HOME ਵਿਆਹਾ ਵਿੱਚ ਸ਼ਰਾਬ ਪਿਲਾਉਣਾ ਹੋਇਆ ਮਹਿੰਗਾ

ਵਿਆਹਾ ਵਿੱਚ ਸ਼ਰਾਬ ਪਿਲਾਉਣਾ ਹੋਇਆ ਮਹਿੰਗਾ

1

ਮੈਰਿਜ ਪੈਲੇਸਾ  ਬੈਕਵੇਟ ਹਾਲ ਦੀ ਲਾਈਸੇਸ ਫੀਸ 10 ਫੀਸਦੀ ਤੱਕ ਵਧੀ

ਨਵਾਸ਼ਹਿਰ   (ਸਮਾਜ ਵੀਕਲੀ)   (ਮਨੋਰੰਜਨ ਕਾਲੀਆ )– ਇਸ ਵਾਰ ਈ ਟੈਡਰਿੰਗ ਕਰਾਉਣ ਦੀ ਬਜਾਏ ਸਰਕਾਰ ਨੇ ਪੁਰਾਣੇ ਠੇਕੇਦਾਰਾ ਨੂੰ  ਸਾਡੇ 6 ਫੀਸਦੀ ਜਿਆਦਾ ਰੇਟ ਤੇ ਹੀ ਸ਼ਰਾਬ ਠੇਕੇ ਰਿਨਿਊ ਕਰਾਉਣ ਦੀ ਛੋਟ ਦਿੱਤੀ ਹੈ |  ਹੁਣ  ਖੁਸ਼ੀ ਤੇ ਵਿਆਹ ਦੇ ਮੌਕਿਆ ਤੇ ਮੈਰਿਜ ਪੈਲੇਸਾ ਤੇ ਬੈਕਲੇਟ ਹਾਲ ਵਿੱਚ ਸ਼ਰਾਬ ਪਿਲਾਉਣਾ ਮਹਿੰਗਾ ਹੋ ਸਕਦਾ ਹੈ | 2026/27 ਦੀ ਐਕਸਾਈਜ ਪਾਲਸੀ ਦੇ ਤਹਿਤ  ਹੁਣ ਸ਼ਰਾਬ ਪਿਲਾਉਣ ਦੇ ਲਈ ਜਾਰੀ ਹੋਣ ਵਾਲੇ ਸਲਾਨਾ ਲਾਈਸੇਸ ਫੀਸ ਵਿੱਚ ਦਸ ਫੀਸਦੀ ਵਾਧਾ ਕੀਤਾ ਗਿਆ ਹੈ | ਜਦਕਿ ਅਨਰਜਿਸਟਿਡ ਜਗਾ ਤੇ ਸ਼ਰਾਬ ਪਰੋਸਣ ਦੇ ਲਈ ਰੋਜਾਨਾ ਵਸੂਲੀ ਜਾਣ ਵਾਲੀ ਫੀਸ ਦੋ ਤੋ ਵਧਾ ਤੇ 2.20 ਲੱਖ ਪ੍ਰਤੀ ਪ੍ਰੋਗਰਾਮਕਰ ਦਿੱਤੀ ਹੈ |  ਵਧੀਆ ਦਰਾ ਦਾ ਭਾਰ ਮੈਰਿਜ ਪੈਲੇਸ  ਮਾਲਿਕਾ ਵਲੋ   ਉਥੇ ਪ੍ਰੋਗਰਾਮ ਕਰਵਾਉਣ ਵਾਲੇ ਆਯੋਜਕਾ ਤੇ ਪਾਇਆ ਜਾਣਾ ਤੈਅ ਹੈ |ਜਿਲੇ ਵਿੱਚ ਐਕਸਾਈਜ ਪਾਲਿਸੀ 2025 /26 ਦੇ ਮੁਕਾਬਲੇ 13 ਕਰੋੜ ਜਿਆਦਾ ਵਿੱਚ  ਵੰਡੇ ਜਾਣਗੇ |  ਪਿਛਲੇ ਸਾਲ 210.14 ਰੋਡ, ਲਾਈਸੇਸ ਫੀਸ ਤੈਅ ਕੀਤੀ ਸੀ | ਜੋਕਿ ਵੱਧ ਕੇ 2026-27 ਦੇ ਲਈ 224 ਕਰੋੜ ਕਰ ਦਿੱਤੀ ਗਈ ਹੈ |  ਵਿੱਤੀ ਸਾਲ 2025-26 ਵਰਗਾ ਹੀ ਰੱਖਿਆ ਜਾਵੇਗਾ | ਜੇਕਰ ਕੋਈ ਗਰੁੱਪ ਠੇਕੇਦਾਰਾ  ਵੱਲੋਂ ਰਿਨਿਉ ਨਹੀ ਕਰਵਾਇਆ ਜਾਦਾ  ਉਸਨੂੰ ਈ ਟੇਡਰਿੰਗ  ਦੇ ਜਰਿਏ  ਵੰਡਿਆ ਜਾਵੇਗਾ |  ਐਕਸਾਈਜ ਵਿਭਾਗ ਦੇ ਕਰਮਚਾਰੀਆ ਨੇ ਦੱਸਿਆ ਕਿ ਇਸ ਪਾਲਸੀ ਦੀਆ ਸ਼ਰਤਾ ਬਾਰੇ ਸਾਰੇ ਠੇਕੇਦਾਰਾ ਨੂੰ  ਦੱਸਿਆ ਜਾ ਚੁੱਕਾ ਹੈ | ਬਾਕਸ 2025-26 ਵਿੱਚ 210.41 ਕਰੋੜ ਇਸ ਵਾਰੀ 224 ਕਰੋੜ ਵਿੱਚ ਆਲਟ ਹੋਣਗੇ ਠੇਕੇ ਐਕਸਾਈਜ ਪਾਲਿਸੀ 2025 /26 ਵਿੱਚ ਬਲਾਚੌਰ ਦੇ 32 ਠੇਕੇ 55.17 ਕਰੋੜ, ਬੰਗਾ ਦੇ 35 ਠੇਕੇ 51.12 ਕਰੋੜ , ਨਵਾਂਸ਼ਹਿਰ ਸਿਟੀ ਦੇ 31 ਠੇਕੇ 51.61 ਕਰੋੜ, ਰਾਹੋ ਦੇ 48 ਠੇਕੇ 52.51 ਕਰੋੜ  ਵਿੱਚ ਵੇਚੇ ਗਏ ਸੀ | ਪਿਛਲੀ ਵਾਰ ਈ ਟੇਡਰਿੰਗ ਨਾਲ ਠੇ ਕਿਆ ਨੂੰ  ਅਲਾਟ ਕੀਤਾ ਗਿਆ ਸੀ | ਪਰ ਇਸ ਵਾਰ ਠੇਕਿਆ ਨੂੰ  ਰਿਨਿਉ ਕੀਤਾ ਜਾਵੇਗਾ | ਕੁਲ 210.41 ਕਰੋੜ ਰੁ ਤੇ 6.5 ਫੀਸਦੀ ਦਾ ਵਾਧਾ ਕੀਤਾ ਗਿਆ ਹੈ | ਇਸ ਵਾਰ ਜਿਲੇ ਦੇ ਠੇਕੇ ਤਕਰੀਬਨ 224 ਕਰੋੜ ‘ਚ ਅਲਾਟ ਕੀਤਾ ਜਾਣਗੇ |ਜਦੋ ਇਸ ਸਬੰਧ ਵਿੱਚ ਈਟੀਓ ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨਾ ਦੱਸਿਆ ਕਿ ਸਰਕਾਰ ਦੀ ਪਾਲਿਸੀ ਦੇ ਅਨੁਸਾਰ ਇਸ ਵਾਰ ਠੇਕਿਆ ਦੀ ਈ ਟੇਡਰਿੰਗਹ   ਨਹੀ ਕੀਤੀ ਗਈ | ਪੁਰਾਣੇ ਠੇਕੇਦਾਰਾ ਨੂੰ  ਹੀ ਠੇਕੇ ਅਲਾਟ  ਕਰਨੇ ਦਾ ਮੌਕਾ ਦਿੱਤਾ ਜਾ ਰਿਹਾ ਹੈ | ਉਨਾ ਕਿਹਾ ਕਿ ਸਾਰੇ ਠੇਕਿਆ ਨੂੰ  ਰਿਨਿਉ ਕੀਤਾ ਜਾਵੇਗਾ | ਜੇਕਰ ਰਿਨਿਉ ਦੀ ਤਰੀਕ ਨਿਕਲ ਗਈ ਤਾਂ ਉਸ ਠੇਕੇ ਦੀ ਈ ਟੇਡਰਿੰਗ ਕਰਵਾਈ ਜਾਵੇਗੀ |

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਵੀ ਜੱਗੀ ਹਮੀਰਗੜ੍ਹ ਨੂੰ ਮਿਲੇਗਾ ਦੂਜਾ ‘ਮਾਸਟਰ ਲਛਮਣ ਦਾਸ ਯਾਦਗਾਰੀ ਪੁਰਸਕਾਰ’
Next articleਐਕਿਊਪੰਕਚਰ ਦਿਵਸ ਦੇ ਸੰਬੰਧ ਵਿੱਚ ਦੋ ਰੋਜ਼ਾ ਮੁਫ਼ਤ ਐਕਿਊਪੰਕਚਰ ਅਤੇ ਡੈਂਟਲ ਕੈਂਪ ਆਰੰਭ