ਮੀਰਪੁਰ (ਸਮਾਜ ਵੀਕਲੀ) : ਸ਼੍ਰੇਅਸ ਅਈਅਰ ਅਤੇ ਰਵੀਚੰਦਰਨ ਅਸ਼ਵਿਨ ਨੇ ਅੱਠਵੀਂ ਵਿਕਟ ਲਈ 71 ਦੌੜਾਂ ਦੀ ਭਾਈਵਾਲੀ ਦੀ ਮਦਦ ਨਾਲ ਭਾਰਤ ਨੇ ਅੱਜ ਇੱਥੇ ਦੂਜੇ ਅਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਚੌਥੇ ਦਿਨ ਬੰਗਲਾਦੇਸ਼ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। 145 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਸਵੇਰੇ ਤਿੰਨ ਵਿਕਟਾਂ ਛੇਤੀ ਗੁਆ ਦਿੱਤੀਆਂ ਤੇ ਉਸ ਦੀਆਂ ਸੱਤ ਵਿਕਟਾਂ ‘ਤੇ 74 ਦੌੜਾਂ ਸਨ। ਅਈਅਰ ਅਤੇ ਅਸ਼ਵਿਨ ਨੇ ਇੱਥੋਂ ਪਾਰੀ ਸੰਭਾਲੀ। ਅਸ਼ਵਿਨ 42 ਅਤੇ ਅਈਅਰ 29 ਦੌੜਾਂ ਬਣਾ ਕੇ ਨਾਬਾਦ ਰਹੇ। ਇਨ੍ਹਾਂ ਦੋਵਾਂ ਦੀਆਂ ਕੋਸ਼ਿਸ਼ਾਂ ਨਾਲ ਭਾਰਤ ਨੇ ਦੋ ਮੈਚਾਂ ਦੀ ਲੜੀ ਵਿੱਚ 2-0 ਨਾਲ ਕਲੀਨ ਸਵੀਪ ਕਰਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਭਾਰਤ ਨੇ ਚਟਗਾਂਵ ਵਿੱਚ ਖੇਡੇ ਪਹਿਲੇ ਟੈਸਟ ਮੈਚ ਵਿੱਚ 188 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।