ਸੀਨੀਅਰ ਸਿਟੀਜਨ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ

ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਦੀ ਮਹੀਨਾਵਾਰ ਮੀਟਿੰਗ ਸ੍ਰੀ ਜਗਦੀਸ਼ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪਿਛਲੇ ਮਹੀਨੇ ਵਿੱਚ ਐਸੋਸ਼ੀਏਸ਼ਨ ਦੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ। ਮੀਟਿੰਗ ਦੇ ਸ਼ੁਰੂ ਵਿੱਚ ਲੁਧਿਆਣਾ ਦੀ ਇੱਕ ਫਰਮ ਵਲੋਂ ਆਪਣੇ ਆਪ ਨੂੰ ਨਿਰੋਗੀ ਜੀਵਨ ਦੀ ਜਿਉਣ ਜਾਂਚ ਸਮਝਾ ਕੇ ਸਿਹਤਮੰਦ ਰਹਿਣ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਸਰੀਰਕ ਜਾਂਚ ਵੀ ਕੀਤੀ ਗਈ। ਸ੍ਰੀ ਮੂਲ ਚੰਦ ਜੀ ਸ਼ਰਮਾ ਵਲੋਂ ਕੌਮਾਂਤਰੀ ਇਸਤਰੀ ਦਿਵਸ ਨਾਲ ਔਰਤ ਦੀ ਤਾਕਤ ਤੇ ਬੁੱਧੀਮਤਾ ਬਾਰੇ ਬਹੁਤ ਹੀ ਖ਼ੂਬਸੂਰਤ ਅੰਦਾਜ਼ ਵਿੱਚ ਆਪਣੀ ਰਚਨਾ ਪੇਸ਼ ਕੀਤੀ ਗਈ। ਚੁਟਕਲਿਆਂ ਦਾ ਦੌਰ ਚੱਲਿਆ। ਮੀਟਿੰਗ ਦਾ ਨਿਵੇਕਲਾ ਯਤਨ ਇਹ ਸੀ ਕਿ ਸੀਨੀਅਰਜ ਨੂੰ ਆਪਣੇ ਆਪ ਵਿੱਚ ਤੰਦਰੁਸਤ ਮਹਿਸੂਸ ਕਰਵਾਉਣ ਲਈ ਦੋ ਟੀਮਾਂ ਬਣਾ ਕੇ ਰੱਸਾਕਸ਼ੀ ਦਾ ਮੁਕਾਬਲਾ ਕਰਵਾਇਆ ਗਿਆ ਇਸ ਈਵੈਂਟ ਦੀ ਦੇਖ ਰੇਖ ਸ੍ਰੀ ਰਾਮ ਚੰਦ ਜੀ ਸ਼ਰਮਾ ਵਲੋਂ ਕੀਤੀ ਗਈ, ਬਰਾਬਰ ਦੀਆਂ ਦੋ ਟੀਮਾਂ ਬਣਾ ਕੇ ਮੁਕਾਬਲਾ ਕਰਵਾਇਆ ਗਿਆ। ਗੇਮ ਦੇ ਰੈਫਰੀ ਸਰਦਾਰ ਸੁਖਬੀਰ ਸਿੰਘ ਅਤੇ ਗੁਰਵਿੰਦਰ ਸਿੰਘ ਅਤੇ ਚਮਕੌਰ ਸਿੰਘ ਸਨ। ਮੁਕਾਬਲੇ ਵਿੱਚ ਦੋਨੋਂ ਟੀਮਾਂ ਬਰਾਬਰ ਰਹੀਆਂ।ਇਸ ਉਪਰੰਤ ਵੈਦ ਸੱਤ ਪਾਲ ਪਰਾਸ਼ਰ, ਸੁਖਵਿੰਦਰ ਲੋਟੇ, ਸੁਰਿੰਦਰ ਸ਼ਰਮਾਂ ਨਾਗਰਾ ਅਤੇ ਕੁਲਜੀਤ ਧਵਨ ਵਲੋਂ ਆਪਣੀਆਂ ਮਨੋਰੰਜਨ ਕਰਦੀਆਂ ਰਚਨਾਵਾਂ ਵੀ ਸੁਣਾਈਆਂ ਗਈਆਂ।ਮਾਰਚ ਮਹੀਨੇ ਵਿੱਚ ਜਨਮੇ ਸੀਨੀਅਰ ਸਿਟੀਜਨ ਸਾਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਉਨ੍ਹਾਂ ਦੀ ਪ੍ਰਸੰਨ ਚਿੱਤ ਲੰਮੀ ਉਮਰ ਲਈ ਕਾਮਨਾ ਕੀਤੀ ਗਈ। ਮੀਟਿੰਗ ਦੇ ਅੰਤ ਵਿੱਚ ਐਸੋਸ਼ੀਏਸ਼ਨ ਦੇ ਸਰਪ੍ਰਸਤ ਅਤੇ ਸੁਪਰ ਸੀਨੀਅਰ ਸਿਟੀਜਨ ਗੁਰਦਿਆਲ ਸਿੰਘ ਨਿਰਮਾਣ ਵਲੋਂ ਘੱਟ ਰਹੇ ਪਾਣੀ, ਵੱਧ ਰਹੇ ਨਸ਼ਿਆਂ ਅਤੇ ਵਾਤਾਵਰਨ ਦੇ ਗੰਧਲੇ ਹੋਣ ਬਾਰੇ ਆਪਣਾ ਗੀਤ ਸੁਣਾਇਆ। ਮੀਟਿੰਗ ਦੀ ਸਫ਼ਲਤਾ ਲਈ ਸਰਦਾਰ ਗੁਰਦੀਪ ਸਿੰਘ ਸਾਰੋਂ, ਪ੍ਰੇਮ ਸਿੰਘ, ਕਰਨਜੀਤ ਸਿੰਘ ਸੋਹੀ, ਸੁਰਿੰਦਰਪਾਲ ਜਿੰਦਲ,ਡਾਕਟਰ ਅਮਰਜੀਤ ਸਿੰਘ, ਜਸਦੇਵ ਸਿੰਘ, ਚਰਨਜੀਤ ਸਿੰਘ ਕੈਂਥ ਹੰਸ ਰਾਜ ਜੀ ਗਰਗ, ਨਰਿੰਦਰ ਬਖਸ਼ੀ ਵਲੋਂ ਯੋਗਦਾਨ ਪਾਇਆ ਗਿਆ। ਗਰੁੱਪ ਫੋਟੋ ਨਾਲ ਮੀਟਿੰਗ ਦੀ ਸਮਾਪਤੀ ਹੋਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਧਾਰਾ 370 ਤੋਂ ਪਹਿਲਾਂ ਅਤੇ ਬਾਅਦ ਦਾ ਕਸ਼ਮੀਰ,,
Next articleਹਰ ਦਿਨ ਹੈ ਔਰਤ ਦੀ ਅਹਿਮੀਅਤ