ਸ਼੍ਰੀਅਨੰਦਪੁਰਸਾਹਿਬ (ਸਮਾਜ ਵੀਕਲੀ) (ਸੰਜੀਵ ਧਰਮਾਣੀ ) 5 ਜੂਨ ਨੂੰ ਪੂਰੇ ਵਿਸ਼ਵ ਵਿੱਚ ਵਾਤਾਵਰਨ ਦਿਵਸ ਮਨਾਇਆ ਜਾਂਦਾ ਹੈ। ਹਾਲਾਂਕਿ ਵਾਤਾਵਰਨ ਨਾਲ ਪ੍ਰੇਮ ਕਰਨ ਵਾਲੇ ਸਾਰਾ ਸਾਲ ਕੋਈ ਨਾ ਕੋਈ ਉਪਰਾਲਾ ਕਰਦੇ ਰਹਿੰਦੇ ਹਨ, ਪਰ 5 ਜੂਨ ਦਾ ਦਿਨ ਵਾਤਾਵਰਨ – ਪ੍ਰੇਮੀਆਂ ਲਈ ਖਾਸ ਹੁੰਦਾ ਹੈ। ਇਸੇ ਤਹਿਤ ਅੱਜ ਵਾਤਾਵਰਨ ਨੂੰ ਸਮਰਪਿਤ ਸੰਸਥਾ ਆਸਰਾ ਫਾਊਂਡੇਸ਼ਨ (ਰਜਿ:) ਸ੍ਰੀ ਅਨੰਦਪੁਰ ਸਾਹਿਬ ਵਲੋਂ ਵੀ ਵਿਸ਼ਵ ਵਾਤਾਵਰਣ ਦਿਵਸ ਮੌਕੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਖ-ਵੱਖ ਥਾਵਾਂ ‘ਤੇ ਫ਼ਲਦਾਰ ਤੇ ਛਾਂਦਾਰ ਪੌਦੇ ਲਗਾਏ ਗਏ ਅਤੇ ਬੂਟਿਆਂ ਦੀ ਸਾਂਭ – ਸੰਭਾਲ ਕਰਨ ਦਾ ਪ੍ਰਣ ਵੀ ਲਿਆ। ਇਸ ਮੌਕੇ ਆਸਰਾ ਫਾਊਂਡੇਸ਼ਨ ਦੇ ਪ੍ਰਧਾਨ ਮਾਸਟਰ ਸੰਜੀਵ ਧਰਮਾਣੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਓ ਅਤੇ ਉਹਨਾਂ ਦੀ ਸਾਂਭ – ਸੰਭਾਲ ਵੀ ਕੀਤੀ ਜਾਵੇ। ਫਾਊਂਡੇਸ਼ਨ ਦੇ ਸਕੱਤਰ ਅੰਕੁਸ਼ ਕੁਮਾਰ ਨੇ ਦੱਸਿਆ ਕਿ ਰੁੱਖ ਹਵਾ, ਮਿੱਟੀ ਅਤੇ ਪਾਣੀ ਨੂੰ ਸ਼ੁੱਧ ਕਰਨ ਵਿੱਚ ਵੱਡੀ ਭੂਮਿਕਾ ਅਦਾ ਕਰਦੇ ਹਨ। ਇਸ ਮਸ਼ੀਨੀ ਯੁੱਗ ਵਿੱਚ ਵਧਦੇ ਹੋਏ ਪ੍ਰਦੂਸ਼ਣ ਕਾਰਨ ਸਾਡੀ ਹਵਾ ਦੀ ਗੁਣਵੱਤਾ ਕਾਫੀ ਡਿੱਗਦੀ ਜਾ ਰਹੀ ਹੈ। ਜਿਸ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਦਵਿੰਦਰਪਾਲ ਸਿੰਘ, ਸਤਿੰਦਰਪਾਲ ਸਿੰਘ, ਜਸਦੀਪ ਸਿੰਘ ਧਾਰੀਵਾਲ, ਪ੍ਰਸ਼ਾਂਤ ਵੋਹਰਾ, ਪੁਸ਼ਪਿੰਦਰ ਸਿੰਘ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



