ਨੂਰਮਹਿਲ ਦੇ ਬੱਚਿਆਂ ਦਾ ਰਾਮ ਲੀਲ੍ਹਾ ਦੇਖਣਾ ਸ਼ੁਭ ਸੰਕੇਤ – ਅਸ਼ੋਕ ਸੰਧੂ ਨੰਬਰਦਾਰ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਰਾਮਾ ਡਰਾਮਾਟਿਕ ਕਲੱਬ ਨੂਰਮਹਿਲ ਦੇ ਪਾਤਰਾਂ ਵੱਲੋਂ ਰਾਮ ਲੀਲ੍ਹਾ ਨਾਟਕ ਬੜੇ ਹੀ ਜੋਸ਼ੀਲੇ ਸਲੀਕੇ ਨਾਲ ਪੇਸ਼ ਕੀਤੇ ਜਾ ਰਹੇ ਹਨ। ਕਲੱਬ ਦੇ ਸੰਚਾਲਕਾਂ ਵੱਲੋਂ ਨਵੇਂ ਪਾਤਰਾਂ ਨੂੰ ਜੋ ਅਭਿਨੈ ਸਿਖਾਇਆ ਗਿਆ ਹੈ, ਲੋਕ ਰਾਮ ਲੀਲ੍ਹਾ ਨਾਟਕਾਂ ਦੀ ਸਮਾਪਤੀ ਤੱਕ ਬੈਠਣ ਲਈ ਬੇਬੱਸ ਹੋ ਜਾਂਦੇ ਹਨ। ਅੱਜ ਰਾਤ ਪੇਸ਼ ਕੀਤੇ ਗਏ ਨਾਟਕ ਵਿੱਚ ਹਨੂੰਮਾਨ ਜੀ ਮਾਤਾ ਸੀਤਾ ਜੀ ਦੀ ਭਾਲ ਵਿੱਚ ਵਿਸ਼ਾਲ ਸਮੁੰਦਰ ਪਾਰ ਕਰਕੇ ਲੰਕਾਂ ਪਹੁੰਚ ਜਾਂਦੇ ਹਨ। ਅਸ਼ੋਕ ਵਾਟਿਕਾ ਵਿੱਚ ਕੈਦ ਮਾਤਾ ਸੀਤਾ ਨੂੰ ਪੀੜਤ ਦੇਖਕੇ ਹਨੂੰਮਾਨ ਜੀ ਰਾਵਣ ਦੀ “ਅਸ਼ੋਕ ਵਾਟਿਕਾ” ਪੂਰੀ ਤਰ੍ਹਾਂ ਉਜਾੜ ਦਿੰਦੇ ਹਨ।
ਇਹ ਸਭ ਦੇਖਕੇ ਰਾਵਣ ਦਾ ਪੁੱਤਰ ਅਕਸੇ ਕੁਮਾਰ ਹਨੂੰਮਾਨ ਜੀ ਨਾਲ ਯੁੱਧ ਕਰਦਾ ਹੈ ਅਤੇ ਅਕਸੇ ਕੁਮਾਰ ਮਾਰਿਆ ਜਾਂਦਾ ਹੈ। ਇਹ ਸੀਨ ਜਿਸ ਤਰੀਕੇ ਨਾਲ ਦਿਖਾਏ ਗਏ ਉਹ ਬਹੁਤ ਕਾਬਿਲ-ਏ-ਤਾਰੀਫ਼ ਸਨ। ਇਸ ਮੌਕੇ ਨੰਬਰਦਾਰ ਅਸ਼ੋਕ ਸੰਧੂ ਨੇ ਕਿਹਾ ਕਿ ਬੱਚਿਆਂ ਦਾ ਭਾਰੀ ਗਿਣਤੀ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਲੀਲ੍ਹਾ ਦੇਖਣਾ ਬਹੁਤ ਸ਼ੁਭ ਹੈ ਕਿਉਂਕਿ ਮਰਿਯਾਦਾ ਪਰਸ਼ੋਤਮ ਭਗਵਾਨ ਰਾਮ ਜੀ ਦੇ ਦੱਸੇ ਮਾਰਗ ਨੂੰ ਨਾਟਕਾਂ ਰਾਹੀਂ ਸਮਝ ਲੈਣਾ ਦੇਸ਼ ਸਮਾਜ – ਘਰ ਪਰਿਵਾਰ ਲਈ ਅਤਿ ਉੱਤਮ ਹੈ।
ਜ਼ਿਲ੍ਹਾ ਪ੍ਰਧਾਨ ਨੰਬਰਦਾਰ ਯੂਨੀਅਨ ਅਸ਼ੋਕ ਸੰਧੂ ਨੇ ਕਲੱਬ ਦੇ ਪ੍ਰਧਾਨ ਭੂਸ਼ਣ ਸ਼ਰਮਾਂ, ਡਾਇਰੈਕਟਰ ਕ੍ਰਮਵਾਰ ਸੁਰਿੰਦਰ ਡੋਲ, ਵਿਜੇ ਛਾਬੜਾ, ਸ਼ਸ਼ੀ ਭੂਸ਼ਣ ਪਾਸੀ, ਅਸ਼ੋਕ ਵਿਆਸ, ਮੇਕ ਅਪ ਮੈਨ ਰਾਜ ਕੁਮਾਰ ਗੋਗਨਾ ਅਤੇ ਸਾਬੀ ਨੀਲਾ, ਛਿੰਦਰ ਪਾਲ ਨੀਲਾ ਤੋਂ ਇਲਾਵਾ ਐਨ.ਆਰ.ਆਈ ਸ਼ਿਵੀ ਓਹਰੀ ਅਤੇ ਵਿਜੇ ਢੀਂਗਰਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਦੀ ਕਈ ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਸਹਿਯੋਗ ਸਦਕਾ ਨੂਰਮਹਿਲ ਨਿਵਾਸੀ ਪ੍ਰਭੂ ਸ਼੍ਰੀ ਰਾਮ ਜੀ ਲੀਲ੍ਹਾ ਉੱਚਤਮ ਅਤੇ ਸੁੱਚਤਮ ਤਰੀਕੇ ਨਾਲ ਦੇਖਣ-ਸਮਝਣ ਯੋਗ ਹੋਏ। ਇਸ ਮੌਕੇ ਨੂਰਮਹਿਲ ਦੇ ਕੌਂਸਲਰ ਦੀਪਕ ਦੀਪੂ ਵੱਲੋਂ ਸਟੇਜ ਸੰਚਾਲਨ ਵੀ ਬਹੁਤ ਬਾਖ਼ੂਬੀ ਕੀਤਾ ਗਿਆ। ਦੇਸ਼-ਵਿਦੇਸ਼ ਵਿੱਚ ਬੈਠੇ ਲੋਕਾਂ ਨੂੰ ਰਾਮ ਲੀਲ੍ਹਾ ਦਿਖਾਉਣ ਲਈ ਨੂਰਮਹਿਲ ਖ਼ਬਰਨਾਮਾ ਚੈੱਨਲ ਵੱਲੋਂ ਲਾਇਵ ਟੈਲੀਕਾਸਟ ਕੀਤਾ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly