ਸਿੱਖਿਆ ਦੇ ਖੇਤਰ ਵਿੱਚ ਸੇਵਾ ਜਾਰੀ ਹੈ

ਖੰਨਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਆਪ ਜੀ ਦੇ ਸਹਿਯੋਗ ਸਦਕਾ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਵੱਲੋਂ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਦੀ ਲੋੜਵੰਦ ਬਿਨ ਮਾਪੇ ਵਿਦਿਆਰਥਣ ਦੀ BCA 6 ਵੇਂ ਸਮੈਸਟਰ ਦੀ ਪੇਪਰਾਂ ਤੋਂ ਪਹਿਲਾਂ ਰੁਕੀ ਹੋਈ 16,800/- ਰੁਪਏ ਦੀ ਫੀਸ ਭਰ ਕੇ ਰੋਲ਼ ਨੰਬਰ ਦਿਵਾਇਆ ਗਿਆ ਤਾਂ ਜੋ ਬੱਚੀ ਆਪਣੇ ਭਵਿੱਖ ਨੂੰ ਉਜਵੱਲ ਬਣਾ ਸਕੇ….
ਧੰਨਵਾਦ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਨਾਲ ਜੁੜੇ ਮੈਂਬਰ ਅਤੇ ਦਸਵੰਧ ਭੇਟਾ ਕਰਨ ਵਾਲੇ ਵੀਰ ਭੈਣ.. ਪਹਿਲੀ ਤਸਵੀਰ ਵਿੱਚ ਮਾਤਾ ਗੁਜਰੀ ਕਾਲਜ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਪ੍ਰਿੰਸੀਪਲ ਸ: ਕਸ਼ਮੀਰਾ ਸਿੰਘ ਜੀ, ਕਾਲਜ਼ ਸਟਾਫ਼ ਅਤੇ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਦੇ ਮੈਂਬਰ, ਦੂਜੀ ਤੇ ਤੀਜ਼ੀ ਤਸਵੀਰ ਵਿੱਚ ਕਾਲਜ਼ ਦੇ ਮੇਨ ਗੇਟ ਨੇੜੇ ਸਥਿਤ ਮਾਂ ਬੋਲੀ ਪੰਜਾਬੀ ਗੁਰਮੁਖੀ ਲਿਪੀ ਅਤੇ ਪੰਜਾਬ ਦੇ ਮਾਝਾ ਮਾਲਵਾ ਦੁਆਬਾ ਨੂੰ ਦਰਸਾਉਂਦੇ ਖੂਬਸੂਰਤ ਦ੍ਰਿਸ਼ ਨਾਲ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਖੰਨਾ ਦੇ ਮੈਂਬਰ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ ਅਤੇ ਧਰਤੀ
Next articleਮੇਰੀਏ ਸੋਹਣੀਏ ਮਾਂ