4 ਤੋਂ ਵੱਧ ਬਿਜਲੀ ਦੇ ਟਰਾਂਸਫਾਰਮਰਾਂ ਵਿਚੋਂ ਅਣਪਛਾਤੇ ਚੋਰਾਂ ਵੱਲੋਂ ਤੇਲ ਚੋਰੀ

ਕੈਪ ਸ਼ਨ -- ਅਣਪਛਾਤੇ ਚੋਰਾਂ ਵਲੋਂ ਬਿਜਲੀ ਦੇ ਟ੍ਰਾਂਸਫਾਰਮਰ ਵਿੱਚੋ ਤੇਲ ਚੋਰੀ ਕਰਨ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਭਾਵਿਤ ਕਿਸਾਨ

ਕਪੂਰਥਲਾ, ਸਮਾਜ ਵੀਕਲੀ ( ਕੌੜਾ)– ਪੁਲਿਸ ਚੌਂਕੀ ਭੁਲਾਣਾ ਅਧੀਨ ਪੈਂਦੇ ਪਿੰਡ ਭੁਲਾਣਾ ਦੇ ਖੇਤਾਂ ਵਿੱਚ ਲੱਗੇ ਬਿਜਲੀ ਦੇ 4 ਟਰਾਂਸਫਾਰਮਰਾਂ ਵਿਚੋਂ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ ਬਿਜਲੀ ਦਾ ਕੀਮਤੀ ਤੇਲ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਭਾਵਿਤ ਕਿਸਾਨ ਹਕੂਮਤ ਸਿੰਘ ਬਾਜਵਾ, ਨਿਰਮਲ ਸਿੰਘ ਨਿੰਮਾ,ਸਾਬਕਾ ਸਰਪੰਚ ਮੋਹਨ ਸਿੰਘ ,ਕੁਲਵੰਤ ਸਿੰਘ,ਸਰੂਪ ਸਿੰਘ,ਅੰਮ੍ਰਿਤਪਾਲ ਸਿੰਘ, ਸਾਹਿਬ ਸਿੰਘ,ਰੇਸ਼ਮ ਸਿੰਘ ,ਸ਼ਿੰਦਰ ਸਿੰਘ,ਅਤੇ ਹਰਭਜਨ ਸਿੰਘ ਆਦਿ ਨੇ ਦੱਸਿਆ ਕਿ ਕੋਠੇ ਚੇਤਾ ਸਿੰਘ ਰੋਡ ਭੁਲਾਣਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵਲੋਂ 100 ਕੇ. ਵੀ. ਏ. ਦੇ ਤਿੰਨ ਅਤੇ 16 ਕੇ. ਵੀ. ਏ ਦੇ ਇਕ ਟ੍ਰਾਂਸਫਾਰਮਰ ਵਿੱਚੋ ਤੇਲ ਚੋਰੀ ਕੀਤਾ ਗਿਆ ਹੈ ਜਿਸ ਦੀ ਸੂਚਨਾ ਓਹਨਾ ਨੇ ਜਿਥੇ ਪਾਵਰਕਮ ਕਾਰਪੋਰੇਸ਼ਨ ਲਿਮਟਿਡ ਖੈੜਾ ਮੰਦਰ (ਕਪੂਰਥਲਾ) ਅਤੇ ਪੁਲਿਸ ਚੌਂਕੀ ਭੁਲਾਣਾ ਨੂੰ ਦੇ ਦਿੱਤੀ ਹੈ।

ਉਕਤ ਪ੍ਰਭਾਵਿਤ ਕਿਸਾਨਾਂ ਨੇ ਕਿਹਾ ਕਿ 4 ਟਰਾਂਸਫਾਰਮਰਾਂ ਵਿਚੋਂ ਤੇਲ ਚੋਰੀ ਹੋਣ ਨਾਲ ਓਹਨਾਂ ਦੀਆਂ ਮੋਟਰਾਂ ਬੰਦ ਹਨ ,ਜਦਕਿ ਓਹਨਾ ਦੇ ਖੇਤਾਂ ਵਿੱਚ ਲੱਗੀ ਮੱਕੀ,ਸਬਜ਼ੀਆਂ,ਹਦਵਾਣੇ,ਖਰਬੂਜੇ ਅਤੇ ਪਸ਼ੂ ਚਾਰੇ ਦੀ ਸਿੰਚਾਈ ਕਰਨ ਲਈ ਮੋਟਰਾਂ ਦਾ ਚਲਣਾ ਬਹੁਤ ਜਰੂਰੀ ਹੈ।
ਉਕਤ ਕਿਸਾਨਾਂ ਨੇ ਪੁਲਿਸ ਮਹਿਕਮੇ ਪਾਸੋ ਅਣਪਛਾਤੇ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਨ ਅਤੇ ਪਾਵਾਰਕਾਮ ਕਾਰਪੋਰੇਸ਼ਨ ਲਿਮਟਿਡ ਖੈੜਾ ਮੰਦਰ ਪਾਸੋਂ ਜਲਦ ਬਿਜਲੀ ਦੇ ਟਰਾਂਸਫਾਰਮਰਾਂ ਵਿਚ ਤੇਲ ਪਾ ਕੇ ਚਾਲੂ ਕਰਨ ਦੀ ਮੰਗ ਕੀਤੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੀਬੀ ਜਗੀਰ ਕੋਰ ਨੂੰ ਵਰਲਡ ਬੁੱਕ ਆਫ ਰਿਕਾਰਡਜ ਲੰਡਨ ਵੱਲੋਂ ਸਨਮਾਨ ਮਿਲਣ ਤੇ ਜਥੇਦਾਰ ਡੋਗਰਾਂਵਾਲ ਵੱਲੋਂ ਵਧਾਈ
Next article“ਸੱਚ ਬੋਲਣਾ ਪੈਂਦਾ ਮਹਿੰਗਾ”