਸਾਡੇ ਪਿਛਲੇ ਵਿਹੜੇ *ਚ ਕੀੜਿਆਂ ਦਾ ਭੌਣ ਹੈ। ਜਦੋਂ ਕਿਤੇ ਚਾਰ ਦਾਣੇ ਲੱਭ ਜਾਂਦੇ ਹੈ ਤਾਂ ਸਾਰੇ ਚੱਲ ਪੈਂਦੇ ਹੈ ਲਾਈਨ ਬਣਾਕੇੇ।ਸੁਬਹ ਸੁਬਹ ਬਾਹਰ ਬੈਠੀਦਾ ਤਾਂ ਲੱਤਾਂ ਪੈਰਾਂ ਤੇ ਚੜ੍ਹਦੇ ਰਹਿੰਦੇ ਹੈ।ਜਦੋਂ ਕਦੇ ਕੋਈ ਦੰਦੀ ਵੱਢ ਜਾਂਦਾ ਹੈ ਤਾਂ ਗੱਸਾ ਚੜ੍ਹਦਾ ਹੈ ਕਿ ਖੱਡ *ਚ ਦੁਆਈ ਪਾ ਦੇਈਏ ।ਫੇਰ ਤਰਸ ਜਾ ਆ ਜਾਂਦਾ ਹੈ ਕਿ ਇਹ ਵੀ ਰੱਬ ਦੀ ਸ਼੍ਰਿਸ਼ਟੀ ਦਾ ਹਿੱਸਾ ਨੇ ਕਾਹਨੂੰ ਮਾਰਨੇ ਐ।

ਇਕ ਦਿਨ ਕਿਸੇ ਨੇ ਰਾਇ ਦਿੱਤੀ ਕਿ ਕੀੜਾ ਡੱਬੀ *ਚ ਬੰਦ ਕਰਕੇ ਮੰਦਰ ਲਾਗੇ ਛੱਡ ਆਓ ਖਤਮ ਹੋਜੂ ਭੌਣੇ ।ਪਰ ਘੌਲ ਸਮਝਲੋ ਜਾਂ ਮਨ ਨੂੰ ਲੱਗੀ ਨਹੀਂ ਗੱਲ, ਇਹ ਹੋਇਆ ਨੀ ਮੈਥੋਂੇ ਇਕ ਵਾਰ ਮੇਰੇ ਇਕ ਰਿਸ਼ਤੇਦਾਰ ਜੋ ਪੁਰਾਣੇ ਵਿਦਵਾਨ ਸਨ ਸੰਸਕ੍ਰਿਤ ਭਾਸ਼ਾ ਸਾਡੇ ਕੋਲ ਆਏ।

ਰੁਟੀਨ ਵਾਂਗ ਅਸੀਂ ਬਾਹਰ ਬੈਠ ਗਏ ਸੁਬਹ। ਕੀੜੇ ਇਧਰ ਉਧਰ ਜਾ ਰਹੇ ਸਨ ਲਾਈਨਾ ਬਣਾਈ। ੌ ਕੀੜੇ ਬਹੁਤ ਹੈ ੌ ਉਹ ਕਹਿਣ ਲੱਗੇ। ਮੈਂ ਕਿਹਾ ਕਿ ਸ਼ਾਸਤਰੀ ਜੀ ਤੁਸੀਂ ਵਿਦਵਾਨ ਹੋ ਤੁਸੀਂ ਕੋਈ ਹੱਲ ਦੱਸੋ ੌਤਿਲਚੌਲੀ ਪਾਇਆ ਕਰੋ ਭੌਣ *ਤੇ । ਮੈਂ ਕਿਹਾ ਕਿ ਇਹ ਤਾਂ ਉਲਟ ਗੱਲ ਹੈ ਜੇ ਇਨ੍ਹਾਂ ਨੂੰ ਖੁਰਾਕ ਮਿਲਣ ਲਗਗੀ ਤਾਂ ਇਹ ਹੋਰ ਨੀ ਵਧਣਗੇ ਸਗੋਂ ਰਿਸ਼ਤੇਦਾਰਾਂ ਨੂੰ ਵੀ ਬੁਲਾਉਣਗੇ ਕਿ ਇਥੇ ਮੌਜ ਹੈ। ੌਇਹੀ ਤਾਂ ਗੱਲ ਹੈ ੌ।

ਸ਼ਾਸਤਰੀ ਜੀ ਕਹਿੰਦੇ ੌ ਜਦੋਂ ਇਹਨਾਂ ਨੂੰ ਮੁਫਤ *ਚ ਤਿਲਚੌਲ ਮਿਲਣਗੇ ਇਹ ਧੱਕੇ ਕਿਉਂ ਖਾਣਗੇ ਮਿਹਨਤ ਕਿਉਂ ਕਰਨਗੇ ਆਪਣਾ ਢਿੱਡ ਭਰਨ ਲਈ ,ਹੌਲੀ ਹੌਲੀ ਮੁਫਤ ਖੋਰੀ ਇਨ੍ਹਾਂ ਦੇ ਹੱਡਾਂ *ਚ ਰਚਜੂ ਤੇ ਆਲਸੀ ਹੋਕੇ ਅੰਦਰੇ ਵੜੇ ਰਿਹਾ ਕਰਨਗੇ ੌ। ਮੇਰੇ ਮਨ ਨੂੰ ਵੀ ਗੱਲ ਜਚ ਗਈ।

ਬੀ ਼ਡੀ ਸ਼ਰਮਾ

ਡਿਪਟੀ ਡਾਇਰੈਕਟਰ ਗੁਰੱਪ ਆਫ ਇੰਸਟੀਚਿਊਸ਼ਨਜ਼ ,ਦਿਉਣ,ਬਠਿੰਡਾ

9501115015

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੈਸਟਰ ਵਿੱਚ ਨਨਕਾਣਾ ਸਾਹਿਬ ਰੇਡੀਓ 87.7 ਢੰ ਦੇ ਇੰਤਜਾਰ ਦੀਆਂ ਘੜੀਆਂ ਮੁੱਕ ਚੱਲੀਆਂ
Next articleਪੁਸਤਕ ਰਿਵਿਊ – ਮੋਹਧਾਰਾ (ਕਹਾਣੀ ਸੰਗ੍ਰਹਿ)