ਨਵੀਂ ਦਿੱਲੀ (ਸਮਾਜ ਵੀਕਲੀ): ਕਰੋਨਾ ਰੋਕੂ ਵੈਕਸੀਨ ਬਣਾਉਣ ਵਾਲੀਆਂ ਦੇਸ਼ ਦੀਆਂ ਦੋ ਵੱਡੀਆਂ ਕੰਪਨੀਆਂ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐੱਸਆਈ) ਅਤੇ ਭਾਰਤ ਬਾਇਓਟੈੱਕ ਨੇ ਅੱਜ ਕਿਹਾ ਕਿ ਸਰਕਾਰ ਨਾਲ ਗੱਲਬਾਤ ਮਗਰੋਂ ਉਨ੍ਹਾਂ ਨੇ ਆਪਣੀਆਂ ਕ੍ਰਮਵਾਰ ਕਰੋਨਾ ਰੋਕੂ ਵੈਕਸੀਨ ਦੀ ਇਹਤਿਆਤੀ ਖ਼ੁਰਾਕ ਦੀਆਂ ਕੀਮਤਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਪ੍ਰਾਈਵੇਟ ਹਸਪਤਾਲਾਂ ਲਈ 225 ਰੁਪਏ ਪ੍ਰਤੀ ਡੋਜ਼ ਕੀਮਤ ਤੈਅ ਕੀਤੀ ਹੈ। ਸੀਰਮ ਦੇ ਸੀਈਓ ਅਦਰ ਪੂਨਾਵਾਲਾ ਨੇ ਇੱਕ ਟਵੀਟ ਵਿੱਚ ਕਿਹਾ, ‘‘ਕੇਂਦਰ ਸਰਕਾਰ ਨਾਲ ਗੱਲਬਾਤ ਮਗਰੋਂ ਸੀਰਮ ਇੰਸਟੀਚਿਊਟ ਨੇ ਪ੍ਰਾਈਵੇਟ ਹਸਪਤਾਲਾਂ ਲਈ ਕੋਵੀਸ਼ੀਲਡ ਵੈਕਸੀਨ ਦੀ ਕੀਮਤ 600 ਰੁਪਏ ਤੋਂ ਘਟਾ ਕੇ 225 ਰੁਪਏ ਪ੍ਰਤੀ ਡੋਜ਼ ਕਰਨ ਦਾ ਫ਼ੈਸਲਾ ਕੀਤਾ ਹੈ।’’ ਭਾਰਤ ਬਾਇਓਟੈੱਕ ਨੇ ਕਿਹਾ ਕਿ ਉਸ ਨੇ ਨਿੱਜੀ ਹਸਪਤਾਲਾਂ ਲਈ ਆਪਣੀ ਕੋਵੈਕਸੀਨ ਦੀ ਕੀਮਤ 1200 ਤੋਂ 225 ਰੁਪਏ ਪ੍ਰਤੀ ਡੋਜ਼ ਕਰ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly