ਹਿਮਾਚਲ ਪ੍ਰਦੇਸ਼ ’ਚ ਕਾਂਗਰਸ ਦੇ ਸੀਨੀਅਰ ਨੇਤਾ ਗੁਰਮੁਖ ਸਿੰਘ ਬਾਲੀ ਦਾ ਦੇਹਾਂਤ

ਸ਼ਿਮਲਾ (ਸਮਾਜ ਵੀਕਲੀ):  ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੰਤਰੀ ਗੁਰਮੁਖ ਸਿੰਘ ਬਾਲੀ ਦਾ ਸ਼ੁੱਕਰਵਾਰ ਰਾਤ ਨਵੀਂ ਦਿੱਲੀ ਵਿੱਚ ਦੇਹਾਂਤ ਹੋ ਗਿਆ। ਉਹ 67 ਸਾਲਾਂ ਦੇ ਸਨ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਦੱਸਿਆ ਕਿ ਬਾਲੀ ਨੇ ਸ਼ੁੱਕਰਵਾਰ ਰਾਤ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ‘ਚ ਆਖਰੀ ਸਾਹ ਲਿਆ। ਬਾਲੀ ਦੀ ਮੌਤ ਦੀ ਖ਼ਬਰ ਉਨ੍ਹਾਂ ਦੇ ਪੁੱਤਰ ਰਘੁਬੀਰ ਸਿੰਘ ਬਾਲੀ ਨੇ ਅੱਜ ਸਵੇਰੇ ਫੇਸਬੁੱਕ ‘ਤੇ ਪੋਸਟ ਰਾਹੀਂ ਦਿੱਤੀ। ਰਾਜ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮੁਕੇਸ਼ ਅਗਨੀਹੋਤਰੀ ਨੇ ਬਾਲੀ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਹ ਨਗਰੋਟਾ ਬਗਵਾਂ ਤੋਂ 1998, 2003, 2007 ਤੇ 2012 ਵਿੱਚ ਲਗਾਤਾਰ ਚਾਰ ਵਾਰ ਵਿਧਾਇਕ ਚੁਣੇ ਗਏ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਬਾਦਸ਼ਾਹ’ ਦਾ ਪੁੱਤ ਆਰੀਅਨ ਜੇਲ੍ਹ ’ਚੋ ਰਿਹਾਅ ਹੋ ਕੇ ‘ਮੰਨਤ’ ਪੁੱਜਿਆ
Next articleਕਰੂਜ਼ ਨਸ਼ੀਲੇ ਪਦਾਰਥ ਮਾਮਲਾ: ਅਦਾਲਤ ਨੇ 7 ਹੋਰ ਮੁਲਜ਼ਮਾਂ ਨੂੰ ਜ਼ਮਾਨਤਾਂ ਦਿੱਤੀਆਂ