ਭਾਰਤ ਵਿਕਾਸ ਪ੍ਰੀਸ਼ਦ ਨੇ ਸ਼ੁਰੂ ਕੀਤੀ ਸੀਤਲ ਜਲ ਦੀ ਸੇਵਾ

* ਪਹਿਲੀ ਮਈ ਨੂੰ ਲਗਾਇਆ ਜਾਵੇਗਾ ਖੂਨਦਾਨ ਕੈਂਪ

ਡੇਰਾਬੱਸੀ (ਸਮਾਜ ਵੀਕਲੀ) (ਸੰਜੀਵ ਸਿੰਘ ਸੈਣੀ, ਮੋਹਾਲੀ ): ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਵਧਦੀ ਗਰਮੀ ਨੂੰ ਧਿਆਨ ਰੱਖਦੇ ਹੋਏ ਡੀ.ਏ.ਵੀ ਪ੍ਰਾਈਮਰੀ ਸਕੂਲ ਡੇਰਾਬੱਸੀ ਦੇ ਨੇੜੇ ਇੱਕ ਸ਼ੀਤਲ ਜਲ ਦੀ ਸੇਵਾ ਤਹਿਤ ਮਿੱਟੀ ਦੇ ਘੜੇ ਲਗਾਏ ਗਏ। ਇਸ ਮੌਕੇ ਪ੍ਰੈਸ ਸੈਕਟਰੀ ਅਤੇ ਸਮਾਜ ਸੇਵੀ ਪਰਮਜੀਤ ਸਿੰਘ ਰੰਮੀ ਸੈਣੀ ਜੀ ਨੇ ਕਿਹਾ ਕਿ “ਪੰਜਾਬ ਨੇ ਪੰਜ ਦਰਿਆਵਾਂ ਦੀ ਧਰਤੀ ਜਿਸ ਦਾ ਸ਼ਰਬਤ ਵਰਗਾ ਪਾਣੀ ” ਦੇ ਨਾਂ ਤੋਂ ਜਾਣਿਆ ਜਾਂਦਾ ਸੀ ਪਰ ਅੱਜ ਦੇ ਸਮੇਂ ਵਿੱਚ ਇਸ ਨੂੰ ਬਚਾਉਣਾ ਬਹੁਤ ਮੁਸ਼ਕਿਲ ਹੈ। ਜਲ ਹੈ ਤਾਂ ਜੀਵਨ ਹੈ। ਇਸ ਲਈ ਸਾਨੂੰ ਸਭ ਨੂੰ ਪਾਣੀ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਬਿਨਾ ਪਾਣੀ ਜੀਵਨ ਜੀਣਾ ਬਹੁਤ ਮੁਸ਼ਕਿਲ ਹੈ। ਹਰ ਕੰਮ ਪਾਣੀ ਤੋਂ ਬਿਨਾ ਅਧੂਰਾ ਹੈ ਇਸ ਲਈ ਸਾਨੂੰ ਸਭ ਨੂੰ ਇਸ ਨੂੰ ਬਚਾਉਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਪਰਮਜੀਤ ਸੈਣੀ ਨੇ ਦੱਸਿਆ ਕਿ ਲੋਕ ਭਲਾਈ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਆਉਣ ਵਾਲੀ ਪਹਿਲੀ ਮਈ ਨੂੰ ਐਸ.ਐਸ.ਜੈਨ ਸੀਨੀਅਰ ਸੈਕੰਡਰੀ ਸਕੂਲ ਡੇਰਾਬਸੀ ਵਿਖੇ ਖੂਨਦਾਨ ਕੈਂਪ ਲਗਾਇਆ ਜਾਵੇਗਾl ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਖੂਨਦਾਨ ਕੈਂਪ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣl ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਉਪੇਸ਼ ਬੰਸਲ ਕੈਸ਼ੀਅਰ , ਨੀਤਿਨ ਜਿੰਦਲ ,ਸੈਕਟਰੀ ਸ਼੍ਰੀ ਬਰਖਾ ਰਾਮ, ਪ੍ਰੋਜੈਕਟ ਚੇਅਰਮੈਨ ਰਾਜੇਸ਼ ਸਿੰਗਲਾ, ਨਰੇਸ਼ ਮਲਹੋਤਰਾ, ਰਮੇਸ਼ ਮਹਿੰਦਰੂ, ਮਹਿਲਾ ਪ੍ਰਮੁੱਖ ਸ਼੍ਰੀ ਮਤੀ ਅਨੁਪਮਾ ਕਾਲੀਆ, ਧਰਮਵੀਰ, ਕ੍ਰਿਸ਼ਨ ਲਾਲ ਉਪਨੇਜਾ ਹਾਜਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲੰਧਰ ਲੋਕ ਸਭਾ ਉੱਪ ਚੋਣ ‘ਚ ਬੀਬੀ ਕਰਮਜੀਤ ਕੌਰ ਚੌਧਰੀ ਪ੍ਰਾਪਤ ਕਰਨਗੇ ਸ਼ਾਨਦਾਰ ਜਿੱਤ-ਸੋਮ ਦੱਤ ਸੋਮੀ
Next articleਮੰਤਰੀ ਮਲੂਕਾ ਵੱਲੋਂ ਡਾਕਟਰ ਸੁੱਖੀ ਦੇ ਹੱਕ ਵਿੱਚ ਨਕੋਦਰ ਦੇ ਦੋਨਾ ਇਲਾਕੇ ਦੇ ਵੱਖ-ਵੱਖ ਪਿੰਡਾਂ ਦਾ ਤੂਫਾਨੀ ਦੌਰਾ*