ਦੂਜਾ ਉਸਤਾਦ ਰਾਜਿੰਦਰ ਪਰਦੇਸੀ ਯਾਦਗਾਰੀ ਸਨਮਾਨ ਨੱਕਾਸ਼ ਚਿੱਤੇਵਾਣੀ ਨੂੰ.

ਜਲੰਧਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਮੀਡੀਆ ਨਾਲ਼ ਗੱਲ ਸਾਂਝੀ ਕਰਦਿਆਂ ਪ੍ਰਸਿੱਧ ਸ਼ਾਇਰ ਅਤੇ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਦੇ ਜਨ ਸਕੱਤਰ ਜਗਦੀਸ਼ ਰਾਣਾ ਨੇ ਦੱਸਿਆ ਕਿ ਮੰਚ ਦੇ ਪ੍ਰਧਾਨ ਡਾ.ਕੰਵਲ ਭੱਲਾ ਤੇ ਸਮੂਹ ਅਹੁਦੇਦਾਰਾਂ ਦੀ ਸਲਾਹ ਨਾਲ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਸਹਿਯੋਗ ਨਾਲ ਦੂਜਾ ਮਰਹੂਮ ਉਸਤਾਦ ਸ਼ਾਇਰ ਜਨਾਬ ਰਾਜਿੰਦਰ ਪਰਦੇਸੀ ਯਾਦਗਾਰੀ ਸਨਮਾਨ ਇਸ ਵਾਰ 30 ਮਾਰਚ ਦਿਨ ਵੀਰਵਾਰ ਨੂੰ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਸਵੇਰੇ 10.30 ਵਜੇ ਇਕ ਸਾਹਿਤਿਕ ਪ੍ਰੋਗਰਾਮ ਕਰਵਾ ਕੇ ਪ੍ਰਭਾਵਸ਼ੀਲ ਕਵੀ ਨੱਕਾਸ਼ ਚਿੱਤੇਵਾਣੀ ਨੂੰ ਦਿੱਤਾ ਜਾਏਗਾ.
ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋ.ਸੰਧੂ ਵਰਿਆਣਵੀ , ਉਸਤਾਦ ਸ਼ਾਇਰ ਗੁਰਦਿਆਲ ਰੌਸ਼ਨ,ਕੁਲਦੀਪ ਸਿੰਘ ਬੇਦੀ, ਦੇਸ ਰਾਜ ਕਾਲ਼ੀ ਅਤੇ ਗੁਰਦੀਪ ਸਿੰਘ ਔਲਖ ਕਰਨਗੇ.ਪ੍ਰੋਗਰਾਮ ਵਿੱਚ ਨਾਮਵਰ ਸ਼ਾਇਰਾਂ ਤੇ ਨਵੇਂ ਕਵੀਆਂ ਦਾ ਕਵੀ ਦਰਬਾਰ ਵੀ ਹੋਵੇਗਾ।ਇਸ ਮੌਕੇ ਕਨੇਡਾ ਵਸਦੀ ਕਵਿੱਤਰੀ ਸੁਖਦੀਪ ਕੌਰ ਸੰਧੂ ਜੀ ਦਾ ਕਾਵਿ ਸੰਗ੍ਰਹਿ ਸਹਿਕਦੇ ਚਾਅ ਵੀ ਲੋਕ ਅਰਪਣ ਕੀਤਾ ਜਾਵੇਗਾ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੱਲਾਂ
Next articleDDA approves budget with focus on civic infrastructure, Yamuna floodplains rejuvenation