* ਮਾਪਿਆਂ ਦੀ ਸਵਰਗ ਵਿੱਚ ਸੇਵਾ *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਵਿਅੰਗ         (ਸਮਾਜ ਵੀਕਲੀ) 
ਸਰਾਧ  ਤਾਂ  ਹਰ  ਸਾਲ  ਹੀ  ਆਉਂਦੇ  ਨੇ,
ਐਤਕੀਂ  ਵੀ  ਉਸੇ  ਤਰਾਂ  ਹੀ  ਆਉਣਗੇ l
ਜਿਹੜੇ  ਮਾਂ ਪਿਓ ਨੂੰ  ਰੋਟੀ ਨਾ ਪੁੱਛਦੇ ਸੀ,
ਉਹੋ  ਵਿਹਲੜਾਂ  ਤਾਈਂ ਖੀਰ ਖਵਾਉਣਗੇ l
ਜਿਉਂਦਿਆਂ  ਦੇ  ਨਾ   ਪਾਟੇ  ਲੱਤੜੇ  ਦੇਖੇ ਸੀ,
ਯਾਦ ਵਿੱਚ ਪੁਜਾਰੀਆਂ ਦੇ ਚੋਗੇ ਪਵਾਉਣਗੇ l
ਬਦਲੇ ਵਿੱਚ  ਰੱਬ ਅੱਗੇ ਪ੍ਰਾਰਥਨਾਵਾਂ ਕਰਵਾ,
ਮਰਿਆਂ ਨੂੰ ਸਵਰਗ’ਚ ਕੱਪੜੇ ਪਹੁੰਚਾਉਣਗੇ l
ਜੀਵਨ ਵਿੱਚ  ਦੁੱਖ  ਸੁੱਖ  ਦੀ  ਸਾਂਝ ਨਾ ਪਾਈ,
ਸਿਰਫ ਇੱਕ ਦਿਨ ਯਾਦ ਕਰ ਹੰਝੂ ਵਹਾਉਣਗੇ l
ਬਰਸੀ ਦੇ ਦਿਨ  ਖਾਣਿਆਂ ਦੀ ਕਮੀ  ਨਾ ਰਹੂ l
ਰੱਜਿਆਂ  ਨੂੰ   ਸੱਦ  ਸੱਦ   ਲੰਗਰ  ਲਾਉਣਗੇ l
ਕੋਲ  ਹੁੰਦੇ  ਮਾਪਿਆਂ  ਨੂੰ  ਪਾਣੀ  ਨਾ ਪੁੱਛਿਆ,
ਹੁਣ  ਦੁੱਧ ਲਈ  ਗਾਈਆਂ ਦਾਨ ਕਰਾਉਣਗੇ l
ਅਵਤਾਰ ਸੁੱਖ ਨਾਲ ਜਿੰਦਗੀ ਨਾ ਜੀਣ ਦਿੱਤੀ,
ਖੁਰਦਪੁਰੀਆ ਮਰਿਆਂ ਦੀ ਗਤੀ ਕਰਾਉਣਗੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleसुरिंदर कुमारी कोछड़ की आत्मकथा ‘बसंत रुत आएगी’ का विमोचन हुआ
Next articleਬੇਟੀ ਬਚਾਓ ਬੇਟੀ ਪੜ੍ਹਾਓ